ਜਲਂਧਰ (ਬਿਊਰੋ) : ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕਈ ਗੁਣਾ ਜ਼ਿਆਦਾ ਵਧਾ ਦਿੱਤਾ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਕਈ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਹਨ ਅਤੇ ਕਈ ਜ਼ਿੰਦਗੀਆਂ ਇਸ ਵਾਇਰਸ ਨਾਲ ਲੜ ਰਹੀਆਂ ਹਨ। ਭਾਰਤ 'ਚ ਵੀ ਇਸ ਵਾਇਰਸ ਨਾਲ ਪੀੜ੍ਹਤਾਂ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਕਾਰਨ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਆਮ ਲੋਕਾ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਆਪਣੇ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ। ਪੰਜਾਬੀ ਇੰਡਸਟ੍ਰੀ ਦੇ ਰਾਕਸਟਾਰ ਗਿੱਪੀ ਗਰੇਵਾਲ ਨੇ ਇਸ ਦੌਰਾਨ ਕਿਹਾ ਕਿ ਗਰੀਬ ਲੋਕਾਂ ਨੂੰ ਰੋਟੀ ਦੇਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਸਾਰੇ ਫਿਲਮੀ ਸਿਤਾਰਿਆਂ ਨੂੰ ਅਪੀਲ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰੀਬ ਲੋਕਾਂ ਦੀ ਮਦਦ ਆਪਣੇ-ਆਪ ਪੱਧਰ 'ਤੇ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਪੰਜਾਬ ਸਰਕਾਰ ਹੀ ਇਹ ਕੰਮ ਕਰੇ, ਸਾਨੂੰ ਵੀ ਇਨਸਾਨੀਅਤ ਨਾਤੇ ਵੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ ► ਜਨਤਾ ਕਰਫਿਊ ’ਤੇ ਬੋਲੇ ਪੰਜਾਬੀ ਸਿਤਾਰੇ, ਦਿੱਤੀ ਆਪੋ ਆਪਣੀ ਰਾਏ
ਪੰਜਾਬ 'ਚ ਵਧਾਏ ਕਰਫਿਊ 'ਤੇ ਬੋਲਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਘਰਾਂ 'ਚ ਬੈਠਣ ਨੂੰ ਤਿਆਰ ਨਹੀਂ ਹਨ। ਲੋਕ ਹਾਲੇ ਵੀ ਕੋਰੋਨਾ ਨੂੰ ਮਜ਼ਾਕ 'ਚ ਲੈ ਰਹੇ ਹਨ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਲੋਕ ਸਰਕਾਰ ਦੇ ਦਿੱਤੇ ਨਿਯਮਾਂ ਨੂੰ ਫਾਲੋ ਕਰਨ ਤਾਂ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗਿੱਪੀ ਨੇ ਕਿਹਾ ਕਿ ਸੋਸ਼ਲ ਸਰਕਲ ਘਟਾਓ ਅਤੇ ਘਰਾਂ 'ਚ ਪਰਿਵਾਰਾਂ ਨਾਲ ਸਮਾਂ ਬਤੀਤ ਕਰੋ। ਦੱਸ ਦਈਏ ਕਿ ਗਿੱਪੀ ਗਰੇਵਾਲ ਆਈਸੋਲੇਸ਼ਨ ਦੌਰਾਨ ਆਪਣੇ ਘਰ 'ਚ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਕੋਰੋਨਾ ਵਾਇਰਸ ਕਰਕੇ ਦੇਸ਼ ਦੇ ਕਈ ਸ਼ਹਿਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਾਰਨ ਹਰ ਕਾਰੋਬਾਰ 'ਤੇ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਗਿੱਪੀ ਗਰੇਵਾਲ ਨੇ ਵੀ ਆਪਣੇ ਕਈ ਆਉਣ ਵਾਲੇ ਪ੍ਰੋਜੈਕਟਾਂ ਦੀ ਸ਼ੂਟਿੰਗ 'ਤੇ ਰੋਕ ਲੱਗਾ ਦਿੱਤੀ ਹੈ।
ਇਹ ਵੀ ਪੜ੍ਹੋ ► ਕੋਰੋਨਾ ਦਾ ਕਹਿਰ : ਜ਼ਿਲਾ ਜਲੰਧਰ 'ਚ 3 ਮਰੀਜ਼ ਪਾਜ਼ੇਟਿਵ
ਕੋਰੋਨਾ ਵਾਇਰਸ ਦਾ ਕਹਿਰ: ਕਰਫਿਊ ਦੌਰਾਨ ਦੇਖੋ ਕਿਵੇਂ ਮਾਝੇ ਦੀਆਂ ਸੜਕਾਂ 'ਤੇ ਪਸਰੀ ਸੁੰਨ
NEXT STORY