ਰੋਪੜ/ਚੰਡੀਗੜ੍ਹ— ਪੰਜਾਬ 'ਚ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਸਰਕਾਰਾਂ ਵੱਲੋਂ ਇਸ ਨੂੰ ਰੋਕਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਕਈ ਪਿੰਡਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਖੁਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਇਕ ਮਿਸਾਲ ਰੋਪੜ ਵਿਖੇ ਦੇਖਣ ਨੂੰ ਮਿਲੀ, ਜਿੱਥੇ 424 ਪਿੰਡਾਂ ਨੇ ਇਸ ਬੀਮਾਰੀ ਤੋਂ ਬਚਣ ਦੇ ਲਈ ਖੁਦ ਸੀਲ ਕਰ ਲਿਆ ਹੈ।
ਕੋਵਿਡ-19 ਦੇ ਵੱਡੇ ਖਤਰੇ ਦਾ ਟਾਕਰਾ ਕਰਨ ਲਈ ਰੋਪੜ ਪੁਲਸ ਜਨਤਕ ਸਮਰਥਨ ਰਾਹੀਂ ਪੱਬਾਂ ਭਾਰ ਨਜ਼ਰ ਆ ਰਹੀ ਹੈ। ਪੁਲਸ ਵੱਲੋਂ ਕੋਰੋਨਾ ਦੇ ਮਾਰੂ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਲਗਭਗ 70% ਪਿੰਡਾਂ ਨੂੰ ਸਵੈ-ਇਕਾਂਤਵਾਸ 'ਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਆਪਣੇ ਆਪ 'ਚ ਇਕ ਮਿਸਾਲ ਤੋਂ ਘੱਟ ਨਹੀ ਹੈ। ਇਸ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਕੋਰੋਨਾ ਤੋਂ ਬਚਣ ਲਈ ਇਥੋਂ 424 ਪਿੰਡਾਂ ਨੇ ਖੁਦ ਨੂੰ ਸੀਲ ਕਰ ਲਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ
ਰੋਪੜ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਿੰਨ ਅਤਿ ਸੰਵੇਦਨਸ਼ੀਲ ਸਥਾਨਾਂ ਨਾਲ ਘਿਰੇ ਜ਼ਿਲੇ ਨੂੰ ਹੁਣ ਤਕ ਸੁਰੱਖਿਅਤ ਰੱਖਣ ਲਈ ਪ੍ਰੀ-ਇੰਪੇਟਿਵ ਰਣਨੀਤੀ ਸਮੇਤ 1200 ਵਲੰਟੀਅਰਾਂ ਨੇ ਯਕੀਨੀ ਰੂਪ 'ਚ ਕਾਰਗਰ ਕੰਮ ਕੀਤਾ ਹੈ। ਇਸ ਇਲਾਕੇ 'ਚ ਵਿਦੇਸ਼ ਤੋਂ ਵਾਪਸ ਆਏ 440 ਵਿਅਕਤੀ ਕੁਆਰੰਟੀਨ ਅਧੀਨ ਹਨ। 14 ਸ਼ੱਕੀ ਨਮੂਨਿਆਂ 'ਚੋਂ 11 ਪਹਿਲਾਂ ਹੀ ਨੈਗੇਟਿਵ ਪਾਏ ਜਾ ਚੁੱਕੇ ਹਨ। ਤਿੰਨ ਹੋਰਾਂ ਦੇ ਟੈਸਟ ਨਤੀਜਿਆਂ ਦੀ ਉਡੀਕ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ : ਪੰਜਾਬ ਸਰਕਾਰ ਵਲੋਂ 'ਨਸ਼ਾ ਪੀੜ਼ਤ ਮਰੀਜ਼ਾਂ' ਲਈ ਵੱਡੀ ਰਾਹਤ
