ਜਲੰਧਰ (ਪਰਿਣਾ ਖੰਨਾ)— ਲਾਕ ਡਾਊਨ ਦੇ ਨਿਯਮਾਂ 'ਚ ਢਿੱਲ ਮਿਲਦੇ ਹੀ ਇਕ ਪਾਸੇ ਜਿੱਥੇ ਸ਼ਾਪਿੰਗ ਸ਼ੁਰੂ ਹੋ ਗਈ ਹੈ, ਉਥੇ ਹੀ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਯਾਦਗਾਰ ਬਣਾਉਣ ਲਈ ਈਵੈਂਟ ਮੈਨੇਜਮੈਂਟ ਕੰਪਨੀਆਂ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ 20 ਸਾਲਾਂ ਤੋਂ ਈਵੈਂਟ ਮੈਨੇਜਮੈਂਟ ਦਾ ਕੰਮ ਦੇਖ ਰਹੀ 'ਰੈਜ਼ਮਟੈਜ਼' ਨਾਂ ਦੀ ਕੰਪਨੀ ਨੇ ਸ਼ਹਿਰ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਇਥੇ ਦੱਸ ਦੇਈਏ ਕਿ ਇਸੇ ਕੰਪਨੀ ਨੇ ਕਪਿਲ ਸ਼ਰਮਾ ਅਤੇ ਗਿੰਨੀ ਦੀ ਵੈਡਿੰਗ ਦਾ ਪਲਾਨ ਕਰਨ ਦੇ ਨਾਲ-ਨਾਲ ਹਰਭਜਨ ਸਿੰਘ ਦਾ ਵਿਆਹ ਅਤੇ ਉਨ੍ਹਾਂ ਦੀ ਬੇਟੀ ਦੇ ਬਰਥਡੇਅ ਦਾ ਪਲਾਨ ਵੀ ਕੀਤਾ ਸੀ। ਪਾਰਟੀ ਹਾਲਜ਼, ਹੋਟਲਜ਼, ਰੈਸਟੋਰੈਂਟ ਆਦਿ ਬੰਦ ਰਹਿਣ ਦੀ ਸਥਿਤੀ 'ਚ ਤੁਸੀਂ ਇਸ ਕੰਪਨੀ ਦੀਆਂ ਸੇਵਾਵਾਂ ਲੈ ਸਕਦੇ ਹੋ। ਕੰਪਨੀ ਤੁਹਾਡੇ ਜਨਮਦਿਨ, ਵਰ੍ਹੇਗੰਢ, ਨਵਜੰਮੇ ਬੱਚੇ ਦੇ ਜਨਮ ਨੂੰ ਖਾਸ ਬਣਾਉਣ 'ਚ ਜੁਟੀ ਹੈ ਅਤੇ ਕੰਪਨੀ ਨੇ ਸੁਰੱਖਿਆ ਦਾ ਹਰ ਤਰੀਕੇ ਨਾਲ ਖਿਆਲ ਰੱਖਦੇ ਹੋਏ, ਸਪੈਸ਼ਲ ਗੁੱਬਾਰਿਆਂ ਦੇ ਗੁਲਦਸਤੇ, ਸੈਲਫ-ਡੈਕੋਰੇਸ਼ਨ ਦਾ ਸਾਮਾਨ ਅਤੇ ਓਕੇਜ਼ਨ ਕਟ-ਆਊਟਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਘਰ ਬੈਠੇ ਲੋਕ ਖਾਸ ਦਿਨਾਂ ਨੂੰ ਵਧੀਆ ਢੰਗ ਨਾਲ ਮਨ੍ਹਾ ਸਕਣ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਦਿੱਸਿਆ ਵੱਖਰਾ ਚਿਹਰਾ, 'ਕੰਨਿਆਦਾਨ' ਸਣੇ ਨਿਭਾਈਆਂ ਵਿਆਹ ਦੀਆਂ ਸਾਰੀਆਂ ਰਸਮਾਂ (ਵੀਡੀਓ)
ਸੁਰੱਖਿਆ ਦੇ ਨਾਲ ਡੈਕੋਰੇਟ ਹੋਵੇਗਾ ਘਰ
