ਸੋਲਨ- ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਸਬ-ਡਿਵੀਜ਼ਨ 'ਚ ਇਕ ਕਾਰਖ਼ਾਨੇ ਵਿਚ ਸੋਮਵਾਰ-ਮੰਗਲਵਾਰ ਅੱਧੀ ਰਾਤ ਨੂੰ ਇਕ ਫੈਕਟਰੀ 'ਚ ਅੱਗ ਲੱਗਣ ਦੀ ਘਟਨਾ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਾਦਸੇ ਸਮੇਂ ਦੋ ਮਜ਼ਦੂਰ ਅਰਜੁਨ ਕੁਮਾਰ (50) ਅਤੇ ਸ਼ਿਵ ਦਿਆਲ (24) ਫੈਕਟਰੀ ਦੇ ਅੰਦਰ ਇਕ ਅਸਥਾਈ ਸ਼ੈੱਡ ਵਿਚ ਸੱਤੇ ਹੋਏ ਸਨ।
ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਨਾਲਾਗੜ੍ਹ ਅਤੇ ਬੱਦੀ ਤੋਂ ਫਾਇਰ ਇੰਜਣਾਂ ਨੂੰ ਬੁਲਾਇਆ ਗਿਆ। ਹਾਲਾਂਕਿ ਅੱਗ ਬੁਝਾਉਣ 'ਚ ਫਾਇਰ ਕਰਮੀਆਂ ਕਾਫ਼ੀ ਜੱਦੋ-ਜਹਿਦ ਕਰਨੀ ਪਈ, ਕਿਉਂਕਿ ਫੈਕਟਰੀ 'ਚ ਜਲਣਸ਼ੀਲ ਰਸਾਇਣ ਮੌਜੂਦ ਸਨ। ਨਾਲਾਗੜ੍ਹ ਦੇ SDM ਅਤੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਹਾਦਸੇ ਦੀ ਜਾਂਚ ਜਾਰੀ ਹੈ।
7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, ਭਾਰਤੀ ਨਾਗਰਿਕ ਹੋਣ ਦੇ ਨਾਤੇ ਕੀ ਹੋਵੇਗੀ ਤੁਹਾਡੀ ਜ਼ਿੰਮੇਵਾਰੀ
NEXT STORY