ਜਲੰਧਰ (ਸੋਨੂੰ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 91 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ 'ਚ ਜਿੱਥੇ ਸਿਵਲ ਹਸਪਤਾਲ ਦੇ ਡਾਕਟਰਾਂ ਸਮੇਤ 250 ਤੋਂ ਵਧ ਕਰਮਚਾਰੀ ਦਿਨ-ਰਾਤ ਇਕ ਕਰ ਰਹੇ ਹਨ, ਉਥੇ ਹੀ ਕੁਝ ਪ੍ਰਾਈਵੇਟ ਹਸਪਤਾਲ ਅਜਿਹੇ ਵੀ ਹਨ, ਜੋ ਮਹਾਮਾਰੀ ਦੌਰਾਨ ਵੀ ਦੁੱਗਣੀ ਕਮਾਈ ਕਰਨ 'ਤੇ ਫੋਕਸ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਦਾ ਖੌਫ, ਜਦੋਂ ਵਿਅਕਤੀ ਦੀ ਮੌਤ ਹੋਣ 'ਤੇ ਪਰਿਵਾਰ ਨੇ ਮ੍ਰਿਤਕ ਦਾ ਟੈਸਟ ਕਰਨ ਲਈ ਕਿਹਾ
ਓ. ਪੀ. ਡੀ. ਬੰਦ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਬੰਦ ਕਰਨ ਸਬੰਧੀ ਮੁੱਖ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਸ਼ਹਿਰ ਦੇ ਨਿੱਜੀ ਹਸਪਤਾਲਾਂ ਨੇ ਓ. ਪੀ. ਡੀ. ਖੋਲ੍ਹੀ ਪਰ ਡਾਕਟਰਾਂ ਦੀ ਫੀਸ ਅਤੇ ਚਾਰਜਿਸ ਦੁੱਗਣੇ ਕਰ ਦਿੱਤੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ ਨੇ ਓ. ਪੀ. ਡੀ. ਖੋਲ੍ਹਣ ਦੇ ਸੋਮਵਾਰ ਨੂੰ ਨਿਰਦੇਸ਼ ਦਿੱਤੇ ਸਨ। ਗੁਰੂ ਨਾਨਕ ਮਿਸ਼ਨ ਚੌਕ ਤੋਂ ਡਾ. ਅੰਬੇਡਕਰ ਚੌਕ ਵਿਚਾਲੇ ਸਥਿਤ ਹਸਪਤਾਲ 'ਚ ਉਪਲੱਬਧ ਸਾਰੀਆਂ ਸੇਵਾਵਾਂ ਦੇ ਰੇਟ 'ਚ 20 ਫੀਸਦੀ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼
![PunjabKesari](https://static.jagbani.com/multimedia/15_36_590556977untitled-14 copy-ll.jpg)
ਐਮਰਜੈਂਸੀ ਲਈ ਵਸੂਲੇ ਜਾ ਰਹੇ ਨੇ 2 ਹਜ਼ਾਰ ਰੁਪਏ
ਜਲੰਧਰ ਦੇ ਕੈਪ ਸਕੈਨ 'ਚ ਲੋਕਾਂ ਤੋਂ ਸਕੈਨਿੰਗ ਲਈ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਹਨ। ਸਕੈਨਿੰਗ ਸੈਂਟਰ ਨੇ ਐਮਰਜੈਂਸੀ ਬੋਲ ਕੇ 500 ਤੋਂ 800 ਰੁਪਏ ਤੱਕ ਲੋਕਾਂ ਕੋਲੋਂ ਲਏ ਜਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅਤੇ ਸਕੈਨਿੰਗ ਸੈਂਟਰਾਂ ਨੂੰ ਪੰਜਾਬ ਸਰਕਾਰ ਅਤੇ ਡੀ. ਸੀ. ਨੇ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਨਾ ਕਿ ਉਨ੍ਹਾਂ ਦੀ ਜੇਬ 'ਚੋਂ ਮਾਲ ਕਮਾਇਆ ਜਾਵੇ। ਲੱਗਦਾ ਹੈ ਕਿ ਆਦੇਸ਼ ਦੇਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੌ ਗਿਆ ਹੈ। ਪੁਲਸ ਦੇ ਮੁਲਾਜ਼ਮ ਵੀ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ
![PunjabKesari](https://static.jagbani.com/multimedia/15_38_311191014untitled-15 copy-ll.jpg)
ਸਕੈਨਿੰਗ ਸੈਂਟਰ ਖਿਲਾਫ ਦੋ ਲੋਕਾਂ ਨੇ ਥਾਣਾ ਨੰਬਰ-2 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸਕੈਨ ਕਰਵਾਉਣ ਆਏ ਵਿਅਕਤੀ ਨੇ ਦੱਸਿਆ ਕਿ ਸਕੈਨ ਕਰਵਾਉਣ ਦਾ 350 ਰੁਪਏ ਲੈਂਦੇ ਸਨ, ਹੁਣ 1000 ਰੁਪਏ ਲਏ ਜਾ ਰਹੇ ਹਨ। ਰੁਪਏ ਵਾਪਸ ਮੰਗਣ 'ਤੇ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਮਨਦੀਪ ਸਿੰਘ ਨੇ ਦੱਸਿਆ ਕਿ ਕਰਫਿਊ ਦਾ ਬੋਲ ਕੇ ਸਕੈਨਿੰਗ 2200 ਦੀ ਜਗ੍ਹਾ 3 ਹਜ਼ਾਰ ਰੁਪਏ ਤੱਕ ਵਸੂਲੇ ਜਾ ਰਹੇ ਹਨ। ਕਰਫਿਊ 'ਚ ਡਾਕਟਰ ਨੂੰ ਬੁਲਾਉਣ ਦੀ ਵੀ ਵਾਧੂ ਫੀਸ ਲਈ ਜਾ ਰਹੀ ਹੈ।
ਥਾਣਾ ਨੰਬਰ ਦੋ ਦੇ ਅਧਿਕਾਰੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀਸ਼ਿਕਾਇਤ ਮਿਲੀ ਹੈ। ਕੈਂਪ ਸਕੈਨ 'ਚ ਲੋਕਾਂ ਤੋਂ ਵਾਧੂ ਪੈਸੇ ਲਏ ਜਾ ਰਹੇ ਹਨ। ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਆਈ. ਐੱਮ. ਏ. ਨੇ ਹਸਪਤਾਲਾਂ 'ਚ ਫਲੂ ਕਾਰਨਰ ਵੀ ਬਣਵਾਏ ਡਾ. ਦਾਹੀਆ
ਆਈ. ਐੱਮ. ਏ. ਦੇ ਪੰਜਾਬ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੋਸ਼ਲ ਡਿਸਟੈਂਸਿੰਗ ਅਤੇ ਫਲੂ ਕਾਰਨਰ ਬਣਾ ਕੇ ਖਾਂਸੀ, ਬੁਖਾਰ ਦੇ ਮਰੀਜ਼ਾਂ ਨੂੰ ਚੈੱਕ ਕੀਤਾ ਜਾਵੇ। ਕਰਫਿਊ ਦੌਰਾਨ ਕਿਸੇ ਵੀ ਡਾਕਟਰ ਨੂੰ ਹਸਪਤਾਲ ਦੀ ਓ. ਪੀ. ਡੀ. ਅਤੇ ਆਪਣੇ ਕਲੀਨਿਕ ਬੰਦ ਕਰਨ ਲਈ ਨਹੀਂ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ
ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ
ਕਰਫਿਊ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਮੈਡੀਕਲ ਹਾਲ ਸੀਲ
NEXT STORY