ਨਵਾਂਸ਼ਹਿਰ— ਪੂਰੀ ਦੁਨੀਆ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਪੰਜਾਬ ’ਚ ਸਭ ਤੋਂ ਪਹਿਲਾ ਕੇਸ ਨਵਾਂਸ਼ਹਿਰ ਦੇ ਪਿੰਡ ਪਠਲਾਵਾ ’ਚੋਂ ਸਾਹਮਣੇ ਆਇਆ ਸੀ। ਕੋਰੋਨਾ ਦੀ ਪਹਿਲੀ ਲਹਿਰ ਤੋਂ ਸਿੱਖਿਆ ਲੈਂਦੇ ਹੋਏ ਪੂਰੇ ਪਿੰਡ ਨੇ ਆਪਣੀ ਜੀਵਨਸ਼ੈਲੀ ਹੀ ਬਦਲ ਲਈ ਹੈ। ਹੁਣ ਇਸ ਪਿੰਡ ਦੇ ਲੋਕ ਮਹਿਮਾਨ ਦੇ ਆਉਣ ’ਤੇ ਉਸ ਦਾ ਸੁਆਗਤ ਚਾਹ ਜਾਂ ਠੰਡੇ ਨਾਲ ਨਹੀਂ ਸਗੋਂ ਕਾੜ੍ਹੇ ਨਾਲ ਕਰ ਰਹੇ ਹਨ। ਇਸੇ ਪਿੰਡ ’ਚ ਹੀ ਸੂਬੇ ਦੀ ਕੋਰੋਨਾ ਨਾਲ ਪਹਿਲੀ ਮੌਤ ਹੋਈ ਸੀ। ਇਸ ਦੇ ਬਾਅਦ ਇਸ ਪਿੰਡ ਨੂੰ 2 ਮਹੀਨਿਆਂ ਤੱਕ ਸੀਲ ਕੀਤਾ ਗਿਆ ਸੀ ਅਤੇ 60 ਦਿਨਾਂ ਤੱਕ ਲੋਕ ਘਰਾਂ ’ਚ ਕੈਦ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ
ਬਿਨਾਂ ਮਾਸਕ ਜੇ ਕੋਈ ਨਜ਼ਰ ਆਵੇ ਤਾਂ ਵਟਸਐਪ ’ਤੇ ਸ਼ੇਅਰ ਹੁੰਦੀ ਹੈ ਫੋਟੋ
ਪਿੰਡ ਪਠਲਾਵਾ ’ਚ ਜੇਕਰ ਕੋਈ ਬਿਨਾਂ ਮਾਸਕ ਦੇ ਨਜ਼ਰ ਆਉਂਦਾ ਹੈ ਤਾਂ ਪਿੰਡ ਦੇ ਬਣੇ ਵਟਸਐਪ ਗਰੁੱਪ ’ਤੇ ਉਸ ਦੀ ਤਸਵੀਰ ਸ਼ੇਅਰ ਕਰ ਦਿੱਤੀ ਜਾਂਦੀ ਹੈ। ਉਸ ਨੂੰ ਸਰਪੰਚ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ। ਪਿੰਡ ਦੇ ਮਸਲੇ ਵਟਸਐਪ ’ਤੇ ਸੁਲਝਾਉਂਦੇ ਹਨ। ਵਿਆਹ, ਭੋਗ ਆਦਿ ’ਚ 10 ਲੋਕਾਂ ਦੇ ਹੀ ਸ਼ਾਮਲ ਹੋਣ ਦਾ ਨਿਯਮ ਹੈ। ਇਥੇ ਦੱਸ ਦੇਈਏ ਕਿ 2500 ਦੀ ਆਬਾਦੀ ਵਾਲੇ ਇਸ ਪਿੰਡ ’ਚ ਦੂਜੇ ਪੜ੍ਹਾਅ ’ਚ 10 ਲੋਕ ਪਾਜ਼ੇਟਿਵ ਹੋਏ, ਦੋ ਦੀਆਂ ਜਾਨਾਂ ਗਈਆਂ ਪਰ ਫਰਵਰੀ ਦੇ ਬਾਅਦ ਕੋਰੋਨਾ ਪਿੰਡ ’ਚ ਦਾਖ਼ਲ ਨਹੀਂ ਹੋਇਆ।
ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਕੋਰੋਨਾ ਦਾ ਸ਼ੁਰੂਆਤੀ ਇਲਾਜ ਪਿੰਡ ਪੱਧਰ ’ਤੇ ਹੀ ਹੋਵੇ, ਇਸ ਦੇ ਲਈ ਸਰਪੰਚ ਨੇ ਪਠਲਾਵਾ ’ਚ 13 ਸਾਲ ਤੋਂ ਚੱਲ ਰਹੇ ਸ਼੍ਰੀਮਾਨ 108 ਸੰਤ ਬਾਬਾ ਘੰਨੀਆ ਸਿੰਘ ਜੀ ਚੈਰੀਟੇਬਲ ਹਸਪਤਾਲ ਨੂੰ ਆਕਸੀਜਨ (ਕੰਸਟ੍ਰੇਟਰ) ਦੇ 6 ਸੈੱਟ ਖ਼ਰੀਦ ਕੇ ਦਿੱਤੇ। ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਆਕਸੀਜਨ ਪਲਾਂਟ ਵੀ ਲਗਾਇਆ, ਐਂਡਵਾਸ ਸਹੂਲਤਾਂ ਵਾਲੀ ਐਂਬੂਲੈਂਸ ਖ਼ਰੀਦੀ ਜਾ ਰਹੀ ਹੈ ਜਦਕਿ ਇਕ ਆਧੁਨਿਕ ਐਂਬੂਲੈਂਸ ਅਜੇ ਹਸਪਤਾਲ ਦੇ ਕੋਲ ਹੈ। ਜਾਂਚ ਲਈ ਤਿੰਨ ਮੈਡੀਕਲ ਅਧਿਕਾਰੀ ਹਨ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਕੁੜੀ ਦੀ ਮਾਂ ਬੋਲੀ, 'ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਨੇ ਧਮਕੀਆਂ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ 'ਚ ਵਿਆਹੁਤਾ ਦੀ ਭੇਤਭਰੇ ਹਾਲਾਤ 'ਚ ਮੌਤ, ਪਰਿਵਾਰ ਨੇ ਸਹੁਰਿਆਂ 'ਤੇ ਲਾਏ ਗੰਭੀਰ ਦੋਸ਼
NEXT STORY