ਲੁਧਿਆਣਾ (ਹਿਤੇਸ਼)– ਹੈਬੋਵਾਲ ਦੇ ਜੱਸੀਆਂ ਰੋਡ ’ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਲੈ ਕੇ ਆਖਿਰ ਨਗਰ ਨਿਗਮ ਦੀ ਨੀਂਦ ਖੁੱਲ੍ਹ ਗਈ ਹੈ, ਜਿਸ ਦੇ ਤਹਿਤ ਮੰਗਲਵਾਰ ਨੂੰ ਜ਼ੋਨ-ਡੀ ਦੀ ਟੀਮ ਵੱਲੋਂ ਉਥੇ ਹੋਏ ਨਿਰਮਾਣ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਕੋਲ ਸ਼ਿਕਾਇਤ ਪੁੱਜਣ ਤੋਂ ਬਾਅਦ ਖਿਚਾਈ ਹੋਣ ’ਤੇ ਕੀਤੀ ਗਈ, ਜਿਸ ਨੂੰ ਲੈ ਕੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਲੋਨੀ ਦਾ ਮਾਲਕ ਨਾ ਤਾਂ ਮਨਜ਼ੂਰੀ ਲੈਣ ਲਈ ਤਿਆਰ ਹੈ ਅਤੇ ਨਾ ਹੀ ਕਈ ਵਾਰ ਰੋਕਣ ਦੇ ਬਾਵਜੂਦ ਸਾਈਟ ’ਤੇ ਨਿਰਮਾਣ ਕਾਰਜ ਬੰਦ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਬੈਂਕ 'ਚ ਵੀ ਸੁਰੱਖਿਅਤ ਨਹੀਂ ਪੈਸਾ! ICICI ਬੈਂਕ ਦੇ ਮੈਨੇਜਰ ਦਾ ਕਾਂਡ ਸੁਣ ਨਹੀਂ ਹੋਵੇਗਾ ਯਕੀਨ
ਇਸ ਦੇ ਮੱਦੇਨਜ਼ਰ ਕਾਲੋਨੀ ’ਚ ਬਣੀਆਂ ਸੜਕਾਂ ਤੋਂ ਇਲਾਵਾ 2 ਕਮਰਸ਼ੀਅਲ ਬਿਲਡਿੰਗਾਂ ਅਤੇ ਮਕਾਨਾਂ ਨੂੰ ਵੀ ਤੋੜ ਦਿੱਤਾ ਗਿਆ ਹੈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਕਾਲੋਨੀ ਦੇ ਮਾਲਕ ਨੇ ਜੇਕਰ ਫੀਸ ਜਮ੍ਹਾ ਕਰਵਾਉਣ ਲਈ ਅਪਲਾਈ ਨਹੀਂ ਕੀਤਾ ਤਾਂ ਉਸ ਦੇ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਦੇ ਨਾਲ ਰਜਿਸਟਰੀ ਅਤੇ ਬਿਜਲੀ ਕੁਨੈਕਸ਼ਨ ਪਾਸ ਕਰਨ ’ਤੇ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਸਰਾਭਾ ਨਗਰ ਦੇ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਚੱਲ ਰਹੀਆਂ ਕਮਰਸ਼ੀਅਲ ਗਤੀਵਿਧੀਆਂ ਖਿਲਾਫ ਕਾਰਵਾਈ ਦੌਰਾਨ ਫਿਰ ਹੋਇਆ ਪਿੱਕ ਐਂਡ ਚੂਜ਼
ਨਗਰ ਨਿਗਮ ਵੱਲੋਂ ਮੰਗਲਵਾਰ ਨੂੰ ਸਰਾਭਾ ਨਗਰ ਸਥਿਤ ਗਾਰਡਨ ਕੈਫੇ ਨੂੰ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਚੱਲ ਰਹੀ ਕਮਰਸ਼ੀਅਲ ਗਤੀਵਿਧੀਆਂ ਦੇ ਦੋਸ਼ ’ਚ ਕੀਤੀ ਗਈ ਹੈ। ਭਾਵੇਂ ਨਗਰ ਨਿਗਮ ਵੱਲੋਂ ਇਸ ਤੋਂ ਪਹਿਲਾਂ ਵੀ ਗਾਰਡਨ ਕੈਫੇ ਨੂੰ ਸੀਲ ਕੀਤਾ ਗਿਆ ਸੀ ਪਰ ਸਿਆਸੀ ਦਖਲਅੰਦਾਜ਼ੀ ਕਾਰਨ ਕੁਝ ਦੇਰ ਬਾਅਦ ਖੋਲ੍ਹ ਦਿੱਤਾ ਗਿਆ ਅਤੇ ਹੁਣ ਸਰਕਾਰ ਕੋਲ ਸ਼ਿਕਾਇਤ ਪੁੱਜਣ ਦੀ ਵਜ੍ਹਾ ਨਾਲ ਦੋਬਾਰਾ ਤਾਲਾਬੰਦੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਵੈਸਟ 'ਚ ਅਕਾਲੀ ਦਲ ਲਈ ਉਮੀਦਵਾਰ ਲਭਣਗੇ ਬੀਬੀ ਜਗੀਰ ਕੌਰ, ਵਡਾਲਾ ਤੇ ਸੁੱਖੀ!
