ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜਲੰਧਰ ਜ਼ਿਲ੍ਹੇ 'ਚੋਂ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਫਿਰ ਜਲੰਧਰ 'ਚੋਂ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ 40 ਸਾਲਾ ਜਨਾਨੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਨਾਨੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ, ਉਹ ਪਿਛਲੇ ਸਮੇਂ ਤੋਂ ਸਿਵਲ ਹਸਪਤਾਲ ਦੇ ਡੀ-ਐਡੀਕਸ਼ਨ ਵਾਰਡ 'ਚ ਡਿਊਟੀ ਦੇ ਰਹੀ ਹੈ। ਇਸ ਵਾਰਡ 'ਚ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ NRI ਜੋੜੇ ਦੇ ਹੋਏ ਕਤਲ ਕੇਸ ਨੂੰ ਲੈ ਕੇ ਪੁਲਸ ਜਾਂਚ 'ਚ ਹੋਇਆ ਇਹ ਖੁਲਾਸਾ (ਤਸਵੀਰਾਂ)
ਇਥੇ ਦੱਸ ਦੇਈਏ ਕਿ ਅੱਜ ਦੇ ਮਿਲੇ ਪਾਜ਼ੇਟਿਵ ਕੇਸ ਨੂੰ ਪਾ ਕੇ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 253 ਤੱਕ ਪਹੁੰਚ ਗਿਆ ਹੈ ਜਦਕਿ ਸਿਹਤ ਮਹਿਕਮੇ ਵੱਲੋਂ ਬੀਤੇ ਦਿਨ ਪਾਜ਼ੇਟਿਵ ਪਾਏ ਗਏ ਬੀ. ਐੱਸ. ਐੱਫ. ਜਵਾਨ ਦੀ ਗਿਣਤੀ ਜ਼ਿਲ੍ਹੇ 'ਚ ਨਹੀਂ ਕੀਤੀ ਗਈ ਹੈ। ਸਿਹਤ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ. ਦਾ ਜਵਾਨ ਮੂਲ ਰੂਪ 'ਚ ਉੜੀਸਾ ਦਾ ਰਹਿਣ ਵਾਲਾ ਹੈ ਇਸ ਲਈ ਉਸ ਦੀ ਗਿਣਤੀ ਜ਼ਿਲ੍ਹਾ ਜਲੰਧਰ ਦੇ ਰੋਗੀਆਂ 'ਚ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ
ਕੋਰੋਨਾ ਆਫ਼ਤ ਦੌਰਾਨ ਨੌਜਵਾਨ ਦੇ ਮੁੱਖ ਮੰਤਰੀ ਨੂੰ ਕੀਤੇ ਟਵੀਟ ਨੇ ਪੁਲਸ ਨੂੰ ਪਾਈਆਂ ਭਾਜੜਾਂ
NEXT STORY