ਕੰਪਨੀ ਦੀ ਕਾਰਜਸ਼ੈਲੀ 'ਚ ਜ਼ਿਆਦਾ ਮੈਨਪਾਵਰ ਦੀ ਲੋੜ ਨਹੀਂ ਹੈ ਸਗੋਂ ਇਕ ਹੀ ਵਿਅਕਤੀ ਕਸਟਮਰ ਦੇ ਘਰ ਜਾ ਕੇ ਡੈਕੋਰੇਸ਼ਨ ਕਰ ਰਹੀ ਹੈ ਅਤੇ ਜੋ ਵੀ ਵਿਅਕਤੀ ਕੰਪਨੀ ਵੱਲੋਂ,ਗਾਹਕ ਦੇ ਘਰ, ਗੁੱਬਾਰੇ, ਬੂਕੇ ਡਿਲਿਵਰੀ ਲਈ ਜਾਂ ਡੈਕੋਰੇਸ਼ਨ ਲਈ ਜਾਂਦਾ ਹੈ ਤਾਂ ਉਹ ਮਾਸਕ ਪਹਿਨ ਕੇ ਆਪਣੇ ਨਾਲ ਸੈਨੇਟਾਈਜ਼ਰ ਲੈ ਕੇ ਜਾਂਦਾ ਹੈ। ਇੰਨਾ ਹੀ ਨਹੀਂ, ਡੈਕੋਰੇਸ਼ਨ ਦੇ ਸਾਰੇ ਸਾਮਾਨ ਨੂੰ ਸੈਨੇਟਾਈਜ਼ ਕਰਕੇ ਗਾਹਕਾਂ ਦੇ ਘਰ ਭੇਜਿਆ ਜਾ ਰਿਹਾ ਹੈ। ਹਰ ਹੀਲਿਅਮ ਗੁੱਬਾਰਾ ਜਿੱਥੇ 150 ਰੁਪਏ ਤੋਂ ਸ਼ੁਰੂ ਹੁੰਦਾ ਹੈ ਤਾਂ ਉਥੇ ਹੀ ਇਕ ਗੁੱਬਾਰੇ ਦਾ ਬੰਚ 1500 ਰੁਪਏ ਤੋਂ ਸ਼ੁਰੂ ਹੁੰਦਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ 5ਵੀਂ ਮੌਤ, ਟਾਂਡਾ ਦੇ ਮ੍ਰਿਤਕ ਦੀ ਰਿਪੋਰਟ ਆਈ ਪਾਜ਼ੇਟਿਵ
ਰੈਜ਼ਮਟੈਜ਼ ਦੇ ਮਾਲਕ ਰਮਿਤ ਆਨੰਦ ਨੇ ਦੱਸਿਆ ਕਿ ਰੈਜ਼ਮਟੈਜ਼ ਦਾ ਹੀ ਮਤਲਬ ਖੁਸ਼ੀਆਂ ਵੰਡਣਾ ਹੁੰਦਾ ਹੈ ਅਤੇ ਲਾਕ ਡਾਊਨ ਦੌਰਾਨ ਲੋਕ ਖੁਸ਼ੀਆਂ ਨੂੰ ਹੀ ਮਿਸ ਕਰ ਰਹੇ ਸਨ ਅਤੇ ਹੁਣ ਜਿਵੇਂ ਹੀ ਲਾਕ ਡਾਊਨ ਨਿਯਮਾਂ 'ਚ ਢਿੱਲ ਮਿਲੀ ਹੈ, ਤਾਂ ਕੰਪਨੀ ਨੇ ਲੋਕਾਂ ਦੀ ਜ਼ਿੰਦਗੀ ਦੇ ਯਾਦਗਾਰ ਪਲਾਂ ਨੂੰ ਹੋਰ ਹਸੀਨ ਅਤੇ ਯਾਦਗਾਰ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਤੁਸੀਂ ਸੁਰੱਖਿਅਤ ਰਹਿੰਦੇ ਹੋਏ ਘਰਾਂ 'ਚ ਪਾਰਟੀ ਕਰੋ, ਤੁਹਾਡੀ ਸੁਰੱਖਿਆ ਦੇ ਨਾਲ-ਨਾਲ ਘਰ ਨੂੰ ਸਜਾਉਣ ਦਾ ਕੰਮ ਰੈਜਮਟੈਜ਼ ਕਰੇਗੀ, ਕਿਉਂਕਿ ਕੰਪਨੀ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਗੁੱਬਾਰੇ, ਉਸ 'ਚ ਭਰੀ ਜਾਣ ਵਾਲੀ ਗੈਸ, ਡੀ. ਆਈ. ਵਾਈ. ਡੈਕੋਰੇਸ਼ਨ ਕਿਟਸ ਆਦਿ ਸਾਰੇ ਅਮਰੀਕਾ ਦੇ ਇੰਪੋਰਟ ਹਨ ਅਤੇ 