ਲੁਧਿਆਣਾ (ਹਿਤੇਸ਼)-ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਦੇ ਮਾਮਲੇ 'ਚ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਬਾਰੇ 'ਜਗ ਬਾਣੀ' 'ਚ ਪੋਲ ਖੁੱਲ੍ਹਣ ਤੋਂ ਬਾਅਦ ਨਗਰ ਨਿਗਮ ਅਫਸਰਾਂ ਦੀ ਨੀਂਦ ਖੁੱਲ੍ਹ ਗਈ ਹੈ, ਜਿਸਦੇ ਤਹਿਤ ਉਹ ਹੁਣ ਮਸਾਲੇ ਤੋਂ ਫਲ ਪਕਾਉੁਣ ਅਤੇ ਉਨ੍ਹਾਂ ਨੂੰ ਵੇਚਣ ਵਾਲਿਆਂ ਦੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਨੂੰ ਸੌਂਪਣਗੇ ਤੇ ਹਾਈ ਰਿਸਕ ਏਰੀਆ 'ਚ ਵਾਟਰ ਸੈਂਪਲਿੰਗ ਵੀ ਸ਼ੁਰੂ ਕੀਤੀ ਜਾਵੇਗੀ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਨੇ 6 ਜੂਨ ਨੂੰ ਨਗਰ ਨਿਗਮ ਅਫਸਰਾਂ ਨਾਲ ਮੀਟਿੰਗ ਕਰ ਕੇ ਗਰਮੀ ਅਤੇ ਬਰਸਾਤ ਦੇ ਮੌਸਮ 'ਚ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ 'ਤੇ ਅਮਲ ਲਈ ਸਿਹਤ ਅਫਸਰ ਨੇ 12 ਜੂਨ ਨੂੰ ਸਾਰੇ ਜ਼ੋਨਾਂ ਦੇ ਸਟਾਫ ਨੂੰ ਪੱਤਰ ਵੀ ਜਾਰੀ ਕਰ ਦਿੱਤਾ, ਜਿਸ ਵਿਚ ਮਸਾਲੇ ਨਾਲ ਫਲ ਪਕਾਉਣ ਅਤੇ ਉਨ੍ਹਾਂ ਨੂੰ ਵੇਚਣ ਵਾਲਿਆਂ 'ਤੇ ਕਾਰਵਾਈ ਕਰਨ ਦਾ ਪਹਿਲੂ ਵੀ ਸ਼ਾਮਲ ਸੀ, ਜਿਸਦੀ ਵਜ੍ਹਾ ਇਹ ਦੱਸੀ ਗਈ, ਇਸ ਤਰ੍ਹਾਂ ਦੇ ਫਲ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਹ ਗੱਲ ਲਿਖਤੀ 'ਚ ਸਵੀਕਾਰ ਕਰਨ ਵਾਲੇ ਅਫਸਰਾਂ ਨੇ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਕਈ ਦਿਨ ਬਾਅਦ ਵੀ ਅਮਲ ਸ਼ੁਰੂ ਨਹੀਂ ਕੀਤਾ।
ਇਸ ਬਾਰੇ 'ਚ ਸਿਰਫ ਅਫਸਰ ਦਾ ਕਹਿਣਾ ਸੀ ਕਿ ਨਿਗਮ ਦੀ ਜ਼ਿੰਮੇਵਾਰੀ ਸਿਰਫ ਗਲੇ-ਸੜੇ ਫਲ ਵੇਚਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਹੈ, ਜਦਕਿ ਮਸਾਲੇ ਨਾਲ ਫਲ ਪਕਾਉਣ ਤੇ ਵੇਚਣ ਵਾਲਿਆਂ 'ਤੇ ਕਾਰਵਾਈ ਦਾ ਅਧਿਕਾਰ ਸਿਹਤ ਹੈਲਥ ਵਿਭਾਗ ਦੇ ਕੋਲ ਹੈ, ਜਿਸ ਦੇ ਫੂਡ ਸੇਫਟੀ ਅਫਸਰ ਨੇ ਨਿਗਮ ਦੇ ਦਾਅਵੇ ਝੁਠਲਾਉਂਦੇ ਹੋਏ ਦੋਵਾਂ ਹੀ ਵਿਭਾਗਾਂ ਦੇ ਕੋਲ ਕਾਰਵਾਈ ਦੇ ਅਧਿਕਾਰ ਹੋਣ ਦੀ ਗੱਲ ਕਹੀ, ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਮਸਾਲੇ ਤੋਂ ਫਲ ਪਕਾ ਕੇ ਵੇਚਣ ਵਾਲਿਆਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕਰ ਕੇ ਕਾਰਵਾਈ ਕਰਦੀ ਹੈ।
