ਚੰਡੀਗੜ੍ਹ (ਭੁੱਲਰ) - ਪੰਜਾਬ ਦੀ ਪਹਿਲਕਦਮੀ ਨਾਲ ਦੇਸ਼ ਦਾ ਪਹਿਲਾ ਤਕਨੀਕੀ ਖੋਜ ਸਹਾਇਕ ਕੇਂਦਰ ਚੰਡੀਗੜ੍ਹ 'ਚ ਸਥਾਪਿਤ ਕੀਤਾ ਗਿਆ ਹੈ। ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਥਾਪਿਤ ਇਸ ਕੇਂਦਰ ਦਾ ਉਦਘਾਟਨ ਅੱਜ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਰੋਸ਼ਨ ਸੰਕਾਰੀਆ ਨੇ ਕੀਤਾ। ਇਸ ਮੌਕੇ ਪ੍ਰੋਗਰਾਮ 'ਚ ਇਸ ਖੋਜ ਕੇਂਦਰ ਦੇ ਸਹਾਇਕ ਡਵੀਜ਼ਨ ਨਾਲ ਸਬੰਧਿਤ ਯੂਨਾਈਟਿਡ ਨੇਸ਼ਨ ਦੀ ਵਰਲਡ ਇੰਟਲੈਕਚੂਅਲ ਪ੍ਰਾਪਰਟੀ ਆਰਗੇਨਾਈਜ਼ੇਸ਼ਨ ਦੇ ਪ੍ਰਮੁੱਖ ਐਂਡ੍ਰਿਊ ਸਿਜੇਜਕੋਸਕੀ ਤੋਂ ਇਲਾਵਾ ਸਟੇਟ ਕੌਂਸਲ ਦੀ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਤੇ ਇਸ ਸੈਂਟਰ ਦੀ ਸਥਾਪਨਾ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰਹਰਮਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸੈਂਟਰ ਨੂੰ ਸਥਾਪਿਤ ਕਰਨ ਸਬੰਧੀ ਵਰਲਡ ਆਰਗੇਨਾਈਜ਼ੇਸ਼ਨ ਤੋਂ ਸਟੇਟ ਕੌਂਸਲ ਦਾ ਸਮਝੌਤਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਜੁਲਾਈ 2017 'ਚ ਹੋਇਆ ਸੀ।
ਜ਼ਿਕਰਯੋਗ ਹੈ ਕਿ ਹੁਣ ਤੱਕ 71 ਦੇਸ਼ਾਂ 'ਚ ਅਜਿਹੇ 600 ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ ਤੇ ਭਾਰਤ 'ਚ ਇਹ ਪਹਿਲਾ ਸੈਂਟਰ ਹੈ। ਇਸ ਸੈਂਟਰ ਦੀ ਸਥਾਪਨਾ ਦੇ ਨਾਲ ਇਕ 2 ਦਿਨਾ ਸਾਇੰਸ ਕਾਰਜਸ਼ਾਲਾ ਵੀ ਸ਼ੁਰੂ ਹੋਈ ਹੈ, ਜਿਸ 'ਚ ਦੇਸ਼ ਦੇ ਉਤਰੀ ਸੂਬਿਆਂ ਦੇ 70 ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
ਕੁਰਕੀਆਂ ਦੇ ਵਿਰੋਧ 'ਚ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY