ਜਲੰਧਰ (ਖੁਰਾਣਾ)- ਨਗਰ ਨਿਗਮ ਜਲੰਧਰ ਦੇ ਕੌਂਸਲ ਹਾਊਸ ਦੀ ਮਿਆਦ ਇਸ ਸਾਲ 24 ਜਨਵਰੀ ਨੂੰ ਖ਼ਤਮ ਹੋ ਗਈ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਅਗਲੀ 24 ਜਨਵਰੀ ਤੋਂ ਪਹਿਲਾਂ-ਪਹਿਲਾਂ ਜਲੰਧਰ ਨਿਗਮ ਦੀਆਂ ਚੋਣਾਂ ਸੰਪੰਨ ਹੋ ਹੀ ਜਾਣਗੀਆਂ। ਅਜਿਹੇ ’ਚ ਜਿੱਥੇ ਸ਼ਹਿਰ ਦੇ 10 ਲੱਖ ਤੋਂ ਵੱਧ ਲੋਕ ਆਪਣੇ ਲੋਕ ਪ੍ਰਤੀਨਿਧੀ ਚੁਣ ਲੈਣਗੇ ਪਰ ਉਦੋਂ ਵੱਡਾ ਸਵਾਲ ਇਹ ਖੜ੍ਹਾ ਹੋ ਜਾਵੇਗਾ ਕਿ ਇਹ 85 ਕੌਂਸਲਰ ਇਕੱਠੇ ਮਿਲ ਕੇ ਬੈਠਣਗੇ ਕਿੱਥੇ? ਦੱਸਣਯੋਗ ਹੈ ਕਿ ਜਲੰਧਰ ਨਿਗਮ ਦੇ ਕੋਲ ਆਪਣਾ ਇਕ ਵੀ ਅਜਿਹਾ ਹਾਲ ਨਹੀਂ ਹੈ, ਜਿੱਥੇ 85 ਕੌਂਸਲਰਾਂ ’ਤੇ ਆਧਾਰਿਤ ਹਾਊਸ ਦੀ ਮੀਟਿੰਗ ਸੱਦੀ ਜਾ ਸਕੇ। ਦੱਸਣਯੋਗ ਹੈ ਕਿ ਜਿੱਥੇ 85 ਕੌਂਸਲਰ ਮਿਲ ਕੇ ਬੈਠਕ ਕਰਨਗੇ ਉੱਥੇ 5 ਵਿਧਾਇਕਾਂ ਲਈ ਵੀ ਕੁਰਸੀ ਹੋਣੀ ਚਾਹੀਦੀ ਹੈ। 30-40 ਨਿਗਮ ਅਧਿਕਾਰੀਆਂ ਨੂੰ ਵੀ ਉੱਥੇ ਮੌਜੂਦ ਰਹਿਣਾ ਹੀ ਹੋਵੇਗਾ। ਮੀਡੀਆ ਕਰਮਚਾਰੀਆਂ ਦੀ ਗਿਣਤੀ ਵੀ 20-30 ਹੋ ਹੀ ਜਾਂਦੀ ਹੈ, ਜੇ 45 ਔਰਤਾਂ ਕੌਂਸਲਰ ਚੁਣ ਕੇ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਵੀ ਸੀਟ ਦੀ ਮੰਗ ਕਰਨਗੇ।
ਅਜਿਹੇ ’ਚ ਕੌਂਸਲਰ ਹਾਊਸ ਲਈ ਘੱਟ ਤੋਂ ਘੱਟ 150 ਵਿਅਕਤੀਆਂ ਦੀ ਸਮਰੱਥਾ ਵਾਲਾ ਹਾਲ ਹੋਣਾ ਹੀ ਚਾਹੀਦਾ ਹੈ। ਨਗਰ ਨਿਗਮ ਦੇ ਕੋਲ ਇਸ ਸਮੇਂ ਜੋ ਟਾਊਨ ਹਾਲ ਹੈ ਉਸ ’ਚ ਜੇ 100 ਆਦਮੀ ਇਕੱਠੇ ਹੋ ਜਾਣ ਤਾਂ ਸਾਹ ਘੁੱਟਣ ਲੱਗਦਾ ਹੈ ਤੇ ਹਿਲਣ-ਡੁੱਲਣ ਦੀ ਥਾਂ ਨਹੀਂ ਬੱਚਦੀ। ਇਸ ਲਈ ਜਲੰਧਰ ਨਿਗਮ ਪਿਛਲੇ ਲੰਬੇ ਅਰਸੇ ਤੋਂ ਰੈੱਡਕ੍ਰਾਸ ਭਵਨ ’ਚ ਆਪਣੀਆਂ ਬੈਠਕਾਂ ਕਰਵਾਉਂਦਾ ਆਇਆ ਹੈ।
ਇਹ ਵੀ ਪੜ੍ਹੋ- ਬਜਟ ਸੈਸ਼ਨ ਸਬੰਧੀ ਆਪਣੇ ਬਿਆਨ 'ਤੇ ਕਾਇਮ ਰਾਜਪਾਲ, ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਦਿੱਤਾ ਵੱਡਾ ਬਿਆਨ
