ਜਲੰਧਰ (ਜ. ਬ.)—ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਪੈਂਦੇ ਬਸਤੀ ਗੁਜ਼ਾਂ ਇਲਾਕੇ ਵਿਖੇ ਦੇਰ ਰਾਤ ਗੁਆਂਢੀ ਨੇ ਸ਼ਰਾਬ ਦੇ ਨਸ਼ੇ ਵਿਚ ਚੂਰ ਹੋ ਕੇ ਕੱਚ ਦੀਆਂ ਬੋਤਲਾਂ ਵਰ੍ਹਾ ਕੇ ਔਰਤ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਔਰਤ ਸਰਿਤਾ ਪੁੱਤਰੀ ਜਸਵੰਤ ਰਾਏ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜ਼ਖ਼ਮੀ ਸਰਿਤਾ ਨੇ ਦੱਸਿਆ ਕਿ ਉਸਦਾ ਚਾਚਾ ਫੋਨ 'ਤੇ ਆਪਣੇ ਬੇਟੇ ਨੂੰ ਕਿਸੇ ਗੱਲ ਨੂੰ ਲੈ ਕੇ ਬੁਰਾ ਭਲਾ ਕਹਿ ਰਿਹਾ ਸੀ ਕਿ ਗੁਆਂਢੀ ਨੇ ਸਮਝਿਆ ਕਿ ਚਾਚਾ ਉਸਨੂੰ ਸੁਣਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਗੁਆਂਢੀ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਘਰ ਵਿਖੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦਾ ਪੈਰ ਖੂਨ ਨਾਲ ਲਥਪਥ ਹੋ ਗਿਆ।
ਹਤਿਆਰਿਆਂ ਨੇੜੇ ਪਹੁੰਚੀ ਪੁਲਸ, ਜਾਂਚ ਏ. ਡੀ. ਸੀ. ਪੀ.-1 ਨੂੰ ਸੌਂਪੀ
NEXT STORY