ਰੂਪਨਗਰ (ਕੈਲਾਸ਼)- ਰੂਪਨਗਰ ਜ਼ਿਲ੍ਹੇ ’ਚ 127 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ ਇਕ 75 ਸਾਲਾ ਮਹਿਲਾ ਕੋਰੋਨਾ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ 232 ਕੋਰੋਨਾ ਮਰੀਜ਼ਾਂ ਜਨਵਰੀ ਨੂੰ ਸਿਹਤਯਾਬ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ, ਜਿਸ ਤੋਂ ਬਾਅਦ ਜ਼ਿਲ੍ਹੇ ’ਚ 830 ਐਕਟਿਵ ਕੋਰੋਨਾ ਮਰੀਜ਼ ਮੌਜੂਦ ਹਨ। ਅੱਜ ਬੀ. ਬੀ. ਐੱਮ. ਬੀ. ਨੰਗਲ ’ਚ 8, ਭਰਤਗੜ੍ਹ ’ਚ 26, ਚਮਕੌਰ ਸਾਹਿਬ ’ਚ 10, ਮੋਰਿੰਡਾ ’ਚ 01, ਨੂਰਪੁਰਬੇਦੀ ’ਚ 10, ਰੂਪਨਗਰ ’ਚ 11, ਕੀਰਤਪੁਰ ਸਾਹਿਬ ’ਚ 37, ਅਨੰਦਪੁਰ ਸਾਹਿਬ ’ਚ 10, ਐੱਸ. ਡੀ. ਐੱਚ. ਨੰਗਲ ’ਚ 14 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਉਕਤ 830 ਮਰੀਜ਼ਾਂ ’ਚੋਂ 802 ਕੋਰੋਨਾ ਮਰੀਜ਼ਾਂ ਨੂੰ ਘਰ ’ਚ ਹੀ ਇਕਾਂਤਵਾਸ ’ਚ ਰੱਖਿਆ ਗਿਆ ਹੈ ਜਦਕਿ ਐੱਲ-1 ਦੇ 5 ਕੋਰੋਨਾ ਮਰੀਜ਼ਾਂ ਨੂੰ ਗੁਰਦੇਵ ਹਸਪਤਾਲ ਨੂਰਪੁਰਬੇਦੀ, ਚੰਡੀਗੜ੍ਹ ਸੈਕਟਰ -32 ਮੈਡੀਕਲ ਕਾਲਜ ’ਚ 1, ਅਨੰਦਪੁਰ ਸਾਹਿਬ ’ਚ 1, ਪੀ. ਜੀ. ਆਈ. ਚੰਡੀਗੜ੍ਹ ’ਚ 10 ਇਸ ਤੋਂ ਇਲਾਵਾ ਐੱਲ-2 ਦੇ ਜ਼ਿਲਾ ਹਸਪਤਾਲ ’ਚ 2, ਗੁਰਦੇਵ ਹਸਪਤਾਲ ’ਚ 1 ਅਤੇ ਪੀ. ਜੀ. ਆਈ. ’ਚ 3, ਪਰਮਾਰ ’ਚ 3 ਅਤੇ ਐਲ-3 ਦੇ 2 ਕੋਰੋਨਾ ਮਰੀਜ਼ ਪੀ.ਜੀ.ਆਈ. ’ਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੇ ਵਿਰੋਧੀਆਂ ’ਤੇ ਰਗੜੇ, ਕਿਹਾ-ਪੰਜਾਬ ਨੂੰ ਇਕ ਕੱਟੜ ਤੇ ਇਮਾਨਦਾਰ CM ਚਾਹੀਦੈ
ਉਨ੍ਹਾਂ ਨੇ ਦੱਸਿਆ ਕਿ ਅੱਜ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ’ਚ 762 ਕੋਰੋਨਾ ਟੈਸਟ ਕੀਤੇ ਗਏ, ਜਿਸ ਦੇ ਚੱਲਦੇ ਜ਼ਿਲ੍ਹੇ ’ਚ ਹੁਣ ਤਕ 48849 ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 465959 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1316 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17143 ’ਤੇ ਪਹੁੰਚ ਚੁੱਕੀ ਹੈ ਜਿਨ੍ਹਾਂ ’ਚੋਂ ਹੁਣ ਤਕ 15883 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ । ਜ਼ਿਲੇ ’ਚ ਹੁਣ ਤਕ 431 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਲ੍ਹੇ ’ਚ 1 ਮਾਈਕ੍ਰੋ ਕਨਟੇਨਮੈਂਟ ਜ਼ੋਨ ਅਤੇ 5 ਕਨਟੇਨਮੈਂਟ ਜ਼ੋਨ ਸਥਾਪਤ
ਇਸ ਸਬੰਧੀ ਜ਼ਿਲਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਥਾਣਾ ’ਚ ਮਾਈਕ੍ਰੋ ਕਨਟੇਨਮੈਂਟ ਜ਼ੋਨ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਨਵਾਂ ਨੰਗਲ , ਆਈ. ਆਈ. ਟੀ. ਰੋਪੜ, ਪਿੰਡ ਜੱਟਪੁਰ , ਪਿੰਡ ਕਰਤਾਰਪੁਰ ਅਤੇ ਐੱਕਸ ਬਲਾਕ ਬੀ. ਬੀ. ਐੱਮ.ਬੀ. ਟਾਊਨ ਸ਼ਿਪ ਨੰਗਲ ’ਚ ਕਨਟੇਨਮੈਂਟ ਜ਼ੋਨ ਬਣਾਏ ਗਏ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਲਕਸ਼ਮਣ ਮੂਰਛਾ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੌਣ ਲਿਆਵੇਗਾ ‘ਸੰਜੀਵਨੀ’?
