ਜਲੰਧਰ— ਦੁਨੀਆ ਭਰ 'ਚ ਆਪਣੇ ਸੁਆਦ ਲਈ ਮਸ਼ਹੂਰ ਅੰਮ੍ਰਿਤਸਰੀ ਕੁਲਚੇ-ਛੋਲਿਆਂ ਨੇ ਹੁਣ ਇਸ ਵਾਰ ਵਰਲਡ ਕੱਪ ਦੇ ਨਾਸ਼ਤੇ ਦੇ ਮੈਨਿਊ 'ਚ ਵੀ ਆਪਣਾ ਖਾਸ ਸਥਾਨ ਬਣਾ ਲਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਨੂੰ ਲੈ ਕੇ ਬੀਤੇ ਦਿਨੀਂ ਟਵੀਟ ਕੀਤਾ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਵੀਰਵਾਰ ਨੂੰ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਹੋਏ ਮੈਚ 'ਚ ਪ੍ਰੈੱਸ ਲਈ ਨਾਸ਼ਤੇ ਦੇ ਮੈਨਿਊ 'ਚ ਅੰਮ੍ਰਿਤਸਰੀ ਕੁਲਚੇ-ਛੋਲੇ ਦੇਖ ਕੇ ਮੈਂ ਖੁਸ਼ ਹੋ ਗਿਆ। ਪੁਰੀ ਨੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ ਸੱਦੇ ਪੱਤਰ ਨੂੰ ਵੀ ਟੈਗ ਕੀਤਾ। ਇਸ ਦੇ ਨਾਲ ਲਿਖਿਆ ਕਿ ਸਾਡਾ ਭੋਜਨ ਦੁਨੀਆ ਦੇ ਲਈ ਨਵਾਂ ਨਹੀਂ ਹੈ। ਦੁਨੀਆ ਦੇ ਕਿਸੇ ਵੀ ਹਿੱਸੇ 'ਚ ਤੁਹਾਨੂੰ ਭਾਰਤੀ ਰੈਸਟੋਰੈਂਟ ਮਿਲ ਜਾਵੇਗਾ। ਸੱਦਾ ਪੱਤਰ ਦੇ ਬ੍ਰੇਕਫਾਸਟ ਸੈਕਸ਼ਨ 'ਚ ਸਭ ਤੋਂ ਉੱਪਰ ਅੰਮ੍ਰਿਤਸਰ ਕੁਲਚੇ-ਛੋਲੇ ਦੇਖ ਕੇ ਦਿਲ ਖੁਸ਼ ਹੋ ਗਿਆ।

ਵਿਦੇਸ਼ਾਂ 'ਚ ਵੀ ਹੈ ਇਸ ਦੀ ਮੰਗ
ਅੰਮ੍ਰਿਤਸਰੀ ਕੁਲਚੇ ਭਾਰਤ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਲੋਕ ਪ੍ਰਸਿੱਧ ਹਨ। ਇਹ ਮੈਦੇ ਨੂੰ ਖਮੀਰ ਕਰਕੇ ਤੰਦੂਰ ਜਾਂ ਤਵੇ 'ਤੇ ਬਣਾਏ ਜਾਂਦ ਹਨ। ਅੰਮ੍ਰਿਤਸਰ ਕੁਲਚਾ ਆਪਣੇ 'ਚ ਹੀ ਬੇਹੱਦ ਖਾਸ ਹੈ। ਇਸ ਨੂੰ ਬਣਾਉਂਦੇ ਸਮੇਂ ਇਸ 'ਚ ਮਸਾਲਾ ਵਾਲੇ ਉਬਲੇ ਆਲੂ, ਕੱਟੇ ਹੋਏ ਪਿਆਜ਼ ਸਮੇਤ ਆਦਿ ਸਾਮਾਨ ਨਾਲ ਭਰਿਆ ਜਾਂਦਾ ਹੈ। ਅੰਮ੍ਰਿਤਸਰ ਆਉਣ ਵਾਲੇ ਲੋਕ ਇਸ ਦਾ ਸੁਆਦ ਜ਼ਰੂਰ ਚੱਖਦੇ ਹਨ। ਇਸ ਦੇ ਸੁਆਦ ਦਾ ਹੀ ਅਸਰ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਵਾਪਸੀ 'ਚ ਪੈਕ ਕਰਵਾ ਕੇ ਇਸ ਨੂੰ ਨਾਲ ਲੈ ਕੇ ਜਾਂਦੇ ਹਨ।
34 ਏ. ਐੱਸ. ਆਈ, ਐੱਸ. ਆਈ. ਤੇ 46 ਹੈੱਡ ਕਾਂਸਟੇਬਲਾਂ ਨੂੰ ਮਿਲੀ ਤਰੱਕੀ
NEXT STORY