ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼,ਮੋਮੀ)— ਕੋਰੋਨਾ ਵਾਇਰਸ ਦੇ ਆਲਮੀ ਕਹਿਰ ਦੀ ਲਪੇਟ 'ਚ ਆਉਣ ਕਾਰਨ ਅਮਰੀਕਾ ਦੇ ਨਿਊਯਾਰਕ 'ਚ ਇਕ ਹੋਰ ਪੰਜਾਬੀ ਦੀ ਇਸ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਕਪੂਰਥਲਾ ਲਈ ਚੰਗੀ ਖਬਰ, ਪਹਿਲੇ ਕੋਰੋਨਾ ਮਰੀਜ਼ ਨੇ 16 ਦਿਨਾਂ 'ਚ ਕੀਤੀ 'ਫਤਿਹ' ਹਾਸਲ
ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ) ਨਾਲ ਸੰਬੰਧਤ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੀ ਬੀਤੇ ਦਿਨ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਜੂਝਦੇ ਹੋਏ ਮੌਤ ਹੋ ਗਈ। ਮਨਜੀਤ ਸਿੰਘ 1990 'ਚ ਅਮਰੀਕਾ ਗਿਆ ਸਨ। ਉਹ ਆਪਣੀ ਪਤਨੀ ਦੋ ਬੇਟਿਆਂ ਅਤੇ ਇਕ ਬੇਟੀ ਨਾਲ ਅਮਰੀਕਾ 'ਚ ਰਹਿ ਰਹੇ ਸਨ ਅਤੇ ਅਮਰੀਕਾ 'ਚ ਟੈਕਸੀ ਚਲਾਉਣ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ: ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ
ਇਸ ਦੁਖਦ ਖਬਰ ਕਾਰਨ ਪਿੰਡ 'ਚ ਰਹਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਛਾ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਦਾ ਕੇਂਦਰ ਬਣੇ ਨਿਊਯਾਰਕ 'ਚ ਹੀ ਟਾਂਡਾ ਇਲਾਕੇ ਦੇ ਪਿੰਡ ਗਿਲਜ਼ੀਆਂ ਦੇ ਦੋ ਅਤੇ ਪ੍ਰੇਮਪੁਰ ਪਿੰਡ ਦਾ ਇਕ ਵਿਅਕਤੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ
ਜ਼ਿੰਦਗੀ ਲਈ 'ਕੁਈਨ ਆਫ ਕਾਟਵੇ' ਦੀ ਕਹਾਣੀ ਦਾ ਸਬਕ
NEXT STORY