ਜਲੰਧਰ (ਪੁਨੀਤ)– ਕਮਲ ਵਿਹਾਰ ਦੇ ਰਹਿਣ ਵਾਲੇ ਸਾਬਕਾ ਨਿਗਮ ਕਰਮਚਾਰੀ ਜੋਗਿੰਦਰ ਕੁਮਾਰ ਨੇ ਰੇਲਗੱਡੀ ਦੇ ਸਾਹਮਣੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਤੋਂ ਬਰਾਮਦ ਸੁਸਾਈਡ ਨੋਟ ਅਤੇ ਉਸ ਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਕਾਂਗਰਸੀ ਆਗੂ ਨੀਲਕੰਠ ਜੱਜ ਸਮੇਤ 6 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ। ਸੁਸਾਈਡ ਨੋਟ ਵਿਚ ਮ੍ਰਿਤਕ ਨੇ ਲਿਖਿਆ ਕਿ ਪੈਸੇ ਵਾਪਸ ਮੋੜਨ ਦੇ ਬਾਵਜੂਦ ਚੈੱਕ ਲਾ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਆਤਮਹੱਤਿਆ ਦਾ ਘਟਨਾਕ੍ਰਮ ਕਮਲ ਵਿਹਾਰ ਦੇ ਬਸ਼ੀਰਪੁਰਾ ਵਾਲੇ ਟਰੈਕ ’ਤੇ ਸਵੇਰੇ 6 ਵਜੇ ਦੇ ਲੱਗਭਗ ਵਾਪਰਿਆ। ਡੈੱਡ ਬਾਡੀ ਮਿਲਣ ਤੋਂ ਬਾਅਦ ਉਥੇ ਭੀੜ ਇਕੱਠੀ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣਾਂ ਤੋਂ ਵੀ ਪਹਿਲਾਂ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ! ਇਸ ਮਹੀਨੇ ਹੋ ਸਕਦੀ ਹੈ ਵੋਟਿੰਗ
ਟਰੈਕ ਦੇ ਨਾਲ ਹੋਏ ਹਾਦਸੇ ਕਾਰਨ ਨਗਰ ਨਿਗਮ ਦੇ ਸਾਬਕਾ ਜੇ. ਈ. ਜੋਗਿੰਦਰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਨਾਲ ਸਬੰਧਤ ਹੋਣ ਕਾਰਨ ਜੀ. ਆਰ. ਪੀ. ਥਾਣੇ ਵੱਲੋਂ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਚ ਫਾਈਨਾਂਸਰਾਂ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦੀ ਤਸਵੀਰ ਬਣਾ ਕੇ ਦੇਖੀ ਜਾ ਰਹੀ ਹੈ। ਤੱਥ ਜੁਟਾ ਕੇ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਜੀ. ਆਰ. ਪੀ. ਥਾਣੇ ਵੱਲੋਂ ਜੋਗਿੰਦਰ ਕੁਮਾਰ ਵੱਲੋਂ ਲਿਖੇ ਸੁਸਾਈਡ ਨੋਟ ਅਤੇ ਉਸਦੇ ਬੇਟੇ ਦੇ ਬਿਆਨਾਂ ਦੇ ਆਧਾਰ ’ਤੇ ਭਾਰਤੀ ਦੰਡ ਜ਼ਾਬਤਾ (ਬੀ. ਡੀ. ਐੱਸ.) ਧਾਰਾ 108 ਤਹਿਤ ਐੱਫ. ਆਈ. ਆਰ. ਨੰਬਰ 71 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਚ ਨੀਲਕੰਠ ਜੱਜ ਮਨਜਿੰਦਰ ਸਿੱਕਾ, ਆਸ਼ੂ, ਸਤਪਾਲ, ਮਨੀਸ਼ ਸ਼ਰਮਾ, ਰਮਨ ਕੁਮਾਰ ਤੇ ਸੋਹਣ ਲਾਲ (ਸਾਰੇ ਨਿਵਾਸੀ ਜਲੰਧਰ) ਦਾ ਨਾਂ ਸ਼ਾਮਲ ਹੈ। ਇਨ੍ਹਾਂ ਵਿਚ ਨੀਲਕੰਠ ਜੱਜ ਕਾਂਗਰਸ ਦਾ ਸੀਨੀਅਰ ਆਗੂ ਹੈ, ਜਦੋਂ ਕਿ ਦੂਜੇ ਵਿਅਕਤੀਆਂ ਦੀ ਪਛਾਣ ਲਈ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਆਤਮਹੱਤਿਆ ਲਈ ਉਕਸਾਉਣ ਨਾਲ ਜੁੜਿਆ ਹੈ 108 BNS
ਪੁਲਸ ਵੱਲੋਂ ਬੀ. ਐੱਨ. ਐੱਸ. 108 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਆਤਮਹੱਤਿਆ ਲਈ ਉਕਸਾਉਣ ਨਾਲ ਜੁੜਿਆ ਦੱਸਿਆ ਗਿਆ ਹੈ। ਉਕਤ ਘਟਨਾਕ੍ਰਮ ਨੂੰ ਲੈ ਕੇ ਧਾਰਾ 306 ਹਟਾਉਣ ਦੀ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ। ਪੁਲਸ ਨੇ ਦੱਸਿਆ ਕਿ ਆਈ. ਪੀ. ਸੀ. ਦੀ ਥਾਂ ਹੁਣ ਬੀ. ਡੀ. ਐੱਸ. ਲਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - 3 ਬੱਚਿਆਂ ਦੀ ਮਾਂ 'ਤੇ ਆਇਆ ਸਿਰਫ਼ਿਰੇ ਦਾ ਦਿਲ! ਫ਼ਿਰ ਜੋ ਹੋਇਆ ਜਾਣ ਉੱਡ ਜਾਣਗੇ ਹੋਸ਼
ਸੁਸਾਈਡ ਨੋਟ ਦੇ ਆਧਾਰ ’ਤੇ ਹੋਈ ਕਾਰਵਾਈ : ਭਿੰਡਰ
ਜੀ. ਆਰ. ਪੀ. ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਸਾਹਮਣੇ ਆਏ ਘਟਨਾਕ੍ਰਮ ਵਿਚ ਸੁਸਾਈਡ ਨੋਟ ਅਤੇ ਮ੍ਰਿਤਕ ਦੇ ਬੇਟੇ ਵੱਲੋਂ ਦਿੱਤੇ ਗਏ ਿਬਆਨਾਂ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੁਲਜ਼ਮ ’ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਵੀ ਹੋਇਆ ਸੀ ਆਤਮਹੱਤਿਆ ਕਾਂਡ
ਇਸ ਤੋਂ ਪਹਿਲਾਂ ਵੀ ਆਤਮਹੱਤਿਆ ਦਾ ਇਕ ਕਾਂਡ ਹੋਇਆ ਸੀ, ਜਿਸ ਵਿਚ ਜੋਗਿੰਦਰ ਕੁਮਾਰ ਦਾ ਨਾਂ ਜੁੜਿਆ ਸੀ। ਉਸ ਸਮੇਂ ਆਤਮਹੱਤਿਆ ਕਰਨ ਵਾਲੇ ਵੱਲੋਂ ਜਿਹੜੇ ਲੋਕਾਂ ਦਾ ਨਾਂ ਲਿਖਿਆ ਗਿਆ ਸੀ, ਉਨ੍ਹਾਂ ਵਿਚ ਜੋਗਿੰਦਰ ਕੁਮਾਰ ਦਾ ਨਾਂ ਵੀ ਸਾਹਮਣੇ ਆਇਆ ਸੀ। ਪਿਛਲੇ ਸਮੇਂ ਦੌਰਾਨ ਉਕਤ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਮਨੀ ਚੋਣਾਂ ਤੋਂ ਵੀ ਪਹਿਲਾਂ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ! ਜਲਦ ਹੋ ਸਕਦੈ ਐਲਾਨ
NEXT STORY