'ਜਗ ਬਾਣੀ' ਨੇ ਜਦ ਇਸ ਬਾਰੇ 'ਚ ਸਬਜ਼ੀ ਮੰਡੀ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅੰਬ, ਪਪੀਤਾ, ਕੇਲੇ, ਕੀਵੀ, ਆਲੂ ਬੁਖਾਰਾ ਆਦਿ ਮਸਾਲੇ ਨਾਲ ਪਕਾਉਣ ਦਾ ਕੰਮ ਜ਼ੋਰਾਂ 'ਤੇ ਹੋਣ ਵੀ ਗੱਲ ਕਬੂਲੀ ਅਤੇ ਚੈਕਿੰਗ ਜਾਂ ਕਾਰਵਾਈ ਬਾਰੇ ਸਿਹਤ ਵਿਭਾਗ ਜਾਂ ਨਗਰ ਨਿਗਮ ਦੇ ਅਫਸਰਾਂ ਨੂੰ ਦੁਬਾਰਾ ਕੀਤੇ ਗਏ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਬਲਕਿ ਉਨ੍ਹਾਂ ਨੇ ਇਹ ਖੁਲਾਸਾ ਜ਼ਰੂਰ ਕਰ ਦਿੱਤਾ ਕਿ ਮਸਾਲੇ ਦੀ ਜਗ੍ਹਾ ਫਲ ਪਕਾਉਣ ਲਈ ਹੁਣ ਚਾਇਨਾ ਪੁੜੀਆਂ ਦਾ ਪ੍ਰਯੋਗ ਹੋ ਰਿਹਾ ਹੈ, ਜੋ ਗੈਸ ਬੇਸਿਡ ਹੋਣ ਕਾਰਨ ਹਾਰਟ ਅਟੈਕ ਦੀ ਵਜ੍ਹਾ ਬਣ ਸਕਦੀ ਹੈ। ਹਾਲਾਂਕਿ ਸਬਜ਼ੀ ਮੰਡੀ ਦੇ ਵਪਾਰੀ ਫਲ ਪਕਾਉਣ ਲਈ ਮਸਾਲੇ ਦੇ ਬਿਨਾਂ ਕੋਈ ਬਦਲ ਨਾ ਹੋਣ ਦੀ ਗੱਲ ਕਰਦੇ ਹੋਏ ਸਰਕਾਰ ਤੋਂ ਇਸ ਬਾਰੇ ਟ੍ਰੇਨਿੰਗ ਦੀ ਮੰਗ ਵੀ ਕੀਤੀ। ਇਸ ਮੁੱਦੇ 'ਤੇ 'ਜਗ ਬਾਣੀ' ਨੇ ਖੁਲਾਸਾ ਕੀਤਾ ਕਿ ਜਿਨ੍ਹਾਂ ਅਫਸਰਾਂ 'ਤੇ ਮਸਾਲੇ ਨਾਲ ਫਲ ਪਕਾਉਣ ਅਤੇ ਵੇਚਣ ਵਾਲਿਆਂ 'ਤੇ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਕੈਂਸਰ ਫੈਲਾਉਣ ਵਾਲੇ ਫਲ ਖਾ ਰਹੇ ਹਨ, ਜਿਸ ਨੂੰ ਲੈ ਕੇ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਸਿੰਘ ਦੀ ਮੀਟਿੰਗ 'ਚ ਚਰਚਾ ਹੋਈ, ਜਿਸ 'ਤੇ ਫੈਸਲਾ ਹੋਇਆ ਕਿ ਨਗਰ ਨਿਗਮ ਦੀ ਟੀਮ ਦੁਬਾਰਾ ਸਬਜ਼ੀ ਮੰਡੀ 'ਚ ਚੈਕਿੰਗ ਕਰ ਕੇ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਕੇ ਸਿਹਤ ਵਿਭਾਗ ਨੂੰ ਸੌਂਪੀ ਜਾਵੇਗੀ, ਜੋ ਮਸਾਲੇ ਨਾਲ ਫਲ ਪਕਾ ਕੇ ਵੇਚ ਰਹੇ। ਇਸ ਬਾਰੇ 'ਚ ਮੰਡੀ ਬੋਰਡ ਨੂੰ ਵੀ ਰਿਪੋਰਟ ਭੇਜੀ ਜਾਵੇਗੀ ਤਾਂ ਕਿ ਉਹ ਵੀ ਉਸ 'ਤੇ ਕਾਰਵਾਈ ਕਰਨ।
ਤਰਨਤਾਰਨ : ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਆਤਮ-ਹੱਤਿਆ (ਤਸਵੀਰਾਂ)
NEXT STORY