100 ਫੀਸਦੀ ਸੁਰੱਖਿਅਤ ਹਨ। ਇਸ ਸਮੇਂ ਬਾਜ਼ਾਰ 'ਚ ਫੁੱਲ ਵੀ ਨਹੀਂ ਮਿਲ ਰਹੇ ਅਤੇ ਖਾਸ ਦਿਨਾਂ ਲਈ ਫੁੱਲਾਂ ਅਤੇ ਗੁੱਬਾਰਿਆਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸ ਲਈ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਲਈ ਕੁਝ ਵੱਖਰਾ ਕਰ ਸਕੀਏ ਤਾਂਕਿ ਲਾਕ ਡਾਊਨ 'ਚ ਉਹ ਆਪਣਾ ਜਨਮਦਿਨ/ਵਰ੍ਹੇਗੰਢ ਘਰ 'ਚ ਵਧੀਆ ਤਰੀਕੇ ਨਾਲ ਮਨਾ ਸਕਣ।
ਇਹ ਵੀ ਪੜ੍ਹੋ: ਜਲੰਧਰ 'ਚ ਪਰਤੀ ਰੌਣਕ, ਦੋ ਮਹੀਨਿਆਂ ਬਾਅਦ ਖੁੱਲ੍ਹਿਆ ਰੈਣਕ ਬਾਜ਼ਾਰ (ਵੀਡੀਓ)
''ਮੇਰੀ ਬੇਟੀ ਦਾ ਪਹਿਲਾ ਜਨਮਦਿਨ ਸੀ ਅਤੇ ਅਸੀਂ ਧੂਮ-ਧਾਮ ਨਾਲ ਮਨਾਉਣਾ ਚਾਹੁੰਦੇ ਸੀ ਪਰ ਲਾਕ ਡਾਊਨ ਕਾਰਨ ਇਹ ਸੰਭਵ ਨਹੀਂ ਹੋ ਸਕਦਾ ਸੀ ਇਸ ਲਈ ਅਸੀਂ ਰਮਿਤ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਸਾਡੀ ਇਹ ਸਮੱਸਿਆ ਤੁਰੰਤ ਸੁਲਝਾ ਦਿੱਤੀ ਅਤੇ ਬੇਟੀ ਦਾ ਜਨਮਦਿਨ ਅਸੀਂ ਘਰ 'ਚ ਹੀ ਧੂਮਧਾਮ ਨਾਲ ਮਨਾਇਆ।''-ਨਿਤਿਨ ਮਹਿਤਾ, ਨਕੋਦਰ
''ਰੈਜਮਟੈਜ਼ ਟੀਮ ਆਪਣੇ ਸਾਮਾਨ ਦੀ ਕੁਆਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀ। ਮੇਰੀ ਬੇਟੀ ਦਾ ਪਹਿਲਾ ਜਨਮਦਿਨ ਸੀ ਅਸੀਂ ਰਮਿਤ ਤੋਂ ਗੁੱਬਾਰੇ ਲਏ ਅਤੇ ਜਿਵੇਂ-ਜਿਵੇਂ ਰਮਿਤ ਦੱਸਦੇ ਗਏ ਅਸੀਂ ਉਸੇ ਤਰ੍ਹਾਂ ਹੀ ਕੀਤਾ। ਸਾਡੀ ਮਿਹਨਤ ਦਾ ਜੋ ਨਤੀਜਾ ਨਿਕਲਿਆ, ਉਹ ਤਾਰੀਫ ਦੇ ਕਾਬਲ ਸੀ।''- ਸ਼ੈਲ ਰਸਤੋਗੀ, ਜਲੰਧਰ
ਇਹ ਵੀ ਪੜ੍ਹੋ: ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੋਇਆ ਫਰਾਰ
ਸਾਦ ਮੁਰਾਦਾ ਪੰਜਾਬ : ਪਿਤਾ ਦੀ ਤੂੰਬੀ ਵਿਰਾਸਤ ਨੂੰ ਢੋਲਕੀ ਨਾਲ ਸੰਭਾਲਣ ਵਾਲੇ ‘ਕਰਤਾਰ ਚੰਦ ਯਮਲਾ’
NEXT STORY