4 ਮੇਅਰ ਆਏ ਤੇ ਗਏ ਪਰ ਡਿਜ਼ਾਈਨ ਹੀ ਫਾਈਨਲ ਨਹੀਂ ਹੋਇਆ
ਸੁਰਿੰਦਰ ਮਹੇ ਜਦ ਜਲੰਧਰ ਨਿਗਮ ਦੇ ਮੇਅਰ ਸਨ ਤੇ ਚੌਧਰੀ ਜਗਜੀਤ ਸਿੰਘ ਲੋਕਲ ਬਾਡੀਜ਼ ਮੰਤਰੀ ਹੋਇਆ ਕਰਦੇ ਸੀ ਤਦ ਨਿਗਮ ਦੀ ਮੇਨ ਬਿਲਡਿੰਗ ਬਣਨੀ ਸ਼ੁਰੂ ਹੋਈ ਸੀ। ਉਸ ਸਰਕਾਰ ਤੋਂ ਵੀ ਨਿਗਮ ਦਾ ਟਾਊਨ ਹਾਲ ਨਹੀਂ ਬਣ ਸਕਿਆ। ਉਸ ਤੋਂ ਬਾਅਦ ਰਾਕੇਸ਼ ਰਾਠੌਰ ਤੇ ਸੁਨੀਲ ਜੋਤੀ ਅਕਾਲੀ-ਭਾਜਪਾ ਵੱਲੋਂ ਮੇਅਰ ਬਣੇ ਪਰ ਤਦ ਵੀ ਕੌਂਸਲ ਹਾਊਸ ਲਈ ਥਾਂ ਨਹੀਂ ਲੱਭੀ ਜਾ ਸਕੀ। ਅਖੀਰ ’ਚ ਆਏ ਕਾਂਗਰਸ ਦੇ ਜਗਦੀਸ਼ ਰਾਜਾ ਵੀ ਕੌਂਸਲਰਾਂ ਦੀਆਂ ਬੈਠਕਾਂ ਲਈ ਕੋਈ ਹਾਲ ਨਹੀਂ ਬਣਵਾ ਸਕੇ। ਇਨ੍ਹਾਂ ਚਾਰਾਂ ਮੇਅਰਾਂ ਦੇ ਕਾਰਜਕਾਲ ਦੌਰਾਨ ਕਈ ਵਾਰ ਇਸ ਹਾਲ ਲਈ ਪਲਾਨਿੰਗ ਬਣੀ, ਡਿਜ਼ਾਈਨ ਤਿਆਰ ਹੋਏ ਪਰ ਸਾਈਟ ’ਤੇ ਇਕ ਇੱਟ ਤੱਕ ਨਹੀਂ ਲੱਗੀ।
ਕਦੇ ਬਿਲਡਿੰਗ ਦੀ ਛੱਤ ’ਤੇ ਹਾਲ ਬਣਾਉਣ ਦੀ ਗੱਲ ਕਹੀ ਗਈ ਤਾਂ ਕਦੇ ਜ਼ਿਲ੍ਹਾ ਕੌਂਸਲ ਆਫਿਸ ਨਾਲ ਖਾਲੀ ਪਈ ਜ਼ਮੀਨ ਦੀ ਵਰਤੋਂ ਦਾ ਪਲਾਨ ਬਣਦਾ ਰਿਹਾ। ਹਾਲ ਬਣਾਉਣ ਲਈ ਡਿਜ਼ਾਈਨ ਮੁਕਾਬਲੇ ਤੱਕ ਕਰਵਾਏ ਗਏ ਅਤੇ ਹਜ਼ਾਰਾਂ ਰੁਪਏ ਪੁਰਸਕਾਰ ਵੀ ਦਿੱਤਾ ਗਿਆ ਪਰ ਕੀਤਾ ਕੁਝ ਨਹੀਂ ਗਿਆ। ਦੱਸਣਯੋਗ ਹੈ ਕਿ ਜਲੰਧਰ ਨਿਗਮ ਦਾ ਸਾਲਾਨਾ ਬਜਟ ਲੱਗਭਗ 600 ਕਰੋੜ ਰੁਪਏ ਦਾ ਹੁੰਦਾ ਹੈ ਤੇ ਨਗਰ ਨਿਗਮ ਕੋਲ ਸੈਂਕੜੇ ਏਕੜ ਜ਼ਮੀਨ ਵੀ ਹੈ ਪਰ ਫਿਰ ਵੀ ਇਕ-ਦੋ ਕਰੋੜ ਰੁਪਏ ਖਰਚ ਕਰ ਕੇ ਕੌਂਸਲਰਾਂ ਦੇ ਬੈਠਣ ਅਤੇ ਬੈਠਕ ਕਰਨ ਲਈ ਕੋਈ ਥਾਂ ਨਹੀਂ ਬਣਾਈ ਜਾ ਸਕੀ। ਹਾਲਾਂਕਿ ਅਫ਼ਸਰਾਂ ਨੇ ਬਿਲਡਿੰਗ ’ਚ ਆਪਣੇ ਲਈ ਵੱਡੇ-ਵੱਡੇ ਆਫਿਸ ਅਤੇ ਮੀਟਿੰਗ ਹਾਲ ਬਣਵਾ ਲਏ।
ਇਹ ਵੀ ਪੜ੍ਹੋ- 16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
NEXT STORY