ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਅਚਾਨਕ ਤੇਜ਼ ਹਨੇਰੀ, ਭਾਰੀ ਮੀਂਹ ਅਤੇ ਗੜੇ ਪੈਣੇ ਸ਼ੁਰੂ ਹੋ ਗਏ। ਰਾਤ 10 ਵਜੇ ਦੇ ਕਰੀਬ ਇੱਕ ਤੇਜ਼ ਤੂਫ਼ਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਕਿਸੇ ਨੂੰ ਵੀ ਇੰਨਾ ਤੇਜ਼ ਤੂਫ਼ਾਨ ਅਚਾਨਕ ਆਉਣ ਦੀ ਉਮੀਦ ਨਹੀਂ ਸੀ। ਗੁਰਦਾਸਪੁਰ-ਦੋਰਾਂਗਲਾ ਰੋਡ ’ਤੇ ਖੇਤਾਂ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਲੋਕਾਂ ਵੱਲੋਂ ਲਗਾਈ ਗਈ ਅੱਗ ਨੇ ਸਾਰਾ ਅਸਮਾਨ ਲਾਲ ਕਰ ਦਿੱਤਾ ਕਿਉਂਕਿ ਤੇਜ਼ ਹਨੇਰੀ ਕਾਰਨ ਅੱਗ ਖੇਤਾਂ ਵਿੱਚ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ।
ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ 'ਚ ਅੱਗ ਨੇ ਮਚਾਈ ਭਾਰੀ ਤਬਾਹੀ, ਅੱਖਾਂ ਦੇ ਸਾਹਮਣੇ ਸੜ ਗਏ ਗਰੀਬਾਂ ਦੇ ਆਸ਼ਿਆਨੇ
ਲਗਭਗ ਇੱਕ ਘੰਟੇ ਤੱਕ ਚੱਲੇ ਇਸ ਤੂਫਾਨ ਕਾਰਨ, ਭਾਰੀ ਮੀਂਹ ਅਤੇ ਗੜੇਮਾਰੀ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਦਰੱਖਤ ਡਿੱਗਣ ਦੀਆਂ ਰਿਪੋਰਟਾਂ ਹਨ। ਤੂਫਾਨ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਜੋ ਸਾਰੀ ਰਾਤ ਬੰਦ ਰਹੀ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ, ਇਹ ਟਰੇਨਾਂ ਮੁੜ ਹੋਈਆਂ ਸ਼ੁਰੂ
ਦੂਜੇ ਪਾਸੇ ਗੁਰਦਾਸਪੁਰ-ਗਾਹਲੜੀ ਰੋਡ ’ਤੇ ਕੁਝ ਕਿਸਾਨਾਂ ਨੇ ਰਾਤ ਨੂੰ ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਪਰ ਅਚਾਨਕ ਆਏ ਤੂਫ਼ਾਨ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕੁਝ ਹੀ ਸਮੇਂ ਵਿੱਚ ਸਾਰਾ ਅਸਮਾਨ ਲਾਲ ਹੋ ਗਿਆ। ਗੁਰਦਾਸਪੁਰ ਸ਼ਹਿਰ ਵਿੱਚ ਵੀ ਇਸ ਅੱਗ ਕਾਰਨ ਅਸਮਾਨ ਲਾਲ ਹੁੰਦਾ ਦੇਖਿਆ ਗਿਆ। ਇੰਨੀ ਵੱਡੀ ਅੱਗ ’ਤੇ ਕਾਬੂ ਪਾਉਣਾ ਜ਼ਿਲ੍ਹਾ ਪ੍ਰਸ਼ਾਸਨ, ਫਾਇਰ ਬ੍ਰਿਗੇਡ ਆਦਿ ਦੀ ਸਮਰੱਥਾ ਤੋਂ ਬਾਹਰ ਸੀ ਪਰ ਅਚਾਨਕ ਤੂਫਾਨ ਅਤੇ ਭਾਰੀ ਮੀਂਹ ਕਾਰਨ ਅੱਗ ਬੁਝ ਗਈ। ਜੇਕਰ ਮੀਂਹ ਨਾ ਪੈਂਦਾ ਤਾਂ ਅੱਗ ਨਾਲ ਬਹੁਤ ਨੁਕਸਾਨ ਹੋਣਾ ਸੀ ਅਤੇ ਸੜਕ ਦੇ ਕਿਨਾਰੇ ਖੜ੍ਹੇ ਦਰੱਖਤ ਵੀ ਸੜ ਕੇ ਸੁਆਹ ਹੋ ਜਾਂਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਰਚ ਰਹੀ ਸਾਜਿਸ਼ : ਹਰਚੰਦ ਸਿੰਘ ਬਰਸਟ
NEXT STORY