ਜਲੰਧਰ (ਰੱਤਾ, ਵੈੱਬ ਡੈਸਕ)— ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸ਼ਨੀਵਾਰ ਨੂੰ ਜਲੰਧਰ 'ਚੋਂ ਇਕੱਠੇ 6 ਕੇਸ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 331 ਤੱਕ ਪਹੁੰਚ ਗਿਆ ਹੈ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ 'ਚ 26 ਸਾਲਾ ਲੜਕੀ ਅਤੇ 5 ਪੁਰਸ਼ ਸ਼ਾਮਲ ਹਨ। ਇਹ ਸਾਰੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਅੱਜ ਦੇ ਸਾਰੇ ਪਾਜ਼ੇਟਿਵ ਕੇਸ ਲੰਮਾ ਪਿੰਡ, ਟੈਗੋਰ ਨਗਰ, ਬਸ਼ੀਰਪੁਰਾ, ਭਗਤ ਸਿੰਘ ਕਾਲੋਨੀ, ਗੋਪਾਲ ਨਗਰ, ਕੋਟ ਕਿਸ਼ਨ ਚੰਦ 'ਚੋਂ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਸ਼ਹਿਰ ਵਾਸੀਆਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਾਜ਼ੇਟਿਵ ਆਏ ਰੋਗੀਆਂ ਦੀ ਸੂਚੀ
ਮਮਤਾ (26) ਟੈਗੋਰ ਨਗਰ
ਸ਼ਿਵਮ (24) ਕੋਟ ਕਿਸ਼ਨ ਚੰਦ
ਅਬਜੁਲ (23) ਬਸ਼ੀਰਪੁਰਾ
ਨਰਿੰਦਰ ਸ਼ਰਮਾ (46) ਟੀਚਰ ਕਾਲੋਨੀ ਗੋਪਾਲ ਨਗਰ
ਰਾਜੇਸ਼ ਕੁਮਾਰ (48) ਬਾਬਾ ਬਾਲਕ ਨਾਥ ਨਗਰ
ਛੋਟੇ ਲਾਲ (40) ਲੰਮਾ ਪਿੰਡ ਚੌਕ
ਕੱਲ੍ਹ ਹੋਈ ਸੀ ਜਲੰਧਰ 'ਚ ਕੋਰੋਨਾ ਕਾਰਨ 11ਵੀਂ ਮੌਤ
ਵਿਨਾਸ਼ਕਾਰੀ ਕੋਰੋਨਾ ਵਾਇਰਸ ਪੀੜਤ ਜਲੰਧਰ ਦੀ ਇਕ ਹੋਰ ਜਨਾਨੀ ਦੀ ਲੁਧਿਆਣਾ ਦੇ ਡੀ. ਐੱਮ. ਸੀ. 'ਚ ਕੱਲ੍ਹ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਜਲੰਧਰ 'ਚ ਮੌਤਾਂ ਦਾ ਅੰਕੜਾ 11 ਤੱਕ ਪਹੁੰਚ ਗਿਆ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਸੀ ਕਿ ਜਲੰਧਰ ਦੇ ਦਿਲਬਾਗ ਨਗਰ ਐਕਸਟੈਂਸ਼ਨ ਦੀ 67 ਸਾਲਾ ਸ਼ੰਨੋ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਅਧੀਨ ਸੀ ਅਤੇ ਉਸ ਦੀ ਕੋਰੋਨਾ ਸਬੰਧੀ ਪੁਸ਼ਟੀ ਵੀ ਉਥੇ ਹੀ ਹੋਈ ਸੀ। ਸ਼ੁੱਕਰਵਾਰ ਨੂੰ ਵਿਭਾਗ ਨੂੰ 3 ਹੋਰ ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਸੀ, ਜਿਨ੍ਹਾਂ 'ਚੋਂ ਇਕ ਦੀ ਰਿਪੋਰਟ ਪ੍ਰਾਈਵੇਟ ਲੈਬੋਰਟਰੀ ਤੋਂ ਅਤੇ 2 ਦੀ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਆਈ ਸੀ। ਡਾ. ਸਿੰਘ ਨੇ ਦੱਸਿਆ ਸੀ ਕਿ ਜਿਨ੍ਹਾਂ 3 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਇਕ ਕਪੂਰਥਲਾ ਰੋਡ ਸਥਿਤ ਚੋਢਾ ਹਸਪਤਾਲ ਦਾ ਐਕਸਰੇ ਟੈਕਨੀਸ਼ੀਅਨ ਦੀ ਹੈ, ਜਦਕਿ ਬਾਕੀ 2 'ਚੋਂ ਇਕ ਦੀ ਇੰਡਸਟਰੀਅਲ ਏਰੀਆ ਵਿਚ ਫੈਕਟਰੀ ਹੈ ਅਤੇ ਦੂਜਾ ਕਿਸੇ ਫੈਕਟਰੀ 'ਚ ਮੈਨੇਜਰ ਅਹੁਦੇ 'ਤੇ ਤਾਇਨਾਤ ਹੈ।
ਸ਼ੁੱਕਰਵਾਰ ਨੂੰ 841 ਲੋਕਾਂ ਦੀ ਰਿਪੋਰਟ ਆਈ ਸੀ ਨੈਗੇਟਿਵ
ਕੋਰੋਨਾ ਦੇ ਕਹਿਰ ਦਰਮਿਆਨ ਸ਼ੁੱਕਰਵਾਰ ਨੂੰ ਰਾਹਤ ਭਰੀ ਖਬਰ ਇਹ ਰਹੀ ਕਿ ਸਿਹਤ ਵਿਭਾਗ ਨੂੰ 841 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਬੀਤੇ ਮੰਗਲਵਾਰ ਨੂੰ 843 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਭੇਜੇ ਸਨ, ਜਿਸ 'ਚੋਂ ਸਿਰਫ 2 ਦੀ ਰਿਪੋਰਟ ਹੀ ਪਾਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼
ਸ਼ੁੱਕਰਵਾਰ ਨੂੰ ਇਨ੍ਹਾਂ ਰੋਗੀਆਂ ਦੀ ਰਿਪੋਰਟ ਆਈ ਸੀ ਪਾਜ਼ੇਟਿਵ
ਮੁਦਿਤ ਗੁਪਤਾ (31) ਇੰਡਸਟਰੀਅਲ ਏਰੀਆ
ਗਿਆਨ ਚੰਦ (52) ਸਰਜੀਕਲ ਐਨਕਲੇਵ
ਮਹਿੰਦਰ ਜੈਨ (53) ਰਮਨੀਕ ਐਵੇਨਿਊ ਪਠਾਨਕੋਟ ਚੌਕ
ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਸੈਂਪਲ 13288
ਨੈਗੇਟਿਵ ਆਏ 11259
ਪਾਜ਼ੇਟਿਵ ਆਏ 331
ਹੁਣ ਤੱਕ ਠੀਕ ਹੋ ਚੁੱਕੇ ਨੇ 235 ਤੋਂ ਵਧੇਰੇ
ਮੌਤਾਂ-11
ਤਰਨਤਾਰਨ ਦੇ ਪ੍ਰਾਈਵੇਟ ਹਸਪਤਾਲ 'ਚ ਕੰਮ ਕਰਨ ਵਾਲਾ ਨੌਜਵਾਨ ਹੋਇਆ ਕੋਰੋਨਾ ਦਾ ਸ਼ਿਕਾਰ
NEXT STORY