ਅੰਮ੍ਰਿਤਸਰ (ਸੰਜੀਵ)— 532 ਕਿੱਲੋ ਹੈਰੋਇਨ ਦੇ ਮਾਮਲੇ 'ਚ ਮੋਸਟ ਵਾਂਟਿਡ ਚੱਲ ਰਹੇ ਖਤਰਨਾਕ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦਾ ਸਾਥੀ ਇਕਬਾਲ ਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਰਾਡਾਰ 'ਤੇ ਆ ਚੁੱਕਿਆ ਹੈ। ਇਕਬਾਲ ਜੰਮੂ ਕਸ਼ਮੀਰ 'ਚ ਅੱਤਵਾਦ ਫੈਲਾਅ ਰਹੇ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਪੰਜਾਬ 'ਚ ਫੈਲਾਏ ਜਾ ਰਹੇ ਨਾਰਕੋਟੈਰਰਿਜ਼ਮ ਦਾ ਕਮਾਂਡਰ ਮੰਨਿਆ ਜਾ ਰਿਹਾ ਹੈ, ਜੋ ਪਿਛਲੇ ਕਰੀਬ 10 ਮਹੀਨਿਆਂ ਤੋਂ ਪੰਜਾਬ 'ਚ ਵਿਕ ਰਹੀ ਹੈਰੋਇਨ ਦਾ ਪੈਸਾ ਟਰੱਕ ਡਰਾਈਵਰ ਜਰੀਏ ਜੰਮੂ ਕਸ਼ਮੀਰ ਭੇਜ ਰਿਹਾ ਸੀ। ਬੇਸ਼ੱਕ ਪੁਲਸ ਇਸ ਬਾਰੇ 'ਚ ਕੋਈ ਪੁਸ਼ਟੀ ਨਹੀਂ ਕਰ ਰਹੀ ਪਰ 25 ਅਪ੍ਰੈਲ ਨੂੰ ਹਿਜਬੁਲ ਮੁਜ਼ਾਹਿਦੀਨ ਦੇ ਅਹਿਮਦ ਵਾਗੀ ਨੂੰ 29 ਲੱਖ ਦੀ ਡਿਲੀਵਰੀ ਕਰਨ ਵਾਲੇ ਵਿਕਰਮਜੀਤ ਸਿੰਘ ਵਿੱਕੀ ਅਤੇ ਉਸ ਦੇ ਭਰਾ ਮਨਿੰਦਰ ਸਿੰਘ ਮਣੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ।
ਸੂਤਰਾਂ ਦੀ ਮੰਨੀਏ ਤਾਂ ਪੁਲਸ ਜਾਂਚ 'ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਪਿਛਲੇ ਕੁਝ ਮਹੀਨੇ ਦੇ ਦੌਰਾਨ ਪੰਜਾਬ ਤੋਂ ਡਰੱਗ ਮਨੀ ਦੇ ਕਰੋੜਾਂ ਰੁਪਏ ਟਰੱਕ ਡਰਾਈਵਰਾਂ ਜਰੀਏ ਜੰਮੂ ਕਸ਼ਮੀਰ ਭੇਜੇ ਜਾ ਚੁੱਕੇ ਹਨ। ਇਹ ਪੈਸਾ ਪੰਜਾਬ ਤੋਂ ਹਿਜਬੁਲ ਮੁਜ਼ਾਹਿਦੀਨ ਦੇ ਕਮਾਂਡਰ ਰਿਆਜ ਅਹਿਮਦ ਨਾਇਕੂ ਨੂੰ ਭੇਜਿਆ ਜਾ ਰਿਹਾ ਸੀ।
ਕੁਝ ਸੁਲਗਦੇ ਸਵਾਲ
ਕੀ 532 ਕਿੱਲੋ ਹੈਰੋਇਨ ਦੀ ਰਿਕਵਰੀ ਦੇ ਬਾਅਦ ਵੀ ਪੰਜਾਬ 'ਚ ਹੈਰੋਇਨ ਦੀ ਖੇਪ ਆਈ ਸੀ?
ਪਿਛਲੇ 10 ਮਹੀਨਿਆਂ ਤੋਂ ਕਿਸ ਹੈਰੋਇਨ ਦਾ ਪੈਸਾ ਡਰਾਈਵਰ ਅੰਮ੍ਰਿਤਸਰ ਤੋਂ ਲੈ ਜਾ ਰਹੇ ਸਨ ?
