ਲੁਧਿਆਣਾ(ਰਿਸ਼ੀ)-ਮਤਰੇਏ ਪਿਤਾ ਦੀਆਂ ਅਸ਼ਲੀਲ ਹਰਕਤਾਂ ਕਰਨ ਤੋਂ ਤੰਗ ਆ ਕੇ 8ਵੀਂ ਕਲਾਸ ਦੀ ਵਿਦਿਆਰਥਣ ਅੰਬਾਲਾ ਵਿਖੇ ਆਪਣੀ ਨਾਨੀ ਘਰ ਚਲੀ ਗਈ ਪਰ ਦੋਸ਼ੀ ਉਥੇ ਆ ਕੇ ਜ਼ਬਰਦਸਤੀ ਵਾਪਸ ਲਿਜਾਣ ਦਾ ਦਬਾਅ ਬਣਾਉਣ ਲੱਗਾ। ਇਸ ਗੱਲ ਤੋਂ ਇਨਕਾਰ ਕਰਨ 'ਤੇ ਦੋਸ਼ੀ ਨੇ ਉਸ ਦੇ ਨਾਨਾ-ਨਾਨੀ ਨਾਲ ਕੁੱਟਮਾਰ ਕੀਤੀ। ਮਾਸੂਮ ਵੱਲੋਂ ਅੱਜ ਅੰਬਾਲਾ ਦੇ ਵੂਮੈਨ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਥੇ ਪੁਲਸ ਨੇ ਥਾਣਾ ਸਲੇਮ ਟਾਬਰੀ ਦੀ ਲਿਖਤੀ 'ਚ ਐੱਫ. ਆਰ. ਆਈ. ਦਰਜ ਕਰਨ ਦੀ ਰਿਪੋਰਟ ਭੇਜੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਥਾਣਾ ਇੰਚਾਰਜ ਅਮਨਦੀਪ ਸਿੰਘ ਅਨੁਸਾਰ ਦੋਸ਼ੀ ਪਿਤਾ ਦੀ ਪਛਾਣ ਗੌਰਵ ਵਾਸੀ ਛਾਉਣੀ ਮੁਹੱਲਾ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ 14 ਸਾਲਾਂ ਦੀ ਮਾਸੂਮ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦੀ ਮਾਂ ਨੇ ਉਕਤ ਦੋਸ਼ੀ ਨਾਲ ਦੂਜਾ ਵਿਆਹ ਕਰਵਾਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਮਤਰੇਆ ਪਿਤਾ ਬੁਰੀ ਨਜ਼ਰ ਨਾਲ ਦੇਖਣ ਲੱਗਿਆ ਅਤੇ ਇਕੱਲੀ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦਾ, ਜਿਸ ਤੋਂ ਤੰਗ ਆ ਕੇ ਨਾਨੀ ਘਰ ਅੰਬਾਲੇ ਚਲੀ ਗਈ।
ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ ਬੰਦ
NEXT STORY