ਜਲੰਧਰ (ਰੱਤਾ)-ਜ਼ਿਲ੍ਹੇ ’ਚ ਵੀਰਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਲੈਦਰ ਕੰਪਲੈਕਸ ਸਥਿਤ ਇਕ ਫੈਕਟਰੀ ਦੇ ਵਰਕਰਾਂ ਸਮੇਤ 382 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ ਇਲਾਜ ਅਧੀਨ ਰੋਗੀਆਂ ’ਚੋਂ 7 ਹੋਰ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਵੀਰਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਜ਼ ਤੋਂ ਕੁੱਲ 418 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਜਿਨ੍ਹਾਂ ’ਚੋਂ 36 ਲੋਕ ਦੂਸਰੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 382 ਰੋਗੀਆਂ ’ਚ ਸਿਵਲ ਹਸਪਤਾਲ ਦੇ 2 ਡਾਕਟਰ ਅਤੇ ਸਟਾਫ, ਲੈਦਰ ਕੰਪਲੈਕਸ ਸਥਿਤ ਇਕ ਫੈਕਟਰੀ ਦੇ 6 ਵਰਕਰ ਅਤੇ ਕਈ ਪਰਿਵਾਰਾਂ ਦੇ ਤਿੰਨ ਜਾਂ ਚਾਰ ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ
ਬਾਕੀ ਦੇ ਪਾਜ਼ੇਟਿਵ ਰੋਗੀਆਂ ’ਚੋਂ ਕਈ ਹਾਊਸਿੰਗ ਬੋਰਡ ਕਾਲੋਨੀ ਗੁਰੂ ਤੇਗ ਬਹਾਦਰ ਨਗਰ, ਮੋਤਾ ਸਿੰਘ ਨਗਰ, ਮੁਹੱਲਾ ਕਰਾਰ ਖਾਂ, ਬਾਗ ਬਹਰੀਆ ਕਪੂਰਥਲਾ ਰੋਡ, ਲਿੰਕ ਕਾਲੋਨੀ ਆਬਾਦਪੁਰਾ, ਲੋਹੀਆਂ ਖਾਸ, ਮੁਹੱਲਾ ਨੰਬਰ 27 ਜਲੰਧਰ ਕੈਂਟ, ਹਰਦੇਵ ਨਗਰ, ਰਾਜਨਗਰ, ਗੁਰੂ ਅਰਜਨ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ, ਮਲਸੀਆਂ, ਸੈਂਟਰਲ ਟਾਊਨ, ਕ੍ਰਿਸ਼ਨਾ ਨਗਰ, ਲਾਜਪਤ ਨਗਰ, ਨਿਊ ਜਵਾਹਰ ਨਗਰ ਸਣੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਰਹਿਣ ਵਾਲੇ ਹਨ।
ਇਨ੍ਹਾਂ ਨੇ ਤੋੜਿਆ ਦਮ
52 ਸਾਲਾ ਹੀਰਾ ਲਾਲ
52 ਸਾਲਾ ਗੀਤਾ ਮਹਾਜਨ
53 ਸਾਲਾ ਨਰਿੰਦਰ
55 ਸਾਲਾ ਜੋਤੀ
58 ਸਾਲਾ ਰਵਿੰਦਰ ਕੁਮਾਰ
60 ਸਾਲਾ ਕ੍ਰਿਪਾਲ ਕੌਰ
62 ਸਾਲਾ ਨਛੱਤਰ ਕੌਰ
ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ
4250 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 576 ਹੋਰ ਹੋਏ ਰਿਕਵਰ
ਉੱਧਰ ਸਿਹਤ ਮਹਿਕਮੇ ਨੂੰ ਵੀਰਵਾਰ 4250 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਰੋਗੀਆਂ ’ਚੋਂ 576 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6220 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1012289
ਨੈਗੇਟਿਵ ਆਏ-899695
ਪਾਜ਼ੇਟਿਵ ਆਏ-55914
ਡਿਸਚਾਰਜ ਹੋਏ ਰੋਗੀ-49391
ਮੌਤਾਂ ਹੋਈਆਂ-1281
ਐਕਟਿਵ ਕੇਸ-5242
ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
NEXT STORY