ਲੁਧਿਆਣਾ : ਵਿਰੋਧੀ ਪਾਰਟੀਆਂ ਖਿਲਾਫ ਹੱਲਾ ਬੋਲਣ ਵਾਲੇ ਬੈਂਸ ਭਰਾਵਾਂ ਨੂੰ ਨਗਰ-ਨਿਗਮ ਚੋਣਾਂ ਵਿਚ ਕਾਂਗਰਸ ਨੇ ਘਰ ਵਿਚ ਹੀ ਮਾਤ ਦੇ ਦਿੱਤੀ ਹੈ। ਦਰਅਸਲ ਨਿਗਮ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਬੈਂਸ ਭਰਾਵਾਂ ਦੇ ਗੜ੍ਹ ਵਿਚ ਸੰਨ ਲਾਉਣ ਲਈ ਕੁਝ ਨਜ਼ਦੀਕੀਆਂ ਨੂੰ ਤੋੜ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਸਿੱਟੇ ਚੋਣ ਨਤੀਜਿਆਂ 'ਚ ਦੇਖਣ ਨੂੰ ਮਿਲੇ ਅਤੇ ਕਾਂਗਰਸ ਨੇ ਬੈਂਸ ਭਰਾਵਾਂ ਨੂੰ ਘਰ ਵਿਚ ਹੀ ਮਾਤ ਦੇ ਦਿੱਤੀ। 59 ਵਾਰਡਾਂ ਵਿਚ ਚੋਣ ਲੜ ਰਹੀ ਲੋਕ ਇਨਸਾਫ ਪਾਰਟੀ ਸਿਰਫ 7 ਸੀਟਾਂ 'ਤੇ ਹੀ ਜਿੱਤ ਸਕੀ, ਜਿਨ੍ਹਾਂ ਵਿਚੋਂ 24 ਵਾਰਡ ਅਜਿਹੇ ਹਨ, ਜਿੱਥੇ ਉਹ ਆਪਣੀ ਭਾਈਵਾਲ ਪਾਰਟੀ ਦੇ ਸਹਿਯੋਗ ਨਾਲ ਤੀਸਰੇ ਨੰਬਰ 'ਤੇ ਵੀ ਨਹੀਂ ਰਹੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਇਨਸਾਫ ਪਾਰਟੀ ਨੇ ਸ਼ਹਿਰ ਦੇ ਚਾਰ ਹਲਕਿਆਂ ਵਿਚ ਚੋਣ ਲੜੀ ਸੀ ਅਤੇ ਹਰ ਵਾਰਡ 'ਚ ਚੰਗੀ ਲੀਡ ਮਿਲੀ ਸੀ ਪਰ ਨਿਗਮ ਚੋਣਾਂ ਵਿਚ ਉਹ ਆਪਣਾ ਵੋਟ ਬੈਂਕ ਵੀ ਨਹੀਂ ਬਚਾ ਸਕੇ। ਸਨਅਤੀ ਸ਼ਹਿਰ ਵਿਚ 'ਆਪ' ਵੀ ਪੂਰੀ ਤਰ੍ਹਾਂ ਫੇਲ ਰਹੀ। ਲੁਧਿਆਣਾ ਵਿਚ ਆਮ ਆਦਮੀ ਪਾਰਟੀ ਦਾ ਗ੍ਰਾਫ ਇਕ ਸਾਲ ਵਿਚ ਪੂਰੀ ਤਰ੍ਹਾਂ ਡਿੱਗ ਗਿਆ। ਆਲਮ ਇਹ ਹੈ ਕਿ ਨਿਗਮ ਚੋਣਾਂ ਵਿਚ ਪਾਰਟੀ ਸਿਰਫ ਇਕ ਸੀਟ ਜਿੱਤ ਸਕੀ। ਜਦਕਿ 2014 ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਐੱਚ. ਐੱਸ. ਫੂਲਕਾ 2.80 ਲੱਖ ਵੋਟਾਂ ਲੈ ਕੇ ਦੂਸਰੇ ਸਥਾਨ 'ਤੇ ਰਹੇ ਸਨ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਨੇ ਸ਼ਹਿਰ ਦੇ ਦੋ ਹਲਕਿਆਂ ਵਿਚ ਚੋਣ ਲੜੀ ਸੀ ਅਤੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ।
ਸੂਬੇ ਦੇ ਇਨ੍ਹਾਂ 19 ਪ੍ਰੀਖਿਆ ਕੇਂਦਰਾਂ 'ਚ ਹੁੰਦੀ ਹੈ ਸਭ ਤੋਂ ਵੱਧ ਨਕਲ
NEXT STORY