ਨਵਾਂਸ਼ਹਿਰ (ਤ੍ਰਿਪਾਠੀ)— ਤਾਲਾਬੰਦੀ 'ਚ ਢਿੱਲ ਦਿੱਤੇ ਜਾਣ ਅਤੇ ਅਨਲਾਕ ਪੀਰੀਅਡ 'ਚ ਪੰਜਾਬ ਦੇ ਕੋਰੋਨਾ ਐਕਟਿਵ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਕੁਝ ਹੋਰ ਢਿੱਲ ਜਿਸ 'ਚ ਸ਼ਾਮਲ ਮਾਲ ਅਤੇ ਧਾਰਮਿਕ ਸਥਾਨਾਂ ਨੂੰ ਵੀ ਕੁਝ ਬੰਦਿਸ਼ਾਂ ਨਾਲ ਮਨਜੂਰੀ ਦਿੱਤੀ ਗਈ ਹੈ, ਦੇ ਮਾਮਲਿਆਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਰਕਾਰੀ ਦਫ਼ਤਰਾਂ 'ਚ ਵੱਧੀ ਰੌਣਕ, ਸੋਸ਼ਲ ਡਿਸਟੈਂਸਿੰਗ ਨੂੰ ਕੀਤਾ ਗਿਆ ਦਰ ਕਿਨਾਰ
ਸਰਕਾਰ ਵੱਲੋਂ ਜਿੱਥੇ ਦਿਨ ਸਮੇਂ ਕਰਫਿਊ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਤਾਂ ਉੱਥੇ ਹੀ ਸਰਕਾਰ ਦਫਤਰਾਂ 'ਚ ਹੁਣ ਚਹਿਲ ਪਹਿਲ ਸ਼ੁਰੂ ਹੋਣ ਅਤੇ ਲੋਕਾਂ ਵੱਲੋਂ ਆਪਣੇ ਕੰਮ ਕਰਵਾਉਣ ਲਈ ਘਰ ਤੋਂ ਨਿਕਲਣ ਦੇ ਚਲਦੇ ਕੋਰੋਨਾ ਵਿਸਫੋਟ ਦਾ ਖਤਰਾ ਵੱਧ ਰਿਹਾ ਹੈ। ਬੀਤੇ ਦਿਨ ਬਲਾਚੌਰ ਦੇ ਫਰਦ ਕੇਂਦਰ 'ਚ ਕੰਮ ਕਰਵਾਉਣ ਆਏ ਲੋਕਾਂ ਵੱਲੋਂ ਜਿਸ ਤਰ੍ਹਾਂ ਸਮਾਜਿਕ ਦੂਰੀ ਨੂੰ ਦਰ ਕਿਨਾਰ ਕਰਕੇ ਇਕ-ਦੂਜੇ ਨਾਲ ਜੁੜੇ ਨਜ਼ਰ ਆਏ ਉਸ ਨਾਲ ਆਉਣ ਵਾਲੇ ਦਿਨ੍ਹਾਂ 'ਚ ਚੁਣੌਤੀਆਂ ਵੱਧ ਸਕਦੀਆਂ ਹਨ।
ਸੇਵਾਂ ਕੇਂਦਰਾਂ 'ਚ ਨਹੀਂ ਹੈ ਕੋਰੋਨਾ ਵਿਸਫੋਟ ਦਾ ਡਰ
ਨਵਾਂਸ਼ਹਿਰ ਦੇ ਤਹਿਸੀਲ ਕੰਪਲੈਕਸ ਵਿਖੇ ਸਥਿਤ ਜ਼ਿਲਾ ਪੱਧਰੀ ਸੇਵਾ ਕੇਂਦਰ ਵਿਖੇ ਜਿਸ ਤਰ੍ਹਾਂ ਲੋਕ ਆਪਣੇ ਕੰਮ ਕਰਵਾਉਣ ਲਈ ਬਿਨ੍ਹਾਂ ਸਮਾਜਿਕ ਦੂਰੀ ਰੱਖੇ ਸੇਵਾ ਕੇਂਦਰ ਦੇ ਅੰਦਰ ਕੁਰਸੀਆਂ 'ਤੇ ਵੱਖ-ਵੱਖ ਸੇਵਾਵਾਂ ਵਾਲੇ ਵਿੰਡੋ ਅਤੇ ਪੌੜ੍ਹੀਆਂ 'ਤੇ ਬੈਠੇ ਦੇਖੇ ਗਏ, ਉਸ ਨਾਲ ਲੱਗ ਰਿਹਾ ਸੀ ਕਿ ਸੇਵਾ ਕੇਂਦਰ ਵਿਖੇ ਕੋਰੋਨਾ ਵਿਸਫੋਟ ਦਾ ਕੋਈ ਡਰ ਹੀ ਨਹੀ ਹੈ। ਜਿੱਥੇ ਸਮਾਜਿਕ ਦੂਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉੱਥੇ ਹੀ ਸੇਵਾ ਕੇਂਦਰ ਸਣੇ ਹੋਰ ਸਰਕਾਰੀ ਦਫ਼ਤਰਾਂ 'ਚ ਵੀ ਹੈਂਡ ਸੈਨੀਟੇਸ਼ਨ ਅਤੇ ਡਿਸਟੈਂਸ 'ਤੇ ਖੜ੍ਹੇ ਹੋਣ ਲਈ ਖਾਸ ਗੋਲੇ ਬਣਾਏ ਦੇਖੇ ਗਏ। ਹਾਲਾਂਕਿ ਵਧੇਰੇ ਲੋਕ ਆਪਣੇ ਮੂੰਹ 'ਤੇ ਮਾਸਕ ਲਾਏ ਜ਼ਰੂਰ ਦੇਖੇ ਗਏ, ਪਰ ਕੁਝ ਲੋਕਾਂ ਨੇ ਮਾਸਕ ਨੂੰ ਹੇਠਾਂ ਲਾਇਆ ਹੋਇਆ ਸੀ, ਜਿਸ ਨਾਲ ਕੋਰੋਨਾ ਵਾਇਰਸ ਦਾ ਡਰ ਹੋਰ ਵੀ ਵੱਧ ਜਾਂਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀ ਐਡਵਾਇਜ਼ਰੀ ਕੇਵਲ ਨਿੱਜੀ ਅਦਾਰਿਆਂ ਤੱਕ ਸੀਮਤ
ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਅਨਲਾਕ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਅਹਿਤਿਆਤ ਦੇ ਤੌਰ 'ਤੇ ਸਖ਼ਤ ਐਡਵਾਇਜ਼ਰੀ ਜਾਰੀ ਕਰਦੇ ਹੋਏ ਮਿਸ਼ਨ ਫਹਿਤ ਨੂੰ ਸਫਲ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ ਦੇ ਪਤਵੰਤੇ ਲੋਕਾਂ ਦਾ ਕਹਿਣਾ ਹੈ ਕਿ ਕੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਐਡਵਾਇਜ਼ਰੀ ਕੇਵਲ ਨਿੱਜੀ ਅਦਾਰਿਆਂ ਅਤੇ ਵਿਭਾਗਾਂ ਤਕ ਸੀਮਤ ਹੈ ਜਾਂ ਉਸ ਨੂੰ ਸਰਕਾਰੀ ਦਫ਼ਤਰਾਂ ਅਤੇ ਸੇਵਾਂ ਕੇਦਰਾਂ 'ਤੇ ਵੀ ਉਨ੍ਹੀਂ ਹੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਤਹਿਸੀਲ ਬਲਾਚੌਰ ਅਤੇ ਸੇਵਾ ਕੇਂਦਰ ਨਵਾਂਸ਼ਹਿਰ ਵਿਖੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦਫ਼ਤਰਾਂ 'ਚ ਹੱਥਾਂ ਨੂੰ ਸੈਨੀਟਾਈਜ਼ ਕਰਨ ਦੇ ਪੂਰੇ ਪ੍ਰਬੰਧ ਨਹੀਂ ਕੀਤੇ ਗਏ ਹਨ, ਉਸ ਨਾਲ ਇਹ ਲੱਗਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਐਡਵਾਇਜ਼ਰੀ ਦਾ ਸਰਕਾਰੀ ਦਫਤਰਾਂ 'ਤੇ ਅਮਲ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰਾਂ 'ਤੇ ਸਮਾਜਿਕ ਦੂਰੀ ਨੂੰ ਰੋਕਣ ਲਈ ਪੁਲਸ ਦੇ ਥਾਣੇਦਾਰ ਤੱਕ ਖੜ੍ਹੇ ਕੀਤੇ ਗਏ ਹਨ ਪਰ ਜਿਨ੍ਹਾਂ ਸਰਕਾਰੀ ਦਫ਼ਤਰਾਂ 'ਚ ਵੱਧ ਪਬਲਿਕ ਡੀਲਿੰਗ ਹੈ, ਉੱਥੇ ਕੋਈ ਵੀ ਪੁਲਸ ਮੁਲਾਜ਼ਮ ਤਾਇਨਾਤ ਨਾ ਕਰਨਾ ਹੈਰਾਨੀਜਨਕ ਹੈ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਐਡਵਾਇਜ਼ਰੀ ਦੀ ਉਲੰਘਣਾ ਕਰਨ ਦੀ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਧ ਭੀੜ ਵਾਲੇ ਸਰਕਾਰੀ ਦਫਤਰਾਂ 'ਚ ਪੁਲਸ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਿਆ ਜਾ ਸਕੇ।
ਲੁਧਿਆਣਾ : 2 ਟੋਲੀਆਂ ਦੀ ਦੁਸ਼ਮਣੀ ਕਾਰਨ ਅੱਧੀ ਰਾਤੀਂ ਚੱਲੀਆਂ ਗੋਲੀਆਂ, ਦਹਿਸ਼ਤ ਦਾ ਮਾਹੌਲ
NEXT STORY