ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 250 ਤੋਂ ਵਧੇਰੇ ਕੇਸ ਪਾਜ਼ੇਟਿਵ ਪਾਏ ਗਏ ਹਨ। ਸਿਹਤ ਮਹਿਕਮੇ ਨੂੰ ਵੱਖ-ਵੱਖ ਲੈਬਾਰਟਰੀਆਂ ਤੋਂ 255 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ।
ਸੈਂਪਲਿੰਗ ਵਧਣ ਨਾਲ ਇਕਦਮ ਵਧ ਸਕਦੀ ਹੈ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ!
ਸਿਹਤ ਮਹਿਕਮਾ ਜੇਕਰ ਸੈਂਪਲਿੰਗ ਵਧਾ ਦੇਵੇ ਤਾਂ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਸ਼ਾਇਦ ਇਕਦਮ ਵਧ ਸਕਦੀ ਹੈ। ਵਰਣਨਯੋਗ ਹੈ ਕਿ ਬੀਤੇ ਸਾਲ ਨਵੰਬਰ-ਦਸੰਬਰ ਦੇ ਮਹੀਨੇ ਵਿਚ ਸਿਹਤ ਮਹਿਕਮੇ ਵੱਲੋਂ ਜਦੋਂ ਲਗਭਗ 2000-2500 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਜਾਂਦੇ ਸਨ, ਉਨ੍ਹਾਂ ਵਿਚੋਂ ਸਿਰਫ਼ 10 ਜਾਂ 15 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਸੀ, ਜਦੋਂ ਕਿ ਹੁਣ ਓਨੇ ਹੀ ਸੈਂਪਲਾਂ ਵਿਚ ਲਗਭਗ 300 ਲੋਕ ਪਾਜ਼ੇਟਿਵ ਆਉਣ ਲੱਗੇ ਹਨ। ਇਸ ਤੋਂ ਲੱਗਦਾ ਹੈ ਕਿ ਜੇਕਰ ਸਿਹਤ ਮਹਿਕਮੇ ਸੈਂਪਲਿੰਗ ਵਧਾ ਦੇਵੇ ਤਾਂ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਕਈ ਗੁਣਾ ਵਧ ਜਾਵੇਗੀ।
ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-19,09,032
ਨੈਗੇਟਿਵ ਆਏ-17,70,834
ਪਾਜ਼ੇਟਿਵ ਆਏ-64,288
ਡਿਸਚਾਰਜ ਹੋਏ-62,139
ਮੌਤਾਂ ਹੋਈਆਂ-1,502
ਐਕਟਿਵ ਕੇਸ-647
ਇਹ ਵੀ ਪੜ੍ਹੋ: PM ਮੋਦੀ ਦੀ ਰੈਲੀ ਰੱਦ ਹੋਣ ’ਤੇ CM ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’
ਜ਼ਿਲ੍ਹੇ ’ਚ 404 ਅੱਲ੍ਹੜਾਂ ਸਮੇਤ 9,318 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲੇ ਵਿਚ 404 ਅੱਲ੍ਹੜਾਂ ਸਮੇਤ 9,318 ਲੋਕਾਂ ਨੂੰ ਵੈਕਸੀਨ ਲਾਈ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ ਅਤੇ ਕੁਝ ਥਾਵਾਂ ’ਤੇ ਆਯੋਜਿਤ ਕੈਂਪਾਂ ਵਿਚ ਵੀਰਵਾਰ ਨੂੰ ਜਿਹੜੇ 9,318 ਲੋਕਾਂ ਨੇ ਵੈਕਸੀਨ ਲੁਆਈ। ਉਨ੍ਹਾਂ ਵਿਚੋਂ ਵਧੇਰੇ ਨੂੰ ਦੂਜੀ ਅਤੇ ਕੁਝ ਨੂੰ ਪਹਿਲੀ ਡੋਜ਼ ਲੱਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 15,18,101 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 10,03,337 ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ’ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
NEXT STORY