ਮਲੋਟ (ਸ਼ਾਮ ਜੁਨੇਜਾ) : ਅੱਜ ਤੜਕੇ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਇਕ ਕਾਟਨ ਫੈਕਟਰੀ ਵਿਚ ਅੱਗ ਲੱਗ ਜਾਣ ਨਾਲ 100 ਤੋਂ ਵਧੇਰੇ ਗੱਠਾਂ ਸੜ ਜਾਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਧਰ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਦਯੋਗਿਕ ਇਕਾਈਆਂ ਅੰਦਰ ਫਾਇਰ ਸੇਫਟੀ ਪ੍ਰਬੰਧਾਂ ਦੀ ਘਾਟ ਵੀ ਵੱਡੇ ਨੁਕਸਾਨ ਦਾ ਕਾਰਣ ਬਣੀ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਸੁਰਿੰਦਰ ਸਿੰਘ ਪੁੱਤਰ ਮਾਨ ਸਿੰਘ ਮੱਕੜ ਦੀ ਕਾਟਨ ਫੈਕਟਰੀ ਵਿਚ ਅੱਗ ਲੱਗ ਗਈ। ਇਸ ਸਬੰਧੀ ਮਾਲਕਾਂ ਨੂੰ ਸਵੇਰੇ ਪੰਜ ਵਜੇ ਪਤਾ ਲੱਗਾ। ਉਧਰ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਮਲੋਟ ਦੀ ਟੀਮ ਮੌਕੇ ’ਤੇ ਪੁੱਜ ਗਈ ਅਤੇ ਅੱਗ ਬਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਫਾਇਰ ਅਫ਼ਸਰ ਬਲਜੀਤ ਸਿੰਘ ਲੁਹਾਰਾ ਅਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਮਨਜੋਧਨ ਸਿੰਘ, ਗੁਰਲਾਲ ਸਿੰਘ, ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ, ਰਣਜੀਤ ਕੁਮਾਰ ਸਮੇਤ ਟੀਮ ਨੇ ਮੌਕੇ ’ਤੇ ਅੱਗ ਬਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਫੈਕਟਰੀ ਅੰਦਰ ਪਾਣੀ ਦਾ ਟੈਂਕ ਜਾਂ ਕੋਈ ਹੋਰ ਪ੍ਰਬੰਧ ਨਾ ਹੋਣ ਕਰਕੇ ਫਾਇਰ ਬ੍ਰਿਗੇਡ ਦੀਆ ਦੋ ਗੱਡੀਆਂ ਨੇ 7 ਘੰਟੇ ਦੇ ਕਰੀਬ ਮੁਸ਼ੱਕਤ ਕਰਕੇ ਅੱਗੇ ’ਤੇ ਕਾਬੂ ਪਾਇਆ ਪਰ ਇਸ ਦੇ ਬਾਵਜੂਦ ਵੀ ਭਾਰੀ ਨੁਕਸਾਨ ਹੋਣ ਦੀ ਖਬ਼ਰ ਹੈ। ਪਰ ਅੱਗ ’ਤੇ ਕਾਬੂ ਪਾਏ ਜਾਣ ਕਰਕੇ ਆਸ ਪਾਸ ਹੋਰ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਫੈਕਟਰੀ ਮਾਲਕ ਸੁਰਿੰਦਰ ਸਿੰਘ ਅਨੁਸਾਰ 130 ਦੇ ਕਰੀਬ ਰੂੰ ਦੀਆਂ ਗੱਠਾਂ ਸੜ ਗਈਆਂ ਹਨ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ।
ਅੱਗ ਬਝਾਉਣ ਦਾ ਪ੍ਰਬੰਧ ਨਾ ਹੋਣ ਕਰਕੇ ਹੋਇਆ ਵੱਡਾ ਨੁਕਸਾਨ
ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿਚ ਅੱਗ ਬਝਾਉਣ ਸਬੰਧੀ ਸਾਜੋ ਸਮਾਨ ਤਾਂ ਦੂਰ ਦੀ ਗੱਲ ਸਗੋਂ ਪਾਣੀ ਦਾ ਕੋਈ ਵੱਡਾ ਟੈਂਕ ਵੀ ਨਹੀਂ ਸੀ। ਜਿਸ ਕਰਕੇ ਦੋ ਗੱਡੀਆਂ ਰਾਹੀਂ ਵਾਰੀ ਵਾਰੀ ਪਾਣੀ ਭਰ ਕਿ ਲਿਆਂਦਾ ਜਾਂਦਾ ਰਿਹਾ ਅਤੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਰ ਅੰਦਰ ਪੈਟਰੋਲ ਪੰਪਾਂ, ਫੈਕਟਰੀਆਂ ਕਈ ਪੈਲੇਸਾਂ ਸਮੇਤ ਅੱਗ ਬਝਾਉਣ ਦੀ ਢੁਕਵੀਂ ਵਿਵਸਥਾ ਨਹੀਂ। ਅਗਰ ਫੈਕਟਰੀ ਅੰਦਰ ਯੋਗ ਪ੍ਰਬੰਧ ਹੁੰਦੇ ਤਾਂ ਜ਼ਿਆਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਸੀ।
ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
NEXT STORY