ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਨਾਲ ਲੱਗਦੇ ਕਈ ਜ਼ਿਲਿਆਂ ਦੇ 19 ਨੌਜਵਾਨਾਂ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਘਰ ਵਾਪਸੀ ਦੀ ਗੁਹਾਰ ਲਗਾਈ ਹੈ। ਇਸ ਦੀ ਇਕ ਵੀਡੀਓ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ। ਕਪੂਰਥਲਾ ਦੇ ਨਾਲ ਲੱਗਦੇ ਜ਼ਿਲਿਆਂ ਦੇ 19 ਨੌਜਵਾਨਾਂ ਨੇ ਇਕ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ 'ਤੇ ਵਾਇਰਲ ਕੀਤੀ, ਜਿਸ 'ਚ ਉਹ ਆਪਣੇ ਸ਼ਹਿਰ ਵਾਪਸ ਜਾਣ ਦੀ ਗੁਹਾਰ ਲਗਾ ਰਹੇ ਹਨ।
ਮਿਲੀ ਜਾਣਕਾਰੀ ਉਕਤ ਨੌਜਵਾਨ ਵਿਸ਼ਾਖਾਪਟਨਮ ਏ. ਸੀ. ਏ. ਗਲੋਬਲ ਨਾਂ ਦੀ ਕੰਪਨੀ 'ਚ ਕੰਮ ਕਰਦੇ ਹਨ, ਜੋ ਲਾਕ ਡਾਊਨ ਤੋਂ ਬਾਅਦ ਉਥੇ ਫਸ ਗਏ ਸਨ। ਕੰਪਨੀ ਨੇ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਅਤੇ ਰਹਿਣ ਸਮੇਤ ਖਾਣ-ਪੀਣ ਦੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹਨ। ਵੀਡੀਓ 'ਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਬੁਲਾਇਆ ਗਿਆ ਹੈ, ਉਸੇ ਤਰ੍ਹਾਂ ਸਾਨੂੰ ਵੀ ਵਾਪਸ ਬੁਲਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਦਾ ਕਹਿਰ ਜਾਰੀ, ਗੁਰਦਾਸਪੁਰ 'ਚੋਂ 6 ਨਵੇਂ ਕੇਸ ਆਏ ਸਾਹਮਣੇ (ਵੀਡੀਓ)
ਉਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਕਾਫੀ ਚਿੰਤਾ 'ਚ ਦਿਸ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਮਾਮਲੇ ਨੂੰ ਲੈ ਕੇ ਮੀਡੀਆ ਦੀ ਟੀਮ ਜਦੋਂ ਉੱਪ ਮੰਡਲ ਮੈਜਿਸਟ੍ਰੇਟ ਦੇ ਕੋਲ ਪਹੁੰਚੀ ਤਾਂ ਐੱਸ. ਡੀ. ਐੱਮ. ਵੀ.ਪ ੀ. ਐੱਸ ਬਾਜਵਾ ਨੇ ਉਨ੍ਹਾਂ ਨੌਜਵਾਨਾਂ ਨਾਲ ਫੋਨ 'ਤੇ ਗੱਲਬਾਤ ਕਰਕੇ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਉਥੇ ਹੀ ਸਰਪੰਚ ਸਤਪਾਲ ਨੇ ਵੀ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਜੋ ਕਰਫਿਊ ਦੌਰਨਾ ਉਥੇ ਬੱਚੇ ਫਸੇ ਹੋਏ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਥੋਂ ਲਿਆਂਦਾ ਜਾਵੇ। ਉਥੇ ਹੀ ਵਿਜੇ ਕੁਮਾਰ ਦੇ ਭਰਾ ਮਨਪ੍ਰੀਤ ਨੇ ਕਿਹਾ ਕਿ ਉਹ ਸਰਕਾਰ ਨੂੰ ਇਹੀ ਅਪੀਲ ਕਰਦੇ ਹਨ ਕਿ ਉਸ ਦੇ ਭਰਾ ਸਮੇਤ ਜਿੰਨੇ ਵੀ ਉਥੇ ਮੁੰਡੇ ਫਸੇ ਹਨ, ਉਨ੍ਹਾਂ ਨੂੰ ਜਾਂ ਤਾਂ ਉਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਫਿਰ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰਾਂ 'ਚ ਵਾਪਸ ਭੇਜਿਆ ਜਾਵੇ।
ਇਹ ਵੀ ਪੜ੍ਹੋ: ਜਲੰਧਰ 'ਚ ਮਿਲੇ 'ਕੋਰੋਨਾ' ਦੇ ਚਾਰ ਹੋਰ ਨਵੇਂ ਕੇਸ, ਅੰਕੜਾ 128 ਤੱਕ ਪੁੱਜਾ
ਨਸ਼ੇ 'ਚ ਅੰਨ੍ਹੇ ਪੁੱਤ ਨੇ ਗਲਾ ਘੁੱਟ ਕੇ ਕੀਤਾ ਪਿਉ ਦਾ ਕਤਲ
NEXT STORY