ਜਲੰਧਰ— ਸੂਬੇ 'ਚ ਸਭ ਤੋਂ ਵੱਧ ਐੱਨ. ਆਰ. ਆਈ. ਵਾਲੇ ਜਲੰਧਰ ਜ਼ਿਲੇ 'ਚ ਨੀਲੇ ਕਾਰਡਾਂ ਦੇ ਨਾਂ 'ਤੇ ਹੋ ਰਹੀ ਕਾਲੀ ਖੇਡ ਦੀ ਸੱਚਾਈ ਦੀ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਦੋ ਸਮੇਂ ਦੀ ਰੋਟੀ ਲਈ ਲੜ ਰਹੇ ਪਰਿਵਾਰਾਂ ਦੇ ਭੋਜਨ 'ਤੇ ਕਈ ਅਮੀਰ ਪਰਿਵਾਰ ਪਲ ਰਹੇ ਹਨ। ਗਾਰਡੀਅੰਸ ਆਫ ਗਵਰਨੈੱਸ ਦੀ ਰਿਪੋਰਟ ਨੂੰ ਸਹੀ ਮੰਨਿਆ ਜਾਵੇ ਤਾਂ ਲਗਜ਼ਰੀ ਗੱਡੀਆਂ ਅਤੇ ਵਿਸ਼ਾਲ ਕੋਠੀਆਂ ਦੇ ਮਾਲਕ ਐੱਨ. ਆਰ. ਆਈ. ਵੀ ਦੋ ਰੁਪਏ ਕਿਲੋ ਦੀ ਕਣਕ ਖਾਹ ਰਹੇ ਹਨ। ਸਰਕਾਰੀ ਅੰਕੜਾ ਦੱਸਦਾ ਹੈ ਕਿ ਜ਼ਿਲੇ ਦਾ ਹਰ ਦੂਜਾ ਪਰਿਵਾਰ ਨੀਲੇ ਕਾਰਡ ਦਾ ਲਾਭ ਲੈ ਰਿਹਾ ਹੈ। ਯਾਨੀ ਹਰ ਦੂਜੇ ਪਰਿਵਾਰ ਦੀ ਸਲਾਨਾ ਆਮਦਨੀ 60 ਰੁਪਏ ਤੋਂ ਘੱਟ ਹੈ। ਇਹ ਅੰਕੜਾ ਖੁਦ ਦੱਸ ਰਿਹਾ ਹੈ ਕਿ ਨੀਲੇ ਕਾਰਡਾਂ ਦੇ ਪਿੱਛੇ ਕਿੰਨੀ ਭ੍ਰਿਸ਼ਟਾਚਾਰ ਦੀ ਕਾਲੀ ਖੇਡ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਗਾਂਧੀ ਕੈਂਪ ਦਾ ਡਿਪੂ ਹੋਲਡਰ ਕਣਕ ਆਉਣ ਦੀ ਸੂਚਨਾ ਤਾਂ ਖੇਤਰ ਦੇ ਲੋਕਾਂ ਨੂੰ ਦਿੰਦਾ ਹੀ ਨਹੀਂ ਸੀ, ਜੇਕਰ ਆਪਣੇ ਆਪ ਨੀਲੇ ਕਾਰਡ ਧਾਰਕਾਂ ਨੂੰ ਜਾਣਕਾਰੀ ਮਿਲ ਜਾਵੇ ਤਾਂ ਉਹ ਖੁਦ ਲੈਣ ਪਹੁੰਚਦੇ ਸਨ।
ਇਕ ਡਿਪੂ ਹੋਲਡਰ ਦੇ ਕੋਲ ਚਾਰ ਡਿਪੂ
ਇਕ ਡਿਪੂ ਹੋਲਡਰ ਦੇ ਕੋਲ 4-4 ਡਿਪੂ ਹਨ। ਆਲੀਸ਼ਨ ਕੋਠੀਆਂ 'ਚ ਰਹਿੰਦੇ ਹਨ ਪਰ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਵੀ 4-5 ਨੀਲੇ ਕਾਰਡ ਬਣੇ ਹੋਏ ਹਨ। ਕਣਕ ਵੰਡ 'ਚ ਜਦੋਂ ਘਪਲਾ ਕਰਨਾ ਹੁੰਦਾ ਹੈ ਤਾਂ ਅਕਸਰ ਦੇਰ ਸ਼ਾਮ ਨੂੰ ਕਣਕ ਦਾ ਟਰੱਕ ਆਉਂਦਾ ਹੈ। ਹਨੇਰਾ ਹੁੰਦੇ ਹੀ ਕਣਕ ਵੰਡ ਨੂੰ ਰੋਕ ਦਿੱਤਾ ਜਾਂਦਾ ਹੈ। ਪਹਿਲਾਂ ਜਦੋਂ ਡੀ. ਐੱਫ. ਐੱਸ. ਸੀ. ਦਫਤਰ ਦਾ ਇੰਸਪੈਕਟਰ ਆ ਕੇ ਵੰਡਵਾਉਂਦਾ ਸੀ ਤਾਂ ਸਹੀ ਢੰਗ ਨਾਲ ਵੰਡ ਹੁੰਦੀ ਸੀ। ਡਿਪੂ ਹੋਲਡਰ ਦੇ ਵਿੱਚ ਆਉਣ 'ਤੇ ਗੜਬੜੀਆਂ ਸ਼ੁਰੂ ਹੋਈਆਂ ਹਨ।
