ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-45 ਸਥਿਤ ਇਕ ਹਸਪਤਾਲ ਸਾਹਮਣੇ ਪੁਲਸ ਨਾਕੇ 'ਤੇ ਤਾਇਨਾਤ ਏ. ਐਸ. ਆਈ. ਸਤਨਾਮ ਸਿੰਘ ਨੂੰ ਇਕ ਕੁੱਤੇ ਨੇ ਵੱਢ ਲਿਆ। ਜਲਦਬਾਜ਼ੀ 'ਚ ਏ. ਐਸ. ਆਈ. ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਏ. ਐਸ. ਆਈ. ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਪਰ ਉਸ ਸਮੇਂ ਆਪਣੀ ਡਿਊਟੀ ਨੂੰ ਲੈ ਕੇ ਏ. ਐਸ. ਆਈ. ਦਾ ਜਜ਼ਬਾ ਦੇਖਣ ਨੂੰ ਮਿਲਿਆ, ਜਦੋਂ ਉਹ ਫਿਰ ਆਪਣੀ ਡਿਊਟੀ 'ਤੇ ਡਟ ਗਿਆ।
ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਏ. ਐਸ. ਆਈ. ਸਤਨਾਮ ਸਿੰਘ ਆਪਣੀ ਟੀਮ ਨਾਲ ਸੈਕਟਰ-45 'ਚ ਲਾਏ ਪੁਲਸ ਨਾਕੇ 'ਤੇ ਤਾਇਨਾਤ ਸੀ। ਇਸ ਦੌਰਾਨ ਅਚਾਨਕ ਇਕ ਅਵਾਰਾ ਕੁੱਤਾ ਆਇਆ। ਕੁੱਤਾ ਸੜਕ 'ਤੇ ਜਾ ਰਹੇ ਕਿਸੇ ਵਾਹਨ ਦੀ ਲਪੇਟ 'ਚ ਨਾ ਆ ਜਾਵੇ, ਇਸ ਗੱਲ਼ ਨੂੰ ਧਿਆਨ 'ਚ ਰੱਖਦੇ ਹੋਏ ਏ. ਐਸ. ਆਈ. ਨੇ ਕੁੱਤੇ ਨੂੰ ਫੁੱਟਪਾਥ ਵੱਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਅਵਾਰਾ ਕੁੱਤੇ ਨੇ ਏ. ਐਸ. ਆਈ. ਦਾ ਪੈਰ ਵੱਢ ਲਿਆ। ਏ. ਐਸ. ਆਈ. ਦੇ ਸਹਿਯੋਗੀਆਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਇਲਾਜ ਕਰਵਾਇਆ। ਕੁੱਤੇ ਦੇ ਵੱਢਣ ਤੋਂ ਬਾਅਦ ਏ. ਐਸ. ਆਈ. ਨੇ ਹਿੰਮਤ ਨਹੀਂ ਹਾਰੀ ਅਤੇ ਮੁੱਢਲੇ ਇਲਾਜ ਤੋਂ ਬਾਅਦ ਫਿਰ ਆਪਣੀ ਡਿਊਟੀ 'ਤੇ ਡਟ ਗਿਆ।
ਲਾਕਡਾਊਨ ਦੀ ਮਿਆਦ ਵਧਾਉਣ 'ਤੇ ਜਾਣੋ ਕੀ ਬੋਲੇ ਧਰਮਵੀਰ ਗਾਂਧੀ (ਵੀਡੀਓ)
NEXT STORY