ਜਲੰਧਰ (ਚੋਪੜਾ)— ਕਰਫਿਊ ਦੌਰਾਨ ਲੋਕਾਂ ਨੂੰ ਵੱਡੇ ਪੱਧਰ ਉੱਤੇ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕੋਵਾ ਐਪ ਰਾਹੀਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਐਪ ਨੂੰ ਪਲੇ ਸਟੋਰ 'ਚੋਂ ਡਾਊਨਲੋਡ ਕਰਕੇ ਜ਼ਰੂਰੀ ਵਸਤਾਂ ਦੀ ਹੋਮ ਡਿਲਿਵਰੀ ਲਈ ਵਰਤਿਆ ਜਾ ਸਕਦਾ ਹੈ। ਡਿਸਟਰਿਕਟ ਫੂਡ ਐਂਡ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੂੰ ਕਰਿਆਨਾ, ਜੋਨਲ ਲਾਇਸੈਂਸਿੰਗ ਅਥਾਰਿਟੀ ਲਖਵੰਤ ਸਿੰਘ ਨੂੰ ਦਵਾਈਆਂ, ਜ਼ਿਲਾ ਮੰਡੀ ਅਧਿਕਾਰੀ ਦਵਿੰਦਰ ਸਿੰਘ ਨੂੰ ਫਲ ਅਤੇ ਸਬਜ਼ੀਆਂ ਅਤੇ ਜਨਰਲ ਮੈਨੇਜਰ ਵੇਰਕਾ ਰੂਪਿੰਦਰਪਾਲ ਸਿੰਘ ਨੂੰ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਸਪਲਾਈ ਨਾਲ ਸਬੰਧਤ ਵੱਖ-ਵੱਖ ਵੈਂਡਰਾਂ ਵੱਲੋਂ ਮੰਗ ਪੱਤਰ ਪ੍ਰਾਪਤ ਕਰਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਜ਼ੂਰੀ ਤੋਂ ਬਾਅਦ ਵੈਂਡਰਾਂ ਨੂੰ ਕੋਵਾ ਐਪ 'ਤੇ ਡਿਸਪਲੇ ਕੀਤਾ ਜਾਵੇਗਾ, ਜਿਸ ਕੋਲੋਂ ਲੋਕ ਜ਼ਰੂਰੀ ਵਸਤਾਂ ਨੂੰ ਘਰਾਂ ਤੱਕ ਸਪਲਾਈ ਕਰਨ ਲਈ ਮੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ
ਜ਼ਿਲੇ ਦੇ 898 ਪਿੰਡਾਂ 'ਚ ਦਵਾਈ ਦੇ ਛਿੜਕਾਵ ਦਾ ਤੀਜਾ ਦੌਰ ਸਫਲਤਾਪੂਰਵਕ ਸੰਪੰਨ
ਜ਼ਿਲਾ ਪ੍ਰਸ਼ਾਸਨ ਦੁਆਰਾ ਜ਼ਿਲੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲੇ ਦੇ ਸਮੁੱਚੇ 898 ਪਿੰਡਾਂ ਨੂੰ ਕੀਟਾਣੂ ਮੁਕਤ ਕਰਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ 3 ਦੌਰ ਸਫਲਤਾਪੂਰਵਕ ਪੂਰੇ ਕਰ ਲਏ ਗਏ ਹਨ। ਜ਼ਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਇਕਬਾਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਸੋਡੀਅਮ ਹਾਈਪੋਲੋਰਾਇਟ ਦੀ ਦਵਾਈ ਦੇ ਛਿੜਕਾਅ ਦੇ ਪਿੰਡਾਂ 'ਚ ਬਾਕੀ 7 ਦੌਰ ਛੇਤੀ ਪੂਰੇ ਕਰਨ ਲਈ ਵਿਭਾਗ ਦੀਆਂ ਟੀਮਾਂ ਤਿਆਰ ਹਨ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ!
ਇਹ ਵੀ ਪੜ੍ਹੋ: ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ, 'ਕੋਰੋਨਾ' ਕਾਰਨ ਵਿਗੜਦੇ ਹਾਲਾਤ 'ਤੇ ਹੋਵੇਗੀ ਚਰਚਾ
NEXT STORY