ਐੱਨ. ਆਰ. ਆਈਜ਼ ਲੈ ਰਹੇ ਹਨ ਯੋਜਨਾ ਦਾ ਲਾਭ
ਗਾਰਡੀਅੰਸ ਆਫ ਗਵਰਨੈੱਸ ਸਕੀਮ ਦੇ ਜ਼ਿਲਾ ਇੰਚਰਾਜ ਰਿਟਾਇਰਡ ਮੇਜਰ ਜਨਰਲ ਐੱਸ. ਐੱਸ. ਪਾਵਰ ਜ਼ਿਲਾ ਪ੍ਰਸ਼ਾਸਨ ਨੂੰ ਹੁਣ ਤੱਕ 32500 ਸਿਫਾਰਿਸ਼ਾਂ ਸੌਂਪ ਚੁੱਕੇ ਹਨ। ਇਨ੍ਹਾਂ ਸਿਫਾਰਿਸ਼ਾਂ 'ਚ ਦਲੀਲ ਦਿੱਤੀ ਗਈ ਹੈ ਕਿ ਆਟਾ ਦਾਲ ਯੋਜਨਾ ਦਾ ਲਾਭ ਐੱਨ. ਆਰ. ਆਈਜ਼ ਤੱਕ ਲੈ ਰਹੇ ਹਨ ਪਰ ਅਸਲ ਗਰੀਬ ਲਾਚਾਰ ਹਨ। ਉਨ੍ਹਾਂ ਨੂੰ ਸੁਵਿਧਾ ਵੀ ਨਹੀਂ ਮਿਲ ਪਾ ਰਹੀ ਹੈ। ਰਿਪਰੋਟ 'ਚ ਇਕ-ਇਕ ਪਰਿਵਾਰ ਦਾ ਬਿਊਰਾ ਦਿੱਤਾ ਗਿਆ ਹੈ।
ਗਾਂਧੀ ਕੈਂਪ ਦੇ ਰਹਿਣ ਵਾਲੇ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਗਵਾਨ ਸਿੰਘ ਦੇ ਡਿਪੂ ਤੋਂ ਕਣਕ ਮਿਲਦੀ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਰਚੀ ਨਹੀਂ ਕੱਟੇ ਗਈ। ਲੋਕਾਂ ਤੋਂ ਸੁਣਨ ਨੂੰ ਮਿਲਿਆ ਹੈ ਕਿ ਸੋਮਵਾਰ ਨੂੰ ਡਿਪੂ ਹੋਲਡਰ ਵੱਲੋਂ ਕਣਕ ਦਿੱਤੀ ਜਾਵੇਗੀ ਪਰ ਡਿਪੂ ਹੋਲਡਰ ਵੱਲੋਂ ਕੋਈ ਜਾਣਕਾਰੀ ਅਜੇ ਤੱਕ ਨਹੀਂ ਦਿੱਤੀ ਗਈ।
ਉਥੇ ਹੀ ਸੁਸ਼ੀਲ ਨੇ ਦੱਸਿਆ ਕਿ ਉਨ੍ਹਾਂ ਨੇ ਨਿਗਮ ਚੋਣਾਂ ਤੋਂ ਪਹਿਲਾਂ ਡਿਪੂ ਹੋਲਡਰ ਨੂੰ ਕਾਰਡ ਬਣਾਉਣ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਨਹੀਂ ਬਣਾ ਕੇ ਦਿੱਤਾ। ਵੀਰਵਾਰ ਨੂੰ ਆਨਲਾਈਨ ਚੈੱਕ ਕਰਨ 'ਤੇ ਪਤਾ ਲੱਗਾ ਕਿ ਕਾਰਡ ਬਣ ਚੁੱਕਾ ਹੈ ਪਰ ਡਿਪੂ ਹੋਲਡਰ ਨੇ ਅਜੇ ਤੱਕ ਕਾਰਡ ਨਹੀਂ ਦਿੱਤਾ।
ਸਿਆਸੀ ਦਲ ਖਾਮੋਸ਼
ਨੀਲੇ ਕਾਰਡ ਯੋਜਨਾ 'ਤੇ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ 'ਤੇ ਖੂਬ ਦੋਸ਼ ਲਗਾਏ। ਹੁਣ ਕਾਂਗਰਸ ਦੀ ਆਪਣੀ ਸਰਕਾਰ 'ਚ ਨੀਲੇ ਕਾਰਡ ਦੇ ਨਾਂ 'ਤੇ ਭ੍ਰਿਸ਼ਟਾਚਾਰ ਚਰਮ ਹੈ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਹੈ। ਗੁਰੂ ਨਾਨਕ ਪੂਰਾ ਪੂਰਵੀ 'ਚ ਪਾਵਰਕਾਮ ਦੇ ਖੇਡ ਮੈਦਾਨ 'ਚ ਲਗਭਗ 25-30 ਸਾਲ ਤੋਂ 200 ਪਰਿਵਾਰ ਝੁੱਗੀਆਂ 'ਚ ਰਹੇ ਹਨ। ਭਾਜਪਾ ਸਰਕਾਰ ਨੇ ਉਨ੍ਹਾਂ ਦੇ ਵੋਟਰ ਕਾਰਡ ਤਾਂ ਬਣਵਾ ਦਿੱਤੇ ਪਰ ਨਾ ਤਾਂ ਉਨ੍ਹਾਂ ਦੇ ਨੀਲੇ ਕਾਰਡ ਬਣਵਾਏ ਅਤੇ ਨਾ ਹੀ ਇਨ੍ਹਾਂ ਪਰਿਵਾਰਾਂ ਦੇ ਲਈ ਟਾਇਲਟਸ।