ਇਸ ਕਾਰਵਾਈ ਨੂੰ ਲੈ ਕੇ ਨਗਰ ਨਿਗਮ ’ਤੇ ਪਿਕ ਐਂਡ ਚੂਜ਼ ਪਾਲਿਸੀ ਵਰਤਣ ਦੇ ਦੋਸ਼ ਲੱਗ ਰਹੇ ਹਨ ਕਿਉਂਕਿ ਸਰਾਭਾ ਨਗਰ ’ਚ ਮਲਹਾਰ ਰੋਡ ਤੋਂ ਗੁਰੂ ਨਾਨਕ ਪਬਲਿਕ ਸਕੂਲ ਅਤੇ ਗੋਪਾਲ ਸਵੀਟ ਦੇ ਨਾਲ ਤੋਂ ਲੈ ਕੇ ਚਰਚ ਤਕ ਦਾ ਏਰੀਆ ਰਿਹਾਇਸ਼ੀ ਹੋਣ ਦੇ ਬਾਵਜੂਦ ਉਥੇ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਗਤੀਵਿਧੀਆਂ ਚੱਲ ਰਹੀਆਂ ਹਨ, ਜਿਨ੍ਹਾਂ ’ਚੋਂ ਸਿਰਫ ਇਕ ਦੇ ਖਿਲਾਫ ਹੀ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ।
ਬਿਲਡਿੰਗ ਬ੍ਰਾਂਚ ਦਾ ਰੈਵੇਨਿਊ ਵਧਾਉਣ ਲਈ ਕਮਿਸ਼ਨਰ ਨੇ ਚਾਰੇ ਜ਼ੋਨਾਂ ਦੇ ਏ. ਟੀ. ਪੀ. ਨੂੰ ਦਿੱਤੇ ਫੀਲਡ ’ਚ ਉਤਰ ਕੇ ਚੈਕਿੰਗ ਕਰਨ ਦੇ ਨਿਰਦੇਸ਼
ਨਗਰ ਨਿਗਮ ਕਮਿਸ਼ਨਰ ਵੱਲੋਂ ਮੰਗਲਵਾਰ ਨੂੰ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਬਿਲਡਿੰਗ ਬ੍ਰਾਂਚ ਦਾ ਰੈਵੇਨਿਊ ਟਾਰਗੈੱਟ ਦੇ ਮੁਕਾਬਲੇ ਕਾਫੀ ਡਾਊਨ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਏ. ਟੀ. ਪੀਜ਼ ਨੂੰ ਫੀਲਡ ’ਚ ਉਤਰ ਕੇ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੋ ਵੀ ਬਿਲਡਿੰਗ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀ ਹੈ, ਉਨ੍ਹਾਂ ਤੋਂ ਨਿਯਮਾਂ ਅਨੁਸਾਰ ਜੁਰਮਾਨਾ ਵਸੂਲਣ ਦੀ ਕਾਰਵਾਈ ਕੀਤੀ ਜਾਵੇ। ਇਸੇ ਉਦੇਸ਼ ਤਹਿਤ ਨਾਜਾਇਜ਼ ਤੌਰ ’ਤੇ ਬਿਲਡਿੰਗ ਬਣਾਉਣ ਦੇ ਦੋਸ਼ ’ਚ ਜਾਰੀ ਚਲਾਨਾਂ ਦੀ ਅਸਿਸਮੈਂਟ ਦਾ ਕੰਮ ਜਲਦ ਪੂਰਾ ਕਰਨ ਲਈ ਬੋਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ
NEXT STORY