ਜਲੰਧਰ (ਵਿਕਰਮ)— ਪੰਜਾਬ 'ਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁਲ 182 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 13 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ 'ਚੋਂ ਵੀ ਰੋਜ਼ਾਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਜਲੰਧਰ 'ਚ ਕੁੱਲ 24 ਕੇਸ ਪਾਜ਼ੀਟਿਵ ਪਾਏ ਹਨ। ਜਲੰਧਰ 'ਚ ਵਧ ਰਹੀ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਸਿਹਤ ਵਿਭਾਗ ਚੌਕਸ ਹੋ ਗਿਆ ਹੈ।
ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਸ਼ਹਿਰ ਦੇ ਕੁਝ ਨਿੱਜੀ ਹਸਪਤਾਲਾਂ ਵੱਲੋਂ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਬਾਰੇ ਵਿਭਾਗ ਨੂੰ ਸੂਚਨਾ ਨਾ ਦੇਣ 'ਤੇ ਉਨ੍ਹਾਂ ਖਿਲਾਫ ਸਖਤ ਨੋਟਿਸ ਲਿਆ ਹੈ। ਉਨ੍ਹਾਂ ਵੱਲੋਂ ਸਖਤ ਨੋਟਿਸ ਲੈਂਦੇ ਹੋਏ ਸ਼ਹਿਰ ਦੇ ਨਿੱਜੀ ਹਸਪਤਾਲਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਉਨ੍ਹਾਂ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ ਆਉਣ ਬਾਰੇ ਸਿਹਤ ਵਿਭਾਗ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ।
ਇਸ ਕਾਰਨ ਸ਼ੱਕੀ ਮਰੀਜ਼ਾਂ ਦਾ ਸਹੀ ਸਮੇਂ 'ਤੇ ਸਹੀ ਜਗ੍ਹਾ 'ਤੇ ਇਲਾਜ ਨਾ ਹੋਣ ਕਰਕੇ ਦਿਨੋਂ-ਦਿਨ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਕਾਰਨ ਇਕ ਪਾਸੇ ਜਿੱਥੇ ਸਿਹਤ ਵਿਭਾਗ ਦਾ ਕੰਮ ਵਧਿਆ ਹੈ, ਉੱਥੇ ਹੀ ਮਰੀਜ਼ਾਂ ਨੂੰ ਸਹੀ ਜਗ੍ਹਾ 'ਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਨਾ ਭੇਜਣ ਕਾਰਨ ਇਨ੍ਹਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਉਨ੍ਹਾਂ ਨੇ ਹਦਾਇਤ ਕੀਤੀ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ 'ਚ ਜੇਕਰ ਕੋਵਿਡ-19 ਦਾ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਉਹ ਉਸ ਨੂੰ ਆਪਣੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਟਰੌਮਾ ਵਾਰਡ 'ਚ ਆਨ ਡਿਊਟੀ ਸਟਾਫ ਨੂੰ ਸਪੁਰਦ ਕਰਕੇ ਯਕੀਨੀ ਬਣਾਉਣ ਅਤੇ ਇਸ ਦੇ ਦਫਤਰ ਦੇ ਅਧਿਕਾਰੀ ਡਾ. ਸ਼ੋਤਨਾ, ਜ਼ਿਲਾ ਐਪੀਡੀਮੋਲੋਜਿਸਟ, ਜਲੰਧਰ (8198831888), ਡਾ. ਕਸ਼ਮੀਰੀ ਲਾਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ, ਜਲੰਧਰ (98888423629) ਡਾ. ਤਰਸੇਮ ਲਾਲ, ਮੈਡੀਕਲ ਅਫਸਰ, ਸਿਵਲ ਹਸਪਤਾਲ, ਜਲੰਧਰ (9814818639) ਨੂੰ ਵੀ ਤੁਰੰਤ ਸੂਚਿਤ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਅਜਿਹਾ ਨਾ ਕਰਨ ਵਾਲੇ ਹਸਪਤਾਲਾਂ ਨੂੰ ਪੱਕੇ ਤੌਰ 'ਤੇ ਸੀਲ ਕਰਕੇ ਸਰਕਾਰ ਨੂੰ ਅਨੁਸ਼ਾਸਨਿਕ ਕਾਰਵਾਈ ਕਰਨ ਲਈ ਆਖਿਆ ਜਾਵੇਗਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ (ਵੀਡੀਓ)
ਇਹ ਵੀ ਪੜ੍ਹੋ ► ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
ਪੰਜਾਬ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦਾ ਅੰਕੜਾ 182 ਤੱਕ ਪੁੱਜਾ
ਜ਼ਿਕਰਯੋਗ ਹੈ ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ ਅਤੇ ਹੁਣ ਤੱਕ ਕੁਲ 182 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲੇ ਤੋਂ ਸਭ ਤੋਂ ਵੱਧ 56 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਦਕਿ ਦੂਜੇ ਨੰਬਰ 'ਤੇ ਜਲੰਧਰ ਹੈ, ਜਿੱਥੋਂ ਹੁਣ ਤੱਕ24 ਸਾਹਮਣੇ ਆ ਚੁੱਕੇ ਹਨ। ਪਠਾਨਕੋਟ ਤੋਂ 22, ਨਵਾਂਸ਼ਹਿਰ ਤੋਂ 19, ਹੁਸ਼ਿਆਰਪੁਰ ਤੋਂ 7, ਮਾਨਸਾ, ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 11-11 ਪਾਜ਼ੀਟਿਵ ਕੇਸ, ਮੋਗਾ ਜ਼ਿਲੇ ਤੋਂ 4, ਰੂਪਨਗਰ ਤੋਂ 3, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲੇ ਤੋਂ 3, ਕਪੂਰਥਲਾ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਪੰਜਾਬ 'ਚੋਂ 13 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਵਿਧਾਇਕ ਬਾਵਾ ਹੈਨਰੀ ਸਮੇਤ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ASI ਦਾ ਵੱਢਿਆ ਹੱਥ ਜੋੜਨ ਵਾਲੀ PGI ਦੀ ਟੀਮ ਦਾ ਬਿਆਨ, 'ਹੱਥ ਦੀ ਮੂਵਮੈਂਟ ਅਜੇ...'
NEXT STORY