ਨੈਸ਼ਨਲ ਡੈਸਕ : ਮੱਧ ਪ੍ਰਦੇਸ਼ 'ਚ ਐਤਵਾਰ ਸ਼ਾਮ ਨੂੰ ਚੱਲਦੀ ਟਰੇਨ 'ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਛਾਲ ਮਾਰ ਦਿੱਤੀ। ਫਿਲਹਾਲ ਹਾਦਸੇ 'ਚ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।
ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਕਰੀਬ 5:20 ਵਜੇ ਟਰੇਨ ਨੰਬਰ 09347 ਡਾ.ਅੰਬੇਦਕਰ ਨਗਰ-ਰਤਲਾਮ ਡੇਮੂ ਟਰੇਨ 'ਚ ਅੱਗ ਲੱਗ ਗਈ। ਜਦੋਂ ਇਸ ਟਰੇਨ ਨੂੰ ਅੱਗ ਲੱਗੀ ਤਾਂ ਇਹ ਇੰਦੌਰ ਤੋਂ ਰਤਲਾਮ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਰੂਨੀਜਾ ਅਤੇ ਨੌਗਾਓਂ ਵਿਚਕਾਰ ਟਰੇਨ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਅੱਗ ਲੱਗ ਗਈ।
ਸਵਾਰੀਆਂ 'ਚ ਮਚੀ ਭਾਜੜ
ਦੀਵਾਲੀ ਦਾ ਸਮਾਂ ਹੋਣ ਕਰ ਕੇ ਟਰੇਨ ਯਾਤਰੀਆਂ ਨਾਲ ਖਚਾਖਚ ਭਰੀ ਹੋਈ ਸੀ। ਟਰੇਨ ਨੂੰ ਅੱਗ ਲੱਗਣ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਭਾਜੜ ਮੱਚ ਗਈ। ਕੁਝ ਲੋਕਾਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਧੂੰਆਂ ਨਿਕਲਣ ਤੋਂ ਬਾਅਦ ਟਰੇਨ ਡਰਾਈਵਰ ਨੇ ਟਰੇਨ ਰੋਕ ਦਿੱਤੀ।
ਜਾਂਚ ਦੇ ਹੁਕਮ ਜਾਰੀ
ਇਸ ਬਾਰੇ ਨਜ਼ਦੀਕੀ ਸਟੇਸ਼ਨ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਰੇਲਵੇ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ ਫਿਲਹਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ ਅੱਗ ਬੁਝਾਉਣ 'ਚ ਕੀਤੀ ਮਦਦ
ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਸਥਾਨਕ ਕਿਸਾਨਾਂ ਨੇ ਆਪਣੇ ਮੋਟਰ ਪੰਪਾਂ ਅਤੇ ਪਾਈਪਾਂ ਦੀ ਵਰਤੋਂ ਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਅੱਗ ਨੇ ਵੱਡਾ ਰੂਪ ਧਾਰਨ ਨਹੀਂ ਕੀਤਾ। ਰੇਲਵੇ ਅਧਿਕਾਰੀਆਂ ਮੁਤਾਬਕ ਯਾਤਰੀਆਂ ਨੂੰ ਸੁਰੱਖਿਅਤ ਸਟੇਸ਼ਨ 'ਤੇ ਪਹੁੰਚਾਇਆ ਜਾ ਰਿਹਾ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
PM ਮੋਦੀ ਨੇ 'ਡਿਜੀਟਲ ਅਰੈਸਟ' ਦੇ ਨਾਂ 'ਤੇ ਹੋ ਰਹੀ ਧੋਖਾਧੜੀ ਬਾਰੇ ਦੇਸ਼ ਵਾਸੀਆਂ ਨੂੰ ਕੀਤਾ ਜਾਗਰੂਕ : ਸ਼ਾਹ
NEXT STORY