ਹੋਰ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਇਸ ਲਈ ਪੰਚਾਇਤਾਂ, ਨੌਜਵਾਨ ਕਲੱਬਾਂ ਅਤੇ ਵਲੰਟੀਅਰਾਂ ਦੀ ਸਹਾਇਤਾ ਲਈ ਜਾ ਰਹੀ ਹੈ, ਜੋ ਜ਼ਿਲੇ ਦੇ 424 ਪਿੰਡਾਂ ਜਿਨ੍ਹਾਂ ਦੀ ਆਬਾਦੀ ਕਰੀਬ 74% ਬਣਦੀ ਹੈ, ਨੂੰ ਜਾਗਰੂਕ ਕਰਨ 'ਚ ਅਗਵਾਈ ਕਰ ਰਹੇ ਹਨ। ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਅੱਗੇ ਕਿਹਾ ਕਿ ਇਨ੍ਹਾਂ ਵਲੰਟੀਅਰਾਂ ਨੂੰ ਸੋਸ਼ਲ ਮੀਡੀਆ ਸਮੂਹਾਂ ਰਾਹੀਂ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਕਿ ਜ਼ਿਲਾ ਹੈੱਡਕੁਆਰਟਰਾਂ 'ਚ ਪੁਲਸ ਵਾਰ ਰੂਮ 'ਚੋਂ ਚਲਾਏ ਜਾਂਦੇ ਹਨ। ਕਰਫਿਊ ਲਾਗੂ ਹੋਣ ਤੋਂ ਬਾਅਦ ਪਿਛਲੇ 8 ਦਿਨਾਂ 'ਚ ਪਹਿਲਾਂ ਹੀ ਪੱਕੇ ਹੋਏ ਖਾਣੇ 30,000 ਤੋਂ ਵੱਧ ਪੈਕਟ ਅਤੇ 17,600 ਪੈਕੇਟ ਸੁੱਕੇ ਰਾਸ਼ਨ ਦੇ ਵੰਡੇ ਜਾ ਚੁੱਕੇ ਹਨ।
ਐੱਸ. ਐੱਸ. ਪੀ. ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਕਠੇ ਹੋ ਕੇ ਇਕਾਈ ਦੇ ਰੂਪ 'ਚ ਕੰਮ ਕਰ ਰਹੇ ਹਾਂ, ਜਿਸ 'ਚ ਸਾਰੇ ਸਰਪੰਚ, ਅਲੰਮਰਦਾਰ, ਚੌਕੀਦਾਰ ਅਤੇ ਸਾਬਕਾ ਸੈਨਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਨੇ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਅਡਵਾਈਜ਼ਰੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਕੀਤੀ ਹੈ।
ਹੁਣ ਤੱਕ ਪੰਜਾਬ 'ਚ ਕੋਰੋਨਾ ਕਾਰਨ ਹੋਈਆਂ ਤਿੰਨ ਮੌਤਾਂ
ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਪੰਜਾਬ 'ਚ ਕੋਰੋਨਾ ਦੇ ਕਾਰਨ ਤਿੰਨ ਮੌਤਾਂ ਹੋ ਚੁੱਕੀਆਂ ਹਨ। ਦੱਸਣਯੋਗ ਹੈ ਕਿ ਕੋਰੋਨਾ ਦੇ ਕਾਰਨ ਹੀ ਨਵਾਂਸ਼ਹਿਰ 'ਚ ਪਹਿਲੀ ਮੌਤ ਹੋਈ ਸੀ, ਜਿਸ ਤੋਂ ਬਾਅਦ ਲੋਕਾਂ 'ਚ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਿਲੀ ਮੌਤ ਤੋਂ ਬਾਅਦ ਦੂਜੀ ਮੌਤ ਹੁਸ਼ਿਆਰਪੁਰ 'ਚ ਹਰਭਜਨ ਸਿੰਘ ਅਤੇ ਤੀਜੀ ਮੌਤ ਲੁਧਿਆਣਾ 'ਚ ਇਕ ਮਹਿਲਾ ਦੀ ਹੋਈ, ਜੋਕਿ ਪਟਿਆਵਾ ਵਿਖੇ ਹਸਪਤਾਲ 'ਚ ਦਾਖਲ ਸੀ। ਹਰਭਜਨ ਸਿੰਘ ਬਲਦੇਵ ਸਿੰਘ ਦੇ ਹੀ ਸੰਪਰਕ 'ਚ ਰਿਹਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੰਕਟ ਸਮੇਂ ਮੁੱਖ ਮੰਤਰੀ ਫੰਡ ਲਈ ਦਿੱਤਾ ਸਹਿਯੋਗ
NEXT STORY