ਕਪੂਰਥਲਾ (ਓਬਰਾਏ)— ਕਪੂਰਥਲਾ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਲਯੁੱਗੀ ਮਾਂ ਵੱਲੋਂ ਆਪਣੀ ਨਵਜਨਮੀ ਬੱਚੀ ਨੂੰ ਲਿਫ਼ਾਫ਼ੇ ’ਚ ਪਾ ਕੇ ਇਕ ਘਰ ਦੀ ਛੱਤ ’ਤੇ ਲਾਵਾਰਿਸ ਹਾਲਤ ’ਚ ਸੁੱਟ ਦਿੱਤਾ ਗਿਆ।
ਪਿੰਡ ਕਾਹਲਵਾਂ ਦੇ ਇਕ ਨੌਜਵਾਨ ਨੇ ਲਿਫ਼ਾਫ਼ਾ ਹਿਲਦਾ ਵੇਖਿਆ ਤਾਂ ਖੋਲ੍ਹਣ ’ਤੇ ਉਸ ਵਿਚੋਂ ਨਵਜਾਤ ਬੱਚੀ ਮਿਲੀ। ਘਟਨਾ ਦੀ ਸੂਚਨਾ ਮਿਲਣ ’ਤੇ ਸਦਰ ਥਾਣਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੂਜੇ ਪਾਸੇ ਪਿੰਡ ਵਾਸੀਆਂ ਨੇ ਨਵਜਨਮੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ’ਚ ਦਾਖ਼ਲ ਕਰਵਾ ਦਿੱਤਾ ਹੈ, ਜਿੱਥੇ ਡਾਕਟਰਾਂ ਵੱਲੋਂ ਨਵਜਨਮੀ ਬੱਚੀ ਦੀ ਹਾਲਤ ਖ਼ਤਰੇ ’ਚੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭਿਆਨਕ ਰੂਪ: 19 ਦਿਨਾਂ ’ਚ 26 ਨੌਜਵਾਨਾਂ ਦੀ ਗਈ ਜਾਨ
ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਕਾਹਲਵਾਂ ’ਚ ਦੇਰ ਸ਼ਾਮ ਇਕ ਵਿਅਕਤੀ ਪੂਰਨ ਚੰਦ ਨੇ ਨੇੜੇ ਦੇ ਇਕ ਮਕਾਨ ’ਚ ਪਹਿਲੀ ਮੰਜ਼ਿਲ ’ਤੇ ਬਣੇ ਬਾਥਰੂਮ ਦੀ ਛੱਤ ’ਤੇ ਇਕ ਪਾਲੀਥਿਨ ਨੂੰ ਹਿਲਦੇ ਵੇਖਿਆ ਤਾਂ ਲਿਫ਼ਾਫ਼ੇ ’ਚ ਕਿਸੇ ਜਾਨਵਰ ਦਾ ਸ਼ੱਕ ਹੋਣ ਦੇ ਚਲਦਿਆਂ ਪਾਲੀਥਿਨ ਬੈਗ ਖੋਲ੍ਹ ਕੇ ਵੇਖਿਆ। ਇਸ ਦੌਰਾਨ ਬੱਚੀ ਲਿਫ਼ਾਫ਼ੇ ’ਚ ਪਈ ਵੇਖ ਉਕਤ ਵਿਅਕਤੀ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਹਮਣੇ ਹਨ ਕਈ ਚੁਣੌਤੀਆਂ
ਇਸ ਤੋਂ ਬਾਅਦ ਤੁਰੰਤ ਪਿੰਡ ਦੇ ਨੰਬਰਦਾਰ ਨਿਰਮਲ ਸਿੰਘ ਅਤੇ ਸਰਪੰਚ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ’ਚ ਬੱਚੀ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਥੇ ਹੀ ਦੂਜੇ ਪਾਸੇ ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT
ਪੁਲਸ ਵੱਲੋਂ ਪਿੰਡ ’ਚ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਪਿੰਡ ਦੀ ਆਸ਼ਾ ਵਰਕਰ ਕੋਲੋਂ ਗਰਭਵਤੀ ਔਰਤਾਂ ਦਾ ਬਿਓਰਾ ਲਿਆ ਜਾ ਰਿਹਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹਿਰ ਡਾ. ਹਰਪ੍ਰੀਤ ਮੋਮੀ ਨੇ ਦੱਸਿਆ ਕਿ ਨਵਜਨਮੀ ਬੱਚੀ ਲਗਭਗ 5 ਦਿਨਾਂ ਦੀ ਹੈ, ਜੋਕਿ ਫਿਲਹਾਲ ਖ਼ਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
NEXT STORY