ਜਲੰਧਰ (ਰੱਤਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਣ ਫਿਰ ਜਲੰਧਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਾਜ਼ੀਟਿਵ ਕੇਸ ਪਾਇਆ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਦਾਖਲ ਨਿਜ਼ਾਤਮ ਨਗਰ ਵਾਸੀ ਨੌਜਵਾਨ ਰਵੀ ਛਾਬੜਾ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਮਾਤਾ ਦਾ ਪਹਿਲਾਂ ਹੀ ਕੋਰੋਨਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ। ਕੋਰੋਨਾ ਪੀੜਤ ਔਰਤ ਦੇ ਬੇਟੇ ਦਾ ਕੇਸ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਜਲੰਧਰ 'ਚਕੋਰੋਨਾ ਪੀੜਤਾਂ ਦੀ ਗਿਣਤੀ 7 ਤੱਕ ਪਹੁੰਚੀ ਚੁੱਕੀ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਨੂਰਪੁਰਬੇਦੀ 'ਚ ਫੈਲੀ ਇਹ ਝੂਠੀ ਅਫਵਾਹ, ਕਰਾਉਣੀਆਂ ਪਈਆਂ ਅਨਾਊਂਸਮੈਂਟਾਂ
ਪੰਜਾਬ 'ਚ ਕੋਰੋਨਾ ਦਾ ਕਹਿਰ, ਗਿਣਤੀ 101 ਤੱਕ ਪਹੁੰਚੀ
ਪੰਜਾਬ 'ਚ ਹੁਣ ਤੱਕ 101 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ 'ਚ 10, ਪਟਿਆਲਾ, ਫਰੀਦਕੋਟ 2 ਬਰਨਾਲਾ-ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ 'ਚ ਕੋਰੋਨਾ ਦੇ 03, ਮਾਨਸਾ 'ਚ 05, ਪਠਾਨਕੋਟ 'ਚ 07, ਫਤਿਹਗੜ੍ਹ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।
ਖੁਸ਼ਖਬਰੀ : ‘ਉਜਵਲਾ’ ਲਾਭਪਾਤਰੀਆਂ ਨੂੰ 3 ਮਹੀਨੇ ਮੁਫਤ ਮਿਲੇਗਾ ਗੈਸ ਸਿਲੰਡਰ
NEXT STORY