ਅੰਕੜੇ ਚੁੱਕੇ ਹਨ ਸਵਾਲ
2,48,549 ਨੀਲੇ ਕਾਰਡ ਧਾਰਕਾਂ ਵਾਲੇ ਜ਼ਿਲੇ 'ਚ ਸਰਕਾਰੀ ਮੁਲਾਜ਼ਮ ਗਰੀਬ ਪਰਿਵਾਰ ਦੀਆਂ ਬੇਟੀਆਂ ਦੇ ਕਲਿਆਣ ਲਈ ਸਾਲ 2011-12 'ਚ ਲਾਂਚ ਕੀਤੀ ਗਈ 'ਬੇਬੇ ਨਾਨਕੀ ਲਾਡਲੀ ਬੇਟੀ' ਸਕੀਮ ਫਾਰ ਗਰਲਜ਼ ਸਕਾਲਰਸ਼ਿਪ ਦੇ ਤਹਿਤ 7 ਸਾਲ 'ਚ 2268 ਬੇਟੀਆਂ ਹੀ ਤਲਾਸ਼ ਕਰ ਪਾਏ ਹਨ। ਇਸ ਯੋਜਨਾ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਦੀਆਂ ਬੇਟੀਆਂ ਦੇ ਜਨਮ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ, ਉਨ੍ਹਾਂ ਦੀ ਸਿਹਤ ਅਤੇ ਸੰਤੁਲਿਤ ਭੋਜਨ ਉਪਲੱਬਧ ਕਰਵਾਉਣ ਦੀ ਸੁਵਿਧਾ ਹੈ। ਜ਼ਿਲਾ ਸਮਾਜਿਕ ਅਧਿਕਾਰੀ ਵਰਿੰਦਰ ਸਿੰਘ ਮੁਤਾਬਕ ਜ਼ਿਲੇ 'ਚ ਪੈਨਸ਼ਨ ਲੈਣ ਵਾਲਿਆਂ ਦੀ ਗਿਣਤੀ 1 ਲੱਖ 15 ਹਜ਼ਾਰ ਹੈ। 35 ਹਜ਼ਾਰ ਸ਼ਹਿਰ 'ਚ ਹੈ। ਨੀਲੇ ਕਾਰਡਾਂ ਦੀ ਗਿਣਤੀ ਦੀ ਅੱਧੇ ਵੀ ਪੈਨਸ਼ਨ ਲੈਣ ਵਾਲਿਆਂ ਦੀ ਗਿਣਤੀ ਨਹੀਂ ਹੈ। ਗਲਤ ਵੈਰੀਫਿਕੇਸ਼ਨ ਦੇ ਕਾਰਨ ਸ਼ਹਿਰ 'ਚ 4 ਹਜ਼ਾਰ ਪੈਨਸ਼ਨ ਲੈਣ ਵਾਲਿਆਂ ਦੀ ਪੈਨਸ਼ਨ ਬੰਦ ਹੋ ਗਈ। ਹੁਣ ਇਹ ਗਿਣਤੀ 1 ਲੱਖ 10 ਹਜ਼ਾਰ ਰਹਿ ਗਈ ਹੈ।
ਉਥੇ ਹੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਸਾਰਾ ਮਾਮਲਾ ਆ ਗਿਆ ਹੈ ਅਤੇ ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਸਰਕਾਰੀ ਕੰਮਕਾਜ 'ਚ ਭ੍ਰਿਸ਼ਟਾਚਾਰ ਕਿਸੇ ਵੀ ਪੱਧਰ 'ਤੇ ਬਰਦਾਸ਼ਤ ਨਹੀਂ ਹੋਵੇਗਾ। ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਿੱਧੂ ਨੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਨੂੰ ਗਲ ਲਾਇਆ : ਵਲਟੋਹਾ (ਵੀਡੀਓ)
NEXT STORY