ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਵਿਖੇ ਹੋਰ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਉਪਰੰਤ ਹੁਣ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 107 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਦੋਵੇਂ ਮਰੀਜ਼ਾਂ 'ਚੋਂ 1 ਅੰਮ੍ਰਿਤਸਰ ਅਤੇ ਦੂਜਾ ਕਪੂਰਥਲਾ ਦਾ ਦੱਸਿਆ ਗਿਆ ਹੈ। ਜ਼ਿਲਾ ਸਿਹਤ ਪ੍ਰਸ਼ਾਸਨ ਨੇ ਦੱਸਿਆ ਕਿ ਐਤਵਾਰ ਨੂੰ ਦਿੱਲੀ ਦੇ ਮਜਨੂੰ ਟਿੱਲਾ ਤੋਂ 16 ਵਿਅਕਤੀ ਜ਼ਿਲੇ 'ਚ ਆਏ ਸਨ, ਜਿਨ੍ਹਾਂ 'ਚੋਂ 5 ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ 11 ਹੋਰ ਜ਼ਿਲਿਆਂ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ: ਹਿਜਬੁਲ ਦਾ ਪੰਜਾਬ ਕਮਾਂਡਰ 'ਇਕਬਾਲ' ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ
ਇਕ ਸਮੇਂ ਪੂਰਨ ਤੌਰ 'ਤੇ ਕੋਰੋਨਾ ਮੁਕਤ ਹੋਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਜੰਮੂ ਤੋਂ ਆਏ ਟਰੱਕ ਚਾਲਕ ਅਤੇ ਉਸ ਦੀ ਮਾਤਾ ਸਣੇ ਸੰਪਰਕ 'ਚ ਆਏ 3 ਹੋਰ ਮਰੀਜ਼ਾਂ ਤੋਂ ਇਲਾਵਾ ਮਹਾਰਾਸ਼ਟਰ ਨਾਂਦੇੜ (ਹਜ਼ੂਰ ਸਾਹਿਬ) ਤੋਂ ਪਰਤੇ ਸ਼ਰਧਾਲੂ ਅਤੇ ਫੈਕਟਰੀ ਦੇ ਵਰਕਰਜ਼ ਦੇ ਵੱਡੀ ਗਿਣਤੀ 'ਚ ਪਾਜ਼ੇਟਿਵ ਪਾਏ ਜਾਣ ਉਪਰੰਤ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 105 ਹੋ ਗਈ ਸੀ ਪਰ 2 ਨਵੇਂ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਚੱਲਦੇ ਇਹ ਅੰਕੜਾ 107 ਹੋ ਗਿਆ ਹੈ।
ਇਹ ਵੀ ਪੜ੍ਹੋ: ਖੁਦ ਨੂੰ ਅੱਗ ਲਾਉਣ ਤੋਂ ਬਾਅਦ ਸੜਕ 'ਤੇ ਚੀਕਦਾ ਰਿਹਾ ਵਿਅਕਤੀ, ਫਿਰ...
ਸਿਵਲ ਸਰਜਨ ਨੇ ਦੱਸਿਆ ਕਿ 11 ਮਈ ਸ਼ਾਮ ਤੱਕ ਜ਼ਿਲੇ 'ਚ ਕੁੱਲ ਸੈਂਪਲਿੰਗ 1654 ਹੋਈ ਸੀ, ਜਿਸ 'ਚੋਂ 1417 ਸੈਂਪਲ ਨੈਗੇਟਿਵ ਪਾਏ ਗਏ, 107 ਪਾਜ਼ੇਟਿਵ, 2 ਰਿਪੀਟ ਅਤੇ 128 ਦਾ ਨਤੀਜਾ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ 76 ਨਵੇਂ ਸੈਂਪਲ ਲਏ ਗਏ ਹਨ, ਜਦਕਿ 3 ਤੋਂ 12 ਮਈ ਤਕ 57 ਸੈਂਪਲਾਂ ਨੂੰ ਰੀ-ਸੈਂਪਲ ਕੀਤਾ ਗਿਆ ਹੈ, ਜਿਸ ਨਾਲ ਅੱਜ ਤਕ ਕੁੱਲ ਸੈਂਪਲਾਂ ਦੀ ਗਿਣਤੀ 1711 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਵਿਖੇ ਹੁਣ ਐਕਟਿਵ ਕੇਸਾਂ ਦੀ ਗਿਣਤੀ 86 ਹੈ, ਜਦਕਿ ਇਕ ਮਰੀਜ਼ ਲੁਧਿਆਣਾ ਦਾ ਹੋਣ ਦੇ ਚੱਲਦੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: ਕੁੱਝ ਹੀ ਘੰਟਿਆਂ 'ਚ ਉਜੜਿਆ ਪਰਿਵਾਰ, ਪਤਨੀ ਤੋਂ ਬਾਅਦ ਪਤੀ ਨੇ ਵੀ ਕੀਤੀ ਖੁਦਕੁਸ਼ੀ
ਸੰਗਲਾਂ ਨਾਲ ਬੰਨ੍ਹੇ ਨੌਜਵਾਨ ਨੂੰ ਜੱਜ ਨੇ ਕਰਵਾਇਆ ਆਜ਼ਾਦ
NEXT STORY