ਨਵਾਂਸ਼ਹਿਰ (ਤ੍ਰਿਪਾਠੀ/ ਜਸਵਿੰਦਰ ਔਜਲਾ)— ਨਵਾਂਸ਼ਹਿਰ ਦੇ ਨੇੜਲੇ ਕਸਬਾ ਜਾਡਲਾ ਜਿਸ ਨੂੰ ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ਦੇ ਚਲਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਲੋਕਾਂ ਦੇ ਘਰ ਤੋਂ ਬਾਹਰ ਆਉਣ ਜਾਣ 'ਤੇ ਪੂਰਨ ਤੌਰ 'ਤੇ ਮਨਾਹੀ ਕੀਤੀ ਹੈ। ਉਪਰੋਕਤ ਪਿੰਡ 'ਚ ਰਹਿਣ ਵਾਲੀ 6 ਸਾਲਾ ਅਵਿਨੂਰ ਕੌਰ ਅਤੇ ਉਸ ਦੇ ਮਾਪੇ ਦੰਗ ਰਹਿ ਗਏ ਜਦੋਂ ਥਾਣਾ ਸਦਰ ਨਵਾਂਸ਼ਹਿਰ ਦੇ ਅਧੀਨ ਪੈਂਦੀ ਪੁਲਸ ਚੌਂਕੀ ਜਾਡਲਾ ਦੇ ਇੰਚਾਰਜ ਏ. ਐੱਸ. ਆਈ. ਗੁਰਬਖਸ਼ ਸਿੰਘ ਨੇ ਆਪਣੇ ਪੁਲਸ ਮੁਲਾਜਮਾਂ ਸਣੇ ਬੱਚੀ ਦੀ ਰਿਹਾਇਸ਼ 'ਤੇ ਜਾ ਕੇ ਅਵਿਨੂਰ ਕੌਰ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਉਸ ਨੂੰ ਕੇਕ ਅਤੇ ਫੁੱਲ ਗਿਫਟ ਦਿੱਤਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ
ਕੋਵਿਡ-19 ਵਿੱਚ ਫਰੰਟਲਾਈਨ ਯੋਧਾਵਾਂ ਦੇ ਤੌਰ 'ਤੇ ਲੜ ਰਹੀ ਪੁਲਸ ਦੀ ਇਸ ਤਰ੍ਹਾਂ ਦੀ ਮਨੁੱਖੀ ਸੋਚ ਦੀ ਪੂਰੇ ਕਸਬੇ 'ਚ ਪ੍ਰਸ਼ੰਸਾ ਹੋ ਰਹੀ ਹੈ ਤਾਂ ਉੱਥੇ ਹੀ ਪਰਿਵਾਰ ਦੇ ਮੈਂਬਰ ਅਜਿਹੇ ਸਮੇਂ ਵਿੱਚ ਜਦੋਂ ਪੁਰਾ ਕਸਬਾ ਪੂਰੀ ਤਰ੍ਹਾਂ ਸੀਲ ਹੈ ਅਤੇ ਕਿਸੇ ਦੁਕਾਨ ਦਾ ਖੁੱਲ੍ਹਾ ਹੋਣਾ ਤਾਂ ਦੂਰ ਘਰ ਤੋਂ ਬਾਹਰ ਜਾਣਾ ਵੀ ਮੁਸ਼ਕਲ ਲਗ ਰਿਹਾ ਸੀ, ਵਿਚ ਬੱਚੀ ਦੇ ਜਨਮ ਦਿਨ 'ਤੇ ਪੁਲਸ ਵੱਲੋਂ ਭੇਟ ਕੀਤੇ ਗਏ ਗਿਫਟ ਨਾਲ ਸਮੂਚਾ ਪਰਿਵਾਰ ਖੁਸ਼ ਨਜ਼ਰ ਆਇਆ।
ਇਹ ਵੀ ਪੜ੍ਹੋ: ਜਲੰਧਰ ਨਾਲ ਸਬੰਧਤ 6 ਹੋਰ ਕੋਰੋਨਾ ਦੇ ਨਵੇਂ ਕੇਸ ਮਿਲੇ, ਗਿਣਤੀ 173 ਤੱਕ ਪੁੱਜੀ
ਚੌਂਕੀ ਇੰਚਾਰਜ ਨੇ ਦੱਸਿਆ ਕਿ ਬੱਚੀ ਦੀ ਚਾਚੀ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਕੌਂਸਲਰ ਦੇ ਤੌਰ 'ਤੇ ਕੰਮ ਕਰਦੀ ਹੈ, ਜਿਸ ਨੇ ਸਾਥੀ ਪੁਲਸ ਮੁਲਾਜਮਾਂ ਨਾਲ ਬੱਚੀ ਦੇ ਜਨਮ ਦਿਨ ਸੰਬੰਧੀ ਗੱਲ ਕੀਤੀ ਸੀ, ਜਿਸ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਪੁਲਸ ਮੁਲਾਜਮਾਂ ਸਣੇ ਬੱਚੀ ਨੂੰ ਸਰਪ੍ਰਾਈਜ਼ ਗਿਫਟ ਦੇਣ ਦਾ ਫੈਸਲਾ ਲਿਆ। ਬੱਚੀ ਦੀ ਚਾਚੀ ਮਨਦੀਪ ਕੌਰ ਨੇ ਦੱਸਿਆ ਕਿ ਜਾਡਲਾ ਦੇ ਸਕਾਲਰ ਪਬਲਿਕ ਸਕੂਲ ਵਿੱਚ ਪਹਿਲੀ ਜ਼ਮਾਤ 'ਚ ਪੜ੍ਹਨ ਵਾਲੀ ਅਵਿਨੂਰ ਦੇ ਪਿਤਾ ਪਿੰਡ 'ਚ ਹੀ ਕਰਿਆਨੇ ਦੀ ਦੁਕਾਨ ਕਰਦੇ ਹਨ ਜਦਕਿ ਉਸ ਦੀ ਮਾਤਾ ਹਾਊਸ ਵਾਈਫ ਹੈ।
ਕੇਂਦਰੀ ਜੇਲ ਪਟਿਆਲਾ 'ਚੋਂ 3 ਹੋਰ ਮੋਬਾਇਲ ਬਰਾਮਦ
NEXT STORY