ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਕੋਰੋਨਾ ਦਾ ਅੰਕੜਾ ਪਾਰੇ ਵਾਂਗ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ ਪਰ ਥੱਲੇ ਆਉਣ ਦਾ ਨਾਮ ਨਹੀਂ ਲੈ ਰਿਹਾ। ਸੈਂਕੜਿਆਂ 'ਚ ਪੁੱਜੇ ਕੋਰੋਨਾ ਦੇ ਅੰਕੜੇ ਦੇ ਬਾਵਜੂਦ ਜ਼ਿਲ੍ਹਾ ਵਾਸੀਆਂ 'ਚ ਇਸ ਮਹਾਮਾਰੀ ਦਾ ਡਰ ਅਤੇ ਖੌਫ ਉਹ ਥਾਂ ਨਹੀਂ ਬਣਾ ਸਕਿਆ ਜੋ ਹੋਣੀ ਚਾਹੀਦੀ ਹੈ। ਲੋਕਾਂ ਦੀ ਲਾਪਰਵਾਹੀ ਕਹੀ ਜਾਵੇ ਜਾਂ ਜਾਗਰੂਕਤਾ ਦੀ ਕਮੀ, ਚਾਹੇ ਕੋਈ ਵੀ ਕਾਰਨ ਹੋਵੇ, ਇਸ ਸਭ ਦਾ ਨਤੀਜਾ ਆਉਣ ਵਾਲੇ ਦਿਨਾਂ 'ਚ ਭਿਆਨਕ ਹੋ ਸਕਦਾ ਹੈ। ਲਗਾਤਾਰ ਵੱਧ ਰਹੇ ਕੇਸਾਂ ਦੀ ਗਿਣਤੀ ਕਿਥੇ ਜਾ ਕੇ ਰੁਕੀ ਇਸ ਬਾਰੇ ਫਿਲਹਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਰੋਜ ਆ ਰਹੇ ਕੇਸਾਂ ਦੀ ਗਿਣਤੀ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ। ਵੱਧ ਰਹੇ ਕੋਰੋਨਾ ਕੇਸਾਂ ਦੀ ਲੜੀ 'ਚ ਸ਼ੁੱਕਰਵਾਰ ਨੂੰ ਫਿਰ 21 ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਕੋਰੋਨਾ ਧਮਾਕਾ ਹੋਇਆ ਹੈ। ਬੀਤੇ ਦਿਨ ਪਾਜ਼ੇਟਿਵ ਆਏ ਡੀ. ਐੱਸ. ਪੀ. ਸਬ ਡਿਵੀਜ਼ਨ ਦੇ ਡਰਾਈਵਰ ਸਮੇਤ ਹੋਰ ਪੁਲਸ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹਾ ਕਪੂਰਥਲਾ ਦਾ ਪੁਲਸ ਪ੍ਰਸ਼ਾਸਨ ਵੀ ਦਹਿਸ਼ਤ ਦੇ ਸਾਏ ਹੇਠ ਆ ਗਿਆ ਹੈ।
ਇਹ ਪਾਏ ਗਏ ਪਾਜ਼ੇਟਿਵ ਕੇਸ
ਸ਼ੁੱਕਰਵਾਰ ਨੂੰ 21 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਸ 'ਚ 22 ਸਾਲਾ ਲੜਕੀ ਸ਼ੇਖੂਪੁਰ ਕਪੂਰਥਲਾ, 58 ਸਾਲਾ ਬੀਬੀ ਕਪੂਰਥਲਾ, 47 ਸਾਲਾ ਪੁਲਸ ਮੁਲਾਜ਼ਮ ਕਪੂਰਥਲਾ, 47 ਸਾਲਾ ਪੁਰਸ਼ ਮੇਵਾ ਸਿੰਘ ਵਾਲਾ ਕਪੂਰਥਲਾ, 63 ਸਾਲਾ ਪੁਰਸ਼ ਮੁਹੱਬਤ ਨਗਰ ਕਪੂਰਥਲਾ, 50 ਸਾਲਾ ਬੀਬੀ ਰੇਡਿਕਾ ਕਪੂਰਥਲਾ, 34 ਸਾਲਾ ਪੁਰਸ਼ ਕਪੂਰਥਲਾ, 30 ਸਾਲਾ ਪੁਰਸ਼ ਇਬਰਾਹਿਮਵਾਲ ਕਪੂਰਥਲਾ, 46 ਸਾਲਾ ਬੀਬੀ ਮੁਹੱਲਾ ਸ਼ਹਿਰੀਆਂ, 58 ਸਾਲਾ ਪੁਰਸ਼, 58 ਸਾਲਾ ਬੀਬੀ, 24 ਸਾਲਾ ਲੜਕੀ ਵਾਸੀ ਫਰੈਂਡਜ ਕਲੋਨੀ ਜਲੰਧਰ, 46 ਸਾਲਾ ਬੀਬੀ ਫਗਵਾੜਾ, 31 ਸਾਲਾ ਪੁਰਸ਼ ਹੁਸੈਨਪੁਰ ਬੂਲੇ, 25 ਸਾਲਾ ਪੁਰਸ਼ ਕਪੂਰਥਲਾ (ਟ੍ਰੈਵਲ ਹਿਸਟਰੀ ਬਿਹਾਰ), 30 ਸਾਲਾ ਪੁਲਸ ਮੁਲਾਜ਼ਮ ਜਹਾਂਗੀਰਪੁਰ, 22 ਸਾਲਾ ਪੁਰਸ਼, 40 ਸਾਲਾ ਪੁਰਸ਼ ਸੁਲਤਾਨਪੁਰ ਲੋਧੀ, 46 ਸਾਲਾ ਪੁਰਸ਼ ਕਪੂਰਥਲਾ, 26 ਸਾਲਾ ਲੜਕੀ ਫਗਵਾੜਾ ਸ਼ਾਮਲ ਹਨ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਹਤ ਮਹਿਕਮਿਆਂ ਦੀਆਂ ਟੀਮਾਂ ਵੱਖ-ਵੱਖ ਖੇਤਰਾਂ 'ਚ ਸੈਂਪਲਿੰਗ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਥਾਣਾ ਕੋਤਵਾਲੀ ਐੱਸ. ਐੱਚ. ਓ. ਦੇ ਸੰਪਰਕ 'ਚ ਆਏ ਪੁਲਸ ਮੁਲਾਜ਼ਮਾਂ ਦੇ ਨਮੂਨੇ ਲਏ ਗਏ ਹਨ। ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਕੋਰੋਨਾ ਲਾਗ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ 'ਤੇ ਜਿੱਤ ਪਾਈ ਜਾ ਸਕੇ।
ਜ਼ਿਲ੍ਹੇ ਦੀ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ 383 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ ਦੇ 52, ਮਾਡਰਨ ਜੇਲ 88, ਆਰ.ਸੀ.ਐਫ 8, ਪਾਂਛਟਾ 24, ਫਗਵਾੜਾ 77, ਕਾਲਾ ਸੰਘਿਆ 20, ਟਿੱਬਾ 21, ਭੁਲੱਥ 25, ਬੇਗੋਵਾਲ 40, ਫੱਤੂਢੀਂਗਾ 16, ਸੁਲਤਾਨਪੁਰ 12 ਲੋਕਾਂ ਦੇ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦਾ ਦੌਰਾ ਲਗਾਤਾਰ ਜਾਰੀ ਹੈ ਅਤੇ ਹਰ ਦਿਨ ਸੈਂਪਲਿੰਗ ਦੀ ਗਤੀ ਤੇਜ ਕੀਤੀ ਜਾ ਰਹੀ ਹੈ।
ਬਿਆਸ ਦਰਿਆ ਕੰਢੇ ਤੋਂ ਬਰਾਮਦ ਹੋਈ 2 ਹਜ਼ਾਰ ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ
NEXT STORY