ਕੀ ਗ੍ਰਿਫਤਾਰ ਕੀਤਾ ਗਿਆ ਰਣਜੀਤ ਸਿੰਘ ਚੀਤਾ ਹਿਜਬੁਲ ਲਈ ਕੰਮ ਕਰ ਰਿਹਾ ਸੀ?
ਅੰਮ੍ਰਿਤਸਰ 'ਚ 532 ਕਿੱਲੋ ਹੈਰੋਇਨ ਦੀ ਕੰਸਾਇਨਮੇਂਟ ਕਿਸ ਦੀ ਗਾਰੰਟੀ 'ਤੇ ਆਈ ਸੀ?
ਇਹ ਕੁਝ ਅਜਿਹੇ ਸਵਾਲ ਹਨ, ਜੋ ਫਿਲਹਾਲ ਪੁਲਸ ਜਾਂਚ 'ਚ ਬੰਦ ਹਨ। ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ ਚੀਤਾ ਉਸ ਦੇ ਭਰਾ ਗਗਨਦੀਪ ਸਿੰਘ ਅਤੇ ਅੱਤਵਾਦੀ ਸੰਗਠਨ ਹਿਜਬੁਲ ਨਾਲ ਜੁੜੇ 5 ਅੱਤਵਦੀਆਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਬਹੁਤ ਛੇਤੀ ਪੰਜਾਬ 'ਚ ਫੈਲਾਏ ਗਏ ਨਾਰਕੋਟੈਰਰਿਜਮ ਤੋਂ ਪਰਦਾ ਉਠ ਸਕੇਗਾ।
ਡੋਂਗਲ ਨਾਲ ਖੁੱਲ੍ਹਿਆ ਸੀ ਚੀਤੇ ਦਾ ਰਾਜ
ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ ਚੀਤਾ ਦਾ ਰਾਜ ਪੁਲਸ ਨੂੰ ਉਸ ਡੋਂਗਲ ਤੋਂ ਚੱਲਿਆ ਜਿਸ ਨੂੰ ਜਿਵੇਂ ਹੀ ਉਸ ਨੇ ਰਿਚਾਰਜ ਕਰਵਾਇਆ ਤਾਂ ਸੁਰੱਖਿਆ ਬਲਾਂ ਦੇ ਸਰਵਲੈਂਸ 'ਤੇ ਉਸ ਦੀ ਘੰਟੀ ਵਜ ਗਈ ਜਿਸ ਦੇ ਤੁਰੰਤ ਬਾਅਦ ਐੱਨ. ਆਈ. ਏ. ਅਤੇ ਅੰਮ੍ਰਿਤਸਰ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਪਿਛਲੇ ਕਰੀਬ 11 ਮਹੀਨੇ ਤੋਂ ਮੋਸਟ ਵਾਂਟਿਡ ਚੱਲ ਰਹੇ ਖਤਰਨਾਕ ਹੈਰੋਇਨ ਸਮਗਲਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਲੱਭ ਲਿਆ। ਦੋਹਾਂ ਦੀ ਗ੍ਰਿਫਤਾਰੀ ਪੰਜਾਬ ਪੁਲਸ ਲਈ ਇਕ ਵੱਡੀ ਕਾਮਯਾਬੀ ਸੀ।
ਅਹਿਮਦ ਬਾਗੀ ਤੋਂ ਹੋਇਆ ਸੀ ਹਿਜਬੁਲ ਅਤੇ ਪੰਜਾਬ ਦੇ ਨਾਰਕੋਟੈਰਰਿਜਮ ਦਾ ਖੁਲਾਸਾ
ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਵੱਲੋਂ ਕੀਤੇ ਜਾ ਰਹੇ ਸੀਕਰੇਟ ਆਪਰੇਸ਼ਨ ਵਿਚ ਅੱਤਵਾਦੀ ਸੰਗਠਨ ਹਿਜਬੁਲ ਮੁਜ਼ਾਹਿਦੀਨ ਅਤੇ ਪੰਜਾਬ ਦੇ ਹੈਰੋਇਨ ਸਮਗਲਰਾਂ ਦੇ ਵਿਚ ਦਾ ਰਿਸ਼ਤਾ ਉਸ ਸਮੇਂ ਬਾਹਰ ਆਇਆ ਜਦੋਂ ਥਾਣਾ ਸਦਰ ਦੇ ਇੰਚਾਰਜ ਆਈ. ਪੀ. ਐੱਸ. ਅਧਿਕਾਰੀ ਅਭਿਮਨਿਯੂ ਰਾਣਾ ਨੇ 25 ਅਪ੍ਰੈਲ ਨੂੰ 29 ਲੱਖ ਰੁਪਏ ਦੀ ਡਰਗ ਮਨੀ ਦੇ ਨਾਲ ਗ੍ਰਿਫਤਾਰ ਕੀਤੇ ਹਿਜਬੁਲ ਦੇ ਅੱਤਵਾਦੀ ਅਹਿਮਦ ਬਾਗੀ ਦੇ ਬਾਅਦ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਉਸ ਨੂੰ ਡਰਗ ਮਨੀ ਪਹੁੰਚਾਉਣ ਵਾਲੇ ਵਿਕਰਮਜੀਤ ਸਿੰਘ ਵਿੱਕੀ ਅਤੇ ਮਨਿੰਦਰ ਸਿੰਘ ਮਨੀ ਨੂੰ ਗ੍ਰਿਫਤਾਰ ਕਰ ਲਿਆ।
ਪੰਜਾਬ ਪੁਲਸ ਲਈ ਰਣਜੀਤ ਸਿੰਘ ਚੀਤਾ ਤੱਕ ਪੁੱਜਣ ਦਾ ਇਹ ਸਿੱਧਾ ਰਸਤਾ ਹੱਥ ਲੱਗ ਚੁੱਕਿਆ ਸੀ, ਜਿਸ ਤੋਂ ਬਾਅਦ ਰਣਜੀਤ ਸਿੰਘ ਅਤੇ ਜਸਵੰਤ ਸਿੰਘ ਦੀਆਂ ਗ੍ਰਿਫਤਾਰੀਆਂ ਹੋਈਆਂ ਅਤੇ ਉਸ ਦੇ ਬਾਅਦ ਪੁਲਸ ਨੂੰ 532 ਕਿੱਲੋ ਹੈਰੋਇਨ ਵਿਚ ਲੋੜੀਂਦਾ ਚੱਲ ਰਹੇ ਰਣਜੀਤ ਸਿੰਘ ਚੀਤਾ ਦਾ ਪਤਾ ਚੱਲ ਗਿਆ ਇਸ ਪੂਰੇ ਆਪਰੇਸ਼ਨ ਵਿਚ ਆਈ. ਪੀ. ਐੱਸ. ਅਧਿਕਾਰੀ ਅਭਿਮਨਿਯੂ ਰਾਣਾ ਦੀ ਵਿਸ਼ੇਸ਼ ਭੂਮਿਕਾ ਰਹੀ ਹੁਣ ਪੁਲਸ ਨਾਰਕੋਟੈਰਰਿਜਮ ਨਾਲ ਜੁੜੇ ਇਕ ਹੋਰ ਨਾਮ ਇਕਬਾਲ ਸਿੰਘ ਦੇ ਸਾਹਮਣੇ ਆਉਣ 'ਤੇ ਉਸ ਦੀ ਗ੍ਰਿਫਤਾਰੀ 'ਚ ਲੱਗੀ ਹੋਈ ਹੈ। ਇਕਬਾਲ ਜੇਲ ਵਿਚ ਬੈਠੇ ਬਿੱਲਾ ਹਵੇਲੀਆਂ ਦਾ ਰਿਸ਼ਤੇਦਾਰ ਹੈ। ਇਸ ਪੂਰੇ ਮਾਮਲੇ 'ਚ ਜ਼ਿਲਾ ਪੁਲਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ 532 ਕਿੱਲੋ ਹੈਰੋਇਨ ਸੀਲ ਕਰਨ ਤੋਂ ਬਾਅਦ ਸਮਗਲਿੰਗ ਦੇ ਇਸ ਧੰਦੇ 'ਚ ਡਰੋਨ ਦਾ ਸਹਾਰਾ ਵੀ ਲਿਆ ਗਿਆ ਸੀ, ਜਿਸ 'ਤੇ ਪੁਲਸ ਆਪਣੀ ਜਾਂਚ ਕਰ ਰਹੀ ਹੈ।
ਮੰਤਰੀਆਂ ਨਾਲ ਵਿਵਾਦ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਡਿੱਗੀ ਗਾਜ
NEXT STORY