ਜਲੰਧਰ (ਵੈੱਬ ਡੈਸਕ, ਮਾਹੀ)— ਮਕਸੂਦਾਂ ਅਧੀਨ ਆਉਂਦੇ ਪਿੰਡ ਕਬੂਲਪੁਰ ਦੇ ਰਹਿਣ ਵਾਲੇ ਦਰਸ਼ਨ ਸਿੰਘ (91) ਦੀ ਬੀਤੇ ਦਿਨ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਸੀ। ਉਕਤ ਮਰੀਜ਼ ਦਾ ਬੀਤੀ ਸ਼ਾਮ ਨੂੰ ਪ੍ਰਸ਼ਾਸਨ ਦੀ ਮੌਜੂਦਗੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਅੰਤਿਮ ਸੰਸਕਾਰ ਮੌਕੇ ਕੁਝ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਦੂਰ ਹੀ ਖੜ੍ਹੇ ਰਹਿਣ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ
ਸਿਹਤ ਵਿਭਾਗ ਨੇ 43 ਲੋਕਾਂ ਦੀ ਕੀਤੀ ਸੈਂਪਲਿੰਗ
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਪਿੰਡ ਕਬੂਲਪੁਰ 'ਚ ਹੁਣ ਤੱਕ 6 ਘਰਾਂ ਦੇ ਪਰਿਵਾਰ ਵਾਲਿਆਂ ਨੂੰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਉਕਤ ਵਿਅਕਤੀ ਦੇ ਸੰਪਰਕ 'ਚ ਰਹੇ ਕੁੱਲ 43 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ਦੇ ਟੈਸਟ ਜਾਂਚ ਲਈ ਲੈਬ 'ਚ ਭੇਜੇ ਜਾਣਗੇ। ਇਨ੍ਹਾਂ 43 ਲੋਕਾਂ 'ਚ 22 ਔਰਤਾਂ ਅਤੇ 21 ਪੁਰਸ਼ ਸ਼ਾਮਲ ਹਨ।
ਇਹ ਵੀ ਪੜ੍ਹੋ: ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ
ਬੀਤੇ ਦਿਨ ਸਸਕਾਰ ਦੇ ਸਮੇਂ ਮੈਡੀਕਲ ਅਫਸਰ ਬਲੀਨਾ ਸੈਕਟਰ ਡਾਕਟਰ ਸੱਰੂ, ਐੱਲ. ਐੱਚ. ਵੀ ਜਗਜੀਤ ਕੌਰ,ਪੁਲਸ ਨੇ ਆਸ਼ਾ ਵਰਕਰ ਸੁਖਜੀਤ ਕੌਰ, ਏ. ਐੱਨ. ਐੱਮ. ਨੀਲਮ, ਸੀ. ਐੱਚ. ਓ. ਪ੍ਰਸ਼ੋਤਮ, ਪਲਵਿੰਦਰ, ਐੱਸ. ਐੱਚ. ਓ. ਮਕਸੂਦਾਂ ਰਾਜੀਵ ਕੁਮਾਰ, ਏ. ਐੱਸ. ਆਈ. ਅੰਗਰੇਜ਼ ਸਿੰਘ, ਲੰਬਰਦਾਰ, ਪਿੰਡ ਬੁਲੰਦਪੁਰ ਦੇ ਸਰਪੰਚ, ਆਸ਼ਾ ਵਰਕਰ ਅੰਜਨਾ ਕੁਮਾਰੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਤੋਂ ਰਾਹਤ ਭਰੀ ਖਬਰ, ਬੂਥਗੜ੍ਹ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ
ਸਰਕਾਰ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਦੇਵੇ : ਖਹਿਰਾ
NEXT STORY