ਖਰੜ (ਵੈੱਬ ਡੈਸਕ, ਰਣਬੀਰ, ਅਮਰਦੀਪ) : ਮੋਹਾਲੀ ਜ਼ਿਲ੍ਹੇ ਦੇ ਖਰੜ, ਮਾਜਰੀ ਅਤੇ ਡੇਰਾਬੱਸੀ ਬਲਾਕਾਂ 'ਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਲਗਾਤਾਰ ਜਾਰੀ ਹੈ। ਹੁਣ ਤੱਕ ਦੇ ਨਤੀਜਿਆਂ ਦੌਰਾਨ ਖਰੜ ਦੇ ਕੁੱਲ 15 ਜ਼ੋਨਾਂ 'ਚੋਂ 3 ਜ਼ੋਨਾਂ 'ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਡੇਰਾਬੱਸੀ ਦੇ ਜ਼ੋਨ ਨੰਬਰ-1 ਸਮਗੋਲੀ ਤੋਂ 'ਆਪ' ਦੀ ਗੀਤਾ ਰਾਣੀ ਜੇਤੂ ਰਹੀ।
ਇਹ ਵੀ ਪੜ੍ਹੋ : ਪੰਜਾਬ 'ਚ 18-19 ਤਾਰੀਖ਼ ਲਈ ਹੋ ਗਿਆ ਵੱਡਾ ਐਲਾਨ, ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ...
ਜ਼ੋਨ ਨੰਬਰ-2 ਜਿਓਲੀ ਤੋਂ ਕਾਂਗਰਸ ਦੇ ਨਸੀਬ ਸਿੰਘ ਜੇਤੂ ਰਹੇ। ਖਰੜ ਬਲਾਕ ਸੰਮਤੀ ਚੋਣਾਂ 'ਚ ਅੱਲਾਪੁਰ ਅਤੇ ਕਾਲੇਆਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਖਪ੍ਰੀਤ ਕੌਰ ਅਤੇ ਬਲਜੀਤ ਕੌਰ ਜੇਤੂ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਦੀ ਗਿਣਤੀ ਜਾਰੀ, ਕਿਹੜਾ ਉਮੀਦਵਾਰ ਕਿੱਥੋਂ ਜਿੱਤਿਆ, ਪੜ੍ਹੋ ਪਲ-ਪਲ ਦੀ ਅਪਡੇਟ
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਅਕਾਲੀ ਆਗੂ ਹਰਜਿੰਦਰ ਸਿੰਘ ਬਲੌਂਗੀ ਅਤੇ ਅਕਾਲੀ ਆਗੂ ਸੁਖਵਿੰਦਰ ਸਿੰਘ ਛਿੰਦੀ ਨੇ ਦੋਹਾਂ ਜੇਤੂ ਉਮੀਦਵਾਰਾਂ ਨੂੰ ਢੋਲ-ਢਮੱਕੇ ਦੇ ਨਾਲ ਲਿਆਂਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਪਨਗਰ ਦੇ ਘਨੌਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਜੇਤੂ ਕਰਾਰ
NEXT STORY