ਜਲੰਧਰ (ਖੁਰਾਣਾ)— ਜਿਨ੍ਹਾਂ ਇਲਾਕਿਆਂ 'ਚੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਮਿਲੇ ਹਨ, ਪ੍ਰਸ਼ਾਸਨ ਨੇ ਉਨ੍ਹਾਂ ਸਾਰੇ ਇਲਾਕਿਆਂ ਨੂੰ ਹਾਟ ਸਪਾਟ ਐਲਾਨ ਦਿੱਤਾ ਹੈ ਅਤੇ ਸੀਲ ਕੀਤਾ ਹੋਇਆ ਹੈ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਵੀ ਕੋਰੋਨਾ ਦੇ ਲਗਭਗ 2 ਦਰਜਨ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਮਿੱਠਾ ਬਾਜ਼ਾਰ, ਲਾਵਾਂ ਮੁਹੱਲਾ, ਪੁਰਾਣੀ ਸਬਜ਼ੀ ਮੰਡੀ, ਆਨੰਦ ਨਗਰ ਮਕਸੂਦਾਂ ਅਤੇ ਭੈਰੋਂ ਬਾਜ਼ਾਰ ਆਦਿ ਤੋਂ ਇਲਾਵਾ ਸੋਮਵਾਰ ਲਾਲ ਬਾਜ਼ਾਰ ਅਤੇ ਰਾਜਾ ਗਾਰਡਨ ਤੋਂ ਵੀ ਕੋਰੋਨਾ ਦੇ ਮਰੀਜ਼ ਮਿਲੇ ਸਨ, ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ ► ਜਲੰਧਰ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚਿਤਾਵਨੀ, ਜਾਣੋ ਕਿਉਂ
ਇਹ ਵੀ ਪੜ੍ਹੋ ► ਕੋਰੋਨਾ 'ਤੇ ਜੰਗ ਜਿੱਤਣ ਵਾਲੇ ਨਵਾਂਸ਼ਹਿਰ ਦੇ ਇਨ੍ਹਾਂ ਭਰਾਵਾਂ ਨੇ ਸਾਂਝੀਆਂ ਕੀਤੀਆਂ ਇਹ ਗੱਲਾਂ
ਹੁਣ ਹਾਲਾਤ ਇਹ ਪੈਦਾ ਹੋ ਰਹੇ ਸਨ ਕਿ ਇਸ ਸੀਲਬੰਦ ਅਤੇ ਹਾਟ ਸਪਾਟ ਐਲਾਨੇ ਇਲਾਕਿਆਂ 'ਚ ਕੋਈ ਵੀ ਨਿਗਮ ਕਰਮਚਾਰੀ ਕੂੜਾ ਚੁੱਕਣ ਜਾਣ ਲਈ ਤਿਆਰ ਨਹੀਂ ਸੀ। ਇਸ ਮੁਸ਼ਕਲ ਨੂੰ ਵੇਖਦੇ ਹੋਏ ਨਗਰ ਨਿਗਮ ਪ੍ਰਸ਼ਾਸਨ ਨੇ ਮੋਹਾਲੀ ਦੀ ਇਕ ਫਰਮ ਨਾਲ ਕਰਾਰ ਕੀਤਾ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਮੋਹਾਲੀ ਦੀ ਰੇਨਬੋ ਐਨਵਾਇਰਮੈਂਟ ਪ੍ਰਾਈਵੇਟ ਲਿਮ. ਕੰਪਨੀ ਇਨ੍ਹਾਂ ਹਾਟ ਸਪਾਟ ਐਲਾਨੇ ਅਤੇ ਸੀਲਬੰਦ ਮੁਹੱਲਿਆਂ 'ਚ ਜਾ ਕੇ ਕੂੜਾ ਚੁੱਕੇਗੀ ਅਤੇ ਉਸ ਨੂੰ ਮੋਹਾਲੀ ਲਿਜਾ ਕੇ ਟਰੀਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ (ਵੀਡੀਓ)
ਇਹ ਵੀ ਪੜ੍ਹੋ ► ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਸਾਹਮਣੇ ਆਈ ਇਹ ਗੱਲ
ਮੈਡੀਕਲ ਕੂੜੇ ਵਾਂਗ ਟਰੀਟ ਹੋਵੇਗਾ ਕੂੜਾ
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੋਹਾਲੀ ਦੀ ਜਿਸ ਫਰਮ ਵੱਲੋਂ ਹਾਟ ਸਪਾਟ ਅਤੇ ਸੀਲਬੰਦ ਐਲਾਨ ਕੀਤੇ ਇਲਾਕਿਆਂ 'ਚੋਂ ਕੂੜਾ ਚੁੱਕਣ ਲਈ ਕਰਾਰ ਕੀਤਾ ਗਿਆ ਹੈ ਉਹ ਹਰ ਰੋਜ਼ ਸਪੈਸ਼ਲ ਸਟਾਫ ਅਤੇ ਗੱਡੀਆਂ ਰਾਹੀਂ ਇਨ੍ਹਾਂ ਸੀਲਬੰਦ ਇਲਾਕਿਆਂ 'ਚੋਂ ਕੂੜਾ ਚੁੱਕ ਕੇ ਉਸ ਨੂੰ ਮੋਹਾਲੀ ਲਿਜਾ ਕੇ ਮੈਡੀਕਲ ਕੂੜੇ ਵਾਂਗ ਟਰੀਟ ਕਰਨਗੇ। ਇਸ ਦੇ ਲਈ ਕੰਪਨੀ ਵੱਲੋਂ ਕਾਲੋਨੀਆਂ ਅਤੇ ਮੁਹੱਲਿਆਂ 'ਚ ਤਿੰਨ ਤਰ੍ਹਾਂ ਦੇ ਵਿਸ਼ੇਸ਼ ਡਸਟਬਿਨ ਰੱਖੇ ਜਾਣਗੇ, ਇਥੇ ਲੋਕਾਂ ਨੂੰ ਕੂੜਾ ਵੱਖ-ਵੱਖ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਕੰਮ 'ਚ ਪ੍ਰਸ਼ਾਸਨਿਕ ਅਤੇ ਸਿਹਤ ਸਹੂਲਤਾਂ ਨਾਲ ਲੈਸ ਕੁਝ ਕਰਮਚਾਰੀਆਂ ਦੀ ਵੀ ਮਦਦ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ ► ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
ਇਹ ਵੀ ਪੜ੍ਹੋ ► ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਵੱਡਾ ਖੁਲਾਸਾ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਏ. ਐਸ. ਆਈ. ਦਾ ਜਜ਼ਬਾ, ਕੁੱਤੇ ਨੇ ਵੱਢਿਆ ਪੈਰ, ਇਲਾਜ ਕਰਵਾ ਤੁਰੰਤ ਡਿਊਟੀ 'ਤੇ ਪਰਤਿਆ
NEXT STORY