ਖੰਨਾ(ਜ.ਬ.)-ਵਾਰਡ ਨੰਬਰ 17 ਦੇ ਕੁਝ ਲੋਕਾਂ ਵੱਲੋਂ ਕੌਂਸਲਰ ਸੁਰਿੰਦਰ ਕੁਮਾਰ ਬਾਵਾ ਦੇ ਪਰਿਵਾਰ ’ਤੇ ਰਾਤ ਵੇਲੇ ਇੱਟਾਂ-ਪੱਥਰ ਮਾਰ ਕੇ ਹਮਲੇ ਕਰਨ ਦੇ ਦੋਸ਼ ਲਗਾਏ ਗਏ । ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਕੌਂਸਲਰ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਗਿਆ । ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਕੁਲਵੀਰ ਸਿੰਘ ਬਿੱਲਾ ਨੇ ਦੱਸਿਆ ਕਿ ਗੁਰੂ ਨਾਨਕ ਨਗਰ, ਸ਼ਨੀ ਦੇਵ ਮੰਦਰ ਵਾਲੀ ਮੁੱਖ ਗਲੀ ਕੋਲ ਖਾਲੀ ਪਲਾਟ ਪਿਆ ਹੈ। ਜਿਸ ’ਚ ਕੌਂਸਲਰ ਬਾਵਾ ਗੰਦਾ ਪਾਣੀ ਪਾਉਂਦਾ ਹੈ ਤੇ ਗੰਦੇ ਪਾਣੀ ਨਾਲ ਉਨ੍ਹਾਂ ਦੇ ਘਰਾਂ ਨਾਲ ਗੰਦੀ ਬਦਬੂ ਆਉਣ ਦੇ ਨਾਲ-ਨਾਲ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਪਲਾਟ ਮਾਲਕ ਨੂੰ ਕਿਹਾ ਤਾਂ ਉਸਨੇ ਭਰਤ ਪਵਾ ਦਿੱਤਾ ਪਰ ਬਾਵਾ ਨੇ ਪਾਣੀ ਕੱਢਣ ਲਈ ਮਿੱਟੀ ਚੁੱਕ ਲਈ ਤੇ ਫਿਰ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਬੀਤੀ ਰਾਤ ਨੂੰ ਜਦੋਂ ਉਹ ਪ੍ਰੇਸ਼ਾਨ ਹੋ ਕੇ ਪਾਣੀ ਬੰਦ ਕਰਨ ਗਏ ਤਾਂ ਕੌਂਸਲਰ ਬਾਵਾ ਦੇ ਪਰਿਵਾਰ ਨੇ ਉਨ੍ਹਾਂ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਤੇ ਧਮਕੀਆਂ ਦਿੱਤੀਆਂ। ਲੋਕਾਂ ਨੇ ਕਿਹਾ ਕਿ ਇਸ ਸਬੰਧੀ ਰਾਤ ਨੂੰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਘਰਾਂ ਦੇ ਕੋਲ ਪਾਇਆ ਜਾ ਰਿਹਾ ਇਹ ਗੰਦਾ ਪਾਣੀ ਬੰਦ ਕਰਵਾਇਆ ਜਾਵੇ । ਇਸ ਮੌਕੇ ਵਰਿੰਦਰ ਸਿੰਘ, ਕਰਨਦੀਪ ਅਮਰ, ਲਾਲੂ ਦਾਸ, ਅਜੈ ਕੁਮਾਰ, ਧਰਮਿੰਦਰ ਪੰਡਿਤ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਬਲਵੀਰ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਜਸਪ੍ਰੀਤ ਕੌਰ, ਡਾ. ਗੁਰਪਾਲ ਸਿੰਘ, ਹੈਪੀ, ਅਵਤਾਰ ਸਿੰਘ ਤੇ ਬੀਬੀ ਬਲਵਿੰਦਰ ਕੌਰ ਬਬਲੀ ਹਾਜ਼ਰ ਸਨ ।
ਕੌਂਸਲਰ ਬਾਵਾ ਨੇ ਦੋਸ਼ਾਂ ਨੂੰ ਨਕਾਰਿਆ
ਇਸ ਬਾਬਤ ਜਦੋਂ ਕੋਂਸਲਰ ਸੁਰਿੰਦਰ ਬਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਦੇ ਇੱਟਾਂ-ਪੱਥਰ ਨਹੀਂ ਮਾਰੇ। ਕੁੱਝ ਸ਼ਰਾਰਤੀ ਅਨਸਰ ਝੂਠ ਬੋਲਦੇ ਹਨ। ਕਿਸੇ ਦੀ ਕੁੱਟ-ਮਾਰ ਕਰਨ ਨਾਲ ਉਨ੍ਹਾਂ ਨੂੰ ਕੀ ਲਾਭ ਹੋਣਾ ਹੈ ਉਸਦਾ ਕੰਮ ਤਾਂ ਵਾਰਡ ਦੇ ਲੋਕਾਂ ਨੇ ਕਰਨਾਾ ਅਤੇ ਵਾਰਡ ਦਾ ਵਿਕਾਸ ਕਰਨਾ ਹੈ। ਬਾਵਾ ਨੇ ਕਿਹਾ ਕਿ ਇਹ ਸਭ ਵਿਰੋਧੀਆਂ ਦੀਆਂ ਚਾਲਾਂ ਹਨ, ਜੋ ਅਕਸਰ ਲੜਨ ਦਾ ਬਹਾਨਾ ਲੱਭਦੇ ਰਹਿੰਦੇ ਹਨ ਤੇ ਵਿਕਾਸ ਦੇ ਕੰਮਾਂ ਵਿਚ ਰੁਕਾਵਟ ਪਾਉਣੀ ਚਾਹੁੰਦੇ ਹਨ।
ਪ੍ਰਾਪਰਟੀ ਟੈਕਸ ਦੇ ‘ਡਿਫਾਲਟਰਾਂ’ ਖਿਲਾਫ ਕੱਸਿਆ ਸ਼ਿਕੰਜਾ
NEXT STORY