ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ. ਐੱਮ. ਏ. ਵੱਲੋਂ ਸ਼ਾਹਕੋਟ 'ਚ ਚਲਾਏ ਜਾ ਰਹੇ ਹਸਪਤਾਲ 'ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ
ਮ੍ਰਿਤਕ ਮਹਿਲਾ ਦਾ ਬੇਟਾ ਵਕੀਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਤਹਿਸੀਲ 'ਚ ਰਜਿਸਟਰੀ ਕਰਵਾਉਣ ਗਿਆ ਸੀ ਤਾਂ ਉਸ ਸਮੇਂ ਵੀ ਇਸ ਦੇ ਪਾਜ਼ੇਟਿਵ ਆਉਣ 'ਤੇ ਲੋਕਾਂ ਵਿਚਾਲੇ ਬੇਹੱਦ ਚਰਚਾ ਛਿੜੀ ਸੀ ਕਿ ਉਕਤ ਪਾਜ਼ੇਟਿਵ ਮਰੀਜ਼ ਤਹਿਸੀਲ 'ਚ ਘੁੰਮਦਾ ਰਿਹਾ ਸੀ। ਜਿਹੜੇ ਲੋਕਾਂ ਨੂੰ ਉਕਤ ਵਿਅਕਤੀ ਮਿਲਿਆ ਸੀ, ਉਨ੍ਹਾਂ 'ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਕਾਰਨ ਹੋਈ ਜਨਾਨੀ ਦੀ ਮੌਤ ਨੂੰ ਲੈ ਕੇ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 355 ਤੱਕ ਪਹੁੰਚ ਚੁੱਕਾ ਹੈ।
ਕੱਲ੍ਹ ਆਏ ਸਨ ਇਕੱਠੇ 15 ਕੇਸ ਪਾਜ਼ੇਟਿਵ
ਸੋਮਵਾਰ ਨੂੰ 15 ਹੋਰ ਰੋਗੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਨ੍ਹਾਂ 'ਚੋਂ 2 ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਸਿਵਲ ਸਰਜਨ ਦਫਤਰ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚੋਂ ਇਕ ਰੋਗੀ ਅੰਮ੍ਰਿਤਸਰ ਅਤੇ ਦੂਜਾ ਫਿਰੋਜ਼ਪੁਰ ਨਾਲ ਸਬੰਧਤ ਹੈ। ਪਾਜ਼ੇਟਿਵ ਰੋਗੀਆਂ 'ਚ 2 ਬੱਚੇ, ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 962 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆਈ ਹੈ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ, ਘਨਸ਼ਾਮ ਥੋਰੀ ਨੇ ਸੰਭਾਲਿਆ ਅਹੁਦਾ
ਇਕ ਹੀ ਪਰਿਵਾਰ ਦੇ 3 ਹੋਰ ਮੈਂਬਰ ਕੋਰੋਨਾ ਪਾਜ਼ੇਟਿਵ
ਸੋਮਵਾਰ ਨੂੰ ਸਿਹਤ ਵਿਭਾਗ ਨੂੰ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਮਿਲੀ, ਉਨ੍ਹਾਂ 'ਚੋਂ ਅਵਤਾਰ ਨਗਰ ਦੇ ਇਕ ਹੀ ਉਸ ਪਰਿਵਾਰ ਦੇ 3 ਹੋਰ ਮੈਂਬਰਾਂ ਦੀ ਪਾਜ਼ੇਟਿਵ ਰਿਪੋਰਟ ਮਿਲੀ ਹੈ, ਜਿਨ੍ਹਾਂ ਦਾ ਇਕ ਮੈਂਬਰ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਆ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਹਿਲੇ ਪਾਜ਼ੇਟਿਵ ਆਏ ਵਿਅਕਤੀ ਦੀ ਰੈਣਕ ਬਾਜ਼ਾਰ 'ਚ ਸਕੂਲ ਯੂਨੀਫਾਰਮ ਦੀ ਦੁਕਾਨ ਹੈ।
ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ
ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਆਏ ਰੋਗੀਆਂ 'ਚੋਂ ਇਕ ਸਥਾਨਕ ਡੀ. ਏ. ਵੀ. ਕਾਲਜ ਦੇ ਸਾਹਮਣੇ ਪੈਂਦੀ ਡਿਫੈਂਸ ਕਾਲੋਨੀ ਦਾ ਨਿਵਾਸੀ ਹੈ, ਜੋ ਕਿ ਐੱਚ. ਡੀ. ਐੱਫ. ਸੀ. ਬੈਂਕ ਰਈਆਂ 'ਚ ਮੈਨੇਜਰ ਅਹੁਦੇ 'ਤੇ ਤਾਇਨਾਤ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਰੋਗੀ ਪਿਛਲੇ 4-5 ਦਿਨਾਂ ਤੋਂ ਛੁੱਟੀ 'ਤੇ ਹੀ ਸੀ।
ਸਿਵਲ 'ਚ ਟੂ ਨੈੱਟ ਮਸ਼ੀਨ ਨਾਲ ਕੀਤੇ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ
ਸਿਵਲ ਹਸਪਤਾਲ 'ਚ ਪਿਛਲੇ ਦਿਨੀਂ ਸਥਾਪਤ ਕੀਤੀ ਗਈ ਟੂ ਨੈੱਟ ਮਸ਼ੀਨ ਨਾਲ ਕੀਤੇ ਗਏ ਟੈਸਟਾਂ 'ਚੋਂ 2 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਏ ਸੀ। ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਸਬੰਧੀ ਇਸ ਮਸ਼ੀਨ ਨਾਲ ਲਏ ਗਏ ਸਨ, ਉਨ੍ਹਾਂ 'ਚੋਂ 2 ਪਾਜ਼ੇਟਿਵ ਰੋਗੀਆਂ ਵਿਚੋਂ ਇਕ ਫ੍ਰੈਂਡਜ਼ ਕਾਲੋਨੀ ਅਤੇ ਦੂਜਾ ਗਰੀਨ ਐਵੇਨਿਊ ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ।
ਸੋਮਵਾਰ ਨੂੰ ਆਏ ਸਨ ਪਾਜ਼ੇਟਿਵ ਰੋਗੀ
1. ਮਨਪ੍ਰੀਤ (ਅਵਤਾਰ ਨਗਰ)
2. ਇੰਦਰਪ੍ਰੀਤ (ਅਵਤਾਰ ਨਗਰ)
3. ਅਗਮਪ੍ਰੀਤ (ਅਵਤਾਰ ਨਗਰ)
4. ਰਾਮ ਅਸ਼ੀਸ਼ (ਸ਼ੇਖੇ ਪਿੰਡ)
5. ਹਰਵਿੰਦਰ (ਪਿੰਡ ਕਬੂਲਪੁਰ)
6. ਰਾਜ ਕੁਮਾਰ (ਲੱਧੇਵਾਲੀ)
7. ਰਾਧਿਕਾ (ਜੈਮਲ ਨਗਰ)
8. ਜਸਵਿੰਦਰ (ਜੈਮਲ ਨਗਰ)
9. ਸ਼ਿਖਾ (ਗਾਂਧੀ ਕੈਂਪ)
10. ਤਰੁਣ (ਗਾਂਧੀ ਕੈਂਪ)
11. ਰਮਨ ਕੁਮਾਰ (ਗ੍ਰੀਨ ਐਵੇਨਿਊ, ਬਸਤੀ ਬਾਵਾ ਖੇਲ)
12. ਰੂਪਾ (ਨਕੋਦਰ)
13. ਸੁਰਿੰਦਰ (ਰਈਆ ਅੰਮ੍ਰਿਤਸਰ)
14. ਅਨਮੋਲ (ਫਿਰੋਜ਼ਪੁਰ)
15. ਵਿਵੇਕ (ਡਿਫੈਂਸ ਕਾਲੋਨੀ)
ਕੁਲ ਸੈਂਪਲ 14815
ਨੈਗੇਟਿਵ ਆਏ 13582
ਪਾਜ਼ੇਟਿਵ ਆਏ 355
ਮੌਤਾਂ 13
ਹਸਪਤਾਲਾਂ 'ਚ ਦਾਖਲ 41
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਵੱਡੀ ਵਾਰਦਾਤ, ਸਕੇ ਭਰਾਵਾਂ ਦਾ ਗ਼ੋਲੀਆਂ ਮਾਰ ਕਤਲ
ਪੰਜਾਬ ਭਰ ’ਚ 'ਕਲਮ ਛੱਡੋ' ਹੜਤਾਲ ਕਰਨ ਦਾ ਐਲਾਨ
NEXT STORY