ਕੀਰਤਪੁਰ ਸਾਹਿਬ ’ਚ ਸਭ ਤੋਂ ਵਧ 206 ਐਕਟਿਵ ਕੋਰੋਨਾ ਮਰੀਜ਼
ਜ਼ਿਲ੍ਹਾ ਸਿਵਲ ਸਰਜਨ ਡਾ. ਪਰਮੰਦਿਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 830 ਐਕਟਿਵ ਕੋਰੋਨਾ ਮਰੀਜ਼ ਮੌਜੂਦ ਹਨ ਜਿਨ੍ਹਾਂ ’ਚੋਂ ਬੀ. ਬੀ. ਐੱਮ. ਬੀ. ਨੰਗਲ ’ਚ 61, ਭਰਤਗੜ੍ਹ ’ਚ 148, ਚਮਕੌਰ ਸਾਹਿਬ ’ਚ 55, ਮੋਰਿੰਡਾ ’ਚ 29, ਨੂਰਪੁਰਬੇਦੀ ’ਚ 79, ਰੂਪਨਗਰ ’ਚ 126, ਕੀਰਤਪੁਰ ਸਾਹਿਬ ’ਚ 206, ਅਨੰਦਪੁਰ ਸਾਹਿਬ ’ਚ 35, ਐੱਸ. ਡੀ. ਐੱਚ. ਨੰਗਲ ’ਚ 91 ਕੋਰੋਨਾ ਮਰੀਜ਼ ਮੌਜੂਦ ਹਨ।
ਜ਼ਿਲ੍ਹੇ ’ਚ 76940 ਕੋਰੋਨਾ ਵੈਕਸੀਨੇਸ਼ਨ ਦਾ ਸਟਾਕ ਮੌਜੂਦ
ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਮਹਿਕਮੇ ਦੇ ਕੋਲ 76940 ਕੋਰੋਨਾ ਵੈਕਸੀਨੇਸ਼ਨ ਦੀ ਡੋਜ਼ ਮੌਜੂਦ ਹਨ, ਜਿਨ੍ਹਾਂ ’ਚੋਂ ਕੋਵੀਸ਼ੀਲਡ ਦੀਆਂ 58860 ਅਤੇ ਕੋ ਵੈਕਸੀਨ ਦੀਆਂ 17080 ਡੋਜ਼ ਉਪਲੱਬਧ ਹਨ। ਅੱਜ ਵੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਆਯੋਜਿਤ ਕੈਂਪਾਂ ’ਚ 8797 ਲੋਕਾਂ ਨੇ ਵੈਕਸੀਨੇਸ਼ਨ ਦੇ 6148 ਅਤੇ ਕੋ ਵੈਕਸੀਨ ਦੇ 2649 ਟੀਕੇ ਲਗਾਏ ਗਏ। ਹੁਣ ਤਕ 15 ਤੋਂ 18 ਸਾਲ ਤਕ ਦੇ 12344 ਬੱਚਿਆਂ ਨੂੰ ਵੈਕਸੀਨ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰੂਹਰਸਹਾਏ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਭਰੇ ਨਾਮਜ਼ਦਗੀ ਪੱਤਰ
NEXT STORY