ਸ੍ਰੀ ਅਨੰਦਪੁਰ ਸਾਹਿਬ (ਵੈੱਬ ਡੈਸਕ, ਦਲਜੀਤ ਸਿੰਘ, ਤ੍ਰਿਪਾਠੀ)- ਪੰਜਾਬ ਵਿਚ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਸੀਟ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ। ਇਥੇ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਹਰਾ ਨੇ ਜਿੱਤ ਹਾਸਲ ਕੀਤੀ ਹੈ। ਮਾਲਵਿੰਦਰ ਸਿੰਘ ਨੇ 10846 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਮਾਲਵਿੰਦਰ ਕੰਗ ਨੂੰ 3,13,217 ਵੋਟਾਂ ਪਈਆਂ ਹਨ। ਉਥੇ ਹੀ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੂਜੇ ਨੰਬਰ 'ਤੇ ਰਹੇ ਹਨ। ਸਿੰਗਲਾ ਨੂੰ 302371 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ 186578 ਵੋਟਾਂ ਨਾਲ ਤੀਜੇ ਨੰਬਰ 'ਤੇ, ਅਕਾਲੀ ਦਲ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 117936 ਵੋਟਾਂ ਨਾਲ ਚੌਥੇ ਨੰਬਰ ਅਤੇ ਪੰਜਵੇਂ ਨੰਬਰ 'ਤੇ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਰਹੇ ਹਨ। ਜਸਵੀਰ ਗੜੀ ਨੂੰ 90157 ਵੋਟਾਂ ਮਿਲੀਆਂ ਹਨ।
ਇਥੇ ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਕੁੱਲ 61.98 ਫ਼ੀਸਦੀ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ - 67.79, ਬਲਾਚੌਰ - 64.34, ਬੰਗਾ - 60.60, ਚਮਕੌਰ ਸਾਹਿਬ - 63.98, ਗੜ੍ਹਸ਼ੰਕਰ - 60.93, ਖਰੜ - 56.80, ਨਵਾਂਸ਼ਹਿਰ - 60.50 ਰੂਪਨਗਰ - 67.18 ਅਤੇ ਐੱਸ.ਏ.ਐੱਸ. ਨਗਰ 'ਚ- 60.16 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ।
ਹੁਣ ਤੱਕ ਦੇ ਰੁਝਾਨ
ਮਾਲਿਵੰਦਰ ਸਿੰਘ ਕੰਗ (ਆਪ) -313217
ਵਿਜੈਇੰਦਰ ਸਿੰਗਲਾ(ਕਾਂਗਰਸ) -302371
ਡਾ. ਸੁਭਾਸ਼ ਸ਼ਰਮਾ (ਭਾਜਪਾ) -186578
ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ) -117936
ਜਸਵੀਰ ਸਿੰਘ ਗੜੀ (ਬਸਪਾ) - 90157
ਇਨ੍ਹਾਂ ਉਮੀਦਵਾਰਾਂ ਦੀ ਕਿਮਸਤ ਦਾ ਅੱਜ ਹੋਵੇਗਾ ਫ਼ੈਸਲਾ
ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸਾਰੀਆਂ ਪਾਰਟੀਆਂ ਵੱਲੋਂ ਦਿੱਗਜ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਹਲਕੇ ਤੋਂ ਹਮੇਸ਼ਾ ਅਕਾਲੀ ਦਲ ਅਤੇ ਕਾਂਗਰਸ ਹੀ ਚੋਣ ਜਿੱਤਦੀ ਰਹੀ ਹੈ ਪਰ ਇਸ ਵਾਰ ਸਾਰੀਆਂ ਪਾਰਟੀਆਂ ਵੱਲੋਂ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਮੁਕਾਬਲਾ ਪੰਜਕੋਣਾ ਬਣ ਗਿਆ ਹੈ। ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਵੋਟਾਂ ਦੀ ਗਿਣਤੀ ਸ਼ੁਰੂ, ਚੰਨੀ, ਰਿੰਕੂ ਕੇਪੀ ਤੇ ਪਵਨ ਟੀਨੂੰ ਸਣੇ ਬਲਵਿੰਦਰ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਸ੍ਰੀ ਅਨੰਦਪੁਰ ਸਾਹਿਬ ਨੂੰ 2008 ਵੱਖਰਾ ਲੋਕ ਸਭਾ ਹਲਕਾ ਐਲਾਨਿਆ ਗਿਆ ਸੀ। ਇਸ ਪੰਥਕ ਸੀਟ 'ਤੇ ਹੁਣ ਤਕ 3 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿਚੋਂ 2 ਵਾਰ ਕਾਂਗਰਸ ਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ। 2009 ਵਿਚ ਪਹਿਲੀ ਵਾਰ ਹੋਈ ਲੋਕ ਸਭਾ ਚੋਣ ਵਿਚ ਇੱਥੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜੇਤੂ ਰਹੇ ਸਨ। ਉਸ ਮਗਰੋਂ 2014 ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਸੀ। 2019 ਵਿਚ ਇੱਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੰਸਦ ਮੈਂਬਰ ਚੁਣੇ ਗਏ ਸਨ।
ਇਹ ਵੀ ਪੜ੍ਹੋ- ਤਲਵਾੜਾ ਦਾ ਫ਼ੌਜੀ ਜਵਾਨ ਜਗਜੀਵਨ ਰਾਮ ਸ਼੍ਰੀਨਗਰ 'ਚ ਮੁਕਾਬਲੇ ਦੌਰਾਨ ਹੋਇਆ ਸ਼ਹੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖਡੂਰ ਸਾਹਿਬ ਸੀਟ 'ਤੇ ਅੰਮ੍ਰਿਤਪਾਲ ਸਿੰਘ ਦੀ ਪੰਜਾਬ 'ਚੋਂ ਸਭ ਤੋਂ ਵੱਡੀ ਜਿੱਤ, 197120 ਵੋਟਾਂ ਦੇ ਫਰਕ ਨਾਲ ਦਿੱਤੀ ਮਾਤ
NEXT STORY