ਭੁੱਚੋ ਮੰਡੀ (ਨਾਗਪਾਲ) : ਹਾਲ ਹੀ 'ਚ ਪਈ ਬਾਰਸ਼ ਨੇ ਪਿੰਡ ਭੁੱਚੋ ਕਲਾਂ ਦੇ ਇੱਕ ਗਰੀਬ ਪਰਿਵਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਦਿਨ-ਰਾਤ ਮਿਹਨਤ ਕਰ ਕੇ ਗੁਜ਼ਾਰਾ ਕਰਨ ਵਾਲੇ ਇੱਕ ਦਿਹਾੜੀਦਾਰ ਦੇ ਘਰ ਦੀ ਛੱਤ 'ਚ ਗੰਭੀਰ ਤਰੇੜਾਂ ਪੈ ਗਈਆਂ ਹਨ। ਮੌਸਮ ਦੀ ਮਾਰ ਕਾਰਨ ਛੱਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਪਿੰਡ ਦੇ ਸਰਕਾਰੀ ਹਸਪਤਾਲ ਦੇ ਨੇੜੇ ਰਹਿੰਦੇ ਕਾਲਾ ਸਿੰਘ ਨੇ ਦੱਸਿਆ ਕਿ ਮੀਂਹ ਪੈਂਦੇ ਹੀ ਪਾਣੀ ਛੱਤ ਰਾਹੀਂ ਘਰ 'ਚ ਆ ਜਾਂਦਾ ਹੈ, ਕੰਧਾਂ ਝੜ ਰਹੀਆਂ ਹਨ, ਰਾਤ ਨੂੰ ਸੌਣਾ ਵੀ ਔਖਾ ਹੋ ਗਿਆ ਹੈ ਕਿਉਂਕਿ ਹਰ ਵੇਲੇ ਛੱਤ ਡਿੱਗਣ ਦਾ ਡਰ ਲੱਗਾ ਰਹਿੰਦਾ ਹੈ।
ਇਹ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਵਿੱਤੀ ਤੌਰ 'ਤੇ ਇਨ੍ਹਾਂ ਕੋਲ ਘਰ ਦੀ ਮੁਰੰਮਤ ਕਰਵਾਉਣ ਦੀ ਸਮਰੱਥਾ ਨਹੀਂ ਹੈ। ਸਾਬਕਾ ਪੰਚਾਇਤ ਮੈਬਰ ਪਰਿੰਦਰ ਪੈਵੀ ਨੇ ਇਸ ਪਰਿਵਾਰ ਦੀ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਇੱਕ ਪਰਿਵਾਰ ਦੀ ਜ਼ਿੰਦਗੀ ਬਚਾਉਣ ਵਾਲਾ ਕੰਮ ਹੋਵੇਗਾ, ਸਗੋਂ ਇਹ ਮਾਨਵਤਾ ਦੀ ਮਿਸਾਲ ਬਣੇਗੀ।
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਸਲਮਾਨ ਖਾਨ ! ਕਰ'ਤਾ ਵੱਡਾ ਐਲਾਨ
NEXT STORY