ਜਲੰਧਰ (ਸ਼ੋਰੀ)— ਇਥੋਂ ਦੇ ਸਿਵਲ ਹਸਪਤਾਲ 'ਚ ਮੰਗਲਵਾਰ ਰਾਤ ਨੂੰ ਡਾਕਟਰ ਅਤੇ ਸਟਾਫ ਨੇ ਮਿਲ ਕੇ ਕੋਰੋਨਾ ਵਾਇਰਸ ਦੀ ਸ਼ਿਕਾਰ ਜਨਾਨੀ ਦੀ ਡਿਲਿਵਰੀ ਕੀਤੀ। ਬੱਚਾ ਅਤੇ ਮਾਂ ਪੂਰੀ ਤਰ੍ਹਾਂ ਠੀਕ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਜਲੰਧਰ ਕੈਂਟੋਨਮੈਂਟ ਬੋਰਡ ਹਸਪਤਾਲ 'ਚ ਭੂਰ ਮੰਡੀ ਨਿਵਾਸੀ ਵੰਦਨਾ ਨਾਂ ਦੀ ਜਨਾਨੀ ਨੂੰ ਗਰਭਵਤੀ ਹਾਲਤ 'ਚ ਲਿਆਇਆ ਗਿਆ, ਜਿੱਥੇ ਉਸ ਦਾ ਕੋਰੋਨਾ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਜਨਾਨੀ ਕੋਰੋਨਾ ਪਾਜ਼ੇਟਿਵ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ''ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ
ਮੰਗਲਵਾਰ ਨੂੰ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾ. ਗੁਰਮੀਤ ਕੌਰ ਤੁਰੰਤ ਸਿਵਲ ਹਸਪਤਾਲ ਪਹੁੰਚੀ। ਜਨਾਨੀ ਨੂੰ ਡਿਲਿਵਰੀ ਰੂਮ ਲਿਜਾ ਕੇ ਡਿਲਿਵਰੀ ਕਰਨਾ ਠੀਕ ਨਹੀਂ ਸੀ ਕਿਉਂਕਿ ਜਨਾਨੀ ਕੋਰੋਨਾ ਪਾਜ਼ੇਟਿਵ ਸੀ, ਜਿਸ ਦੇ ਕਾਰਣ ਆਰਥੋ 'ਚ ਓ. ਟੀ. ਤਿਆਰ ਕਰਕੇ ਡਾਕਟਰ ਅਤੇ ਸਟਾਫ ਨੇ ਪੀ. ਪੀ. ਈ. ਕਿੱਟ ਪਾਈ ਅਤੇ ਜਨਾਨੀ ਦੀ ਡਿਲਿਵਰੀ ਕੀਤੀ। ਜਨਾਨੀ ਨੇ ਤੰਦਰੁਸਤ ਬੇਟੇ ਨੂੰ ਜਨਮ ਦਿੱਤਾ, ਜਦਕਿ ਇਸ ਤੋਂ ਪਹਿਲਾਂ ਜਨਾਨੀ ਦੇ 2 ਬੱਚੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ''ਚ ''ਕੋਰੋਨਾ'' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਸੰਗਰੂਰ: ਬੇਰੁਜ਼ਗਾਰੀ ਦਾ ਆਲਮ, ਡਿਗਰੀਆਂ ਪਾਸ ਨੌਜਵਾਨ ਸਬਜ਼ੀਆਂ ਵੇਚਣ ਲਈ ਮਜਬੂਰ
NEXT STORY