ਤਪਾ ਮੰਡੀ(ਸ਼ਾਮ, ਗਰਗ, ਮਾਰਕੰਡਾ, ਮੇਸ਼ੀ)-ਪਿੰਡ ਪੱਖੋ ਕਲਾਂ ਦੇ ਇਕ ਸਕੂਲ 'ਚ ਪੜ੍ਹਦਾ ਵਿਦਿਆਰਥੀ ਆਪਣੇ ਹੀ ਕਲਾਸ ਦੀ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੀੜਤ ਵਿਦਿਆਰਥਣ ਦੇ ਪਿਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਨਾਬਾਲਗ ਲੜਕੀ ਦਸਵੀਂ ਕਲਾਸ 'ਚ ਪੜ੍ਹਦੀ ਹੈ ਤੇ ਉਸ ਨੂੰ ਕਲਾਸ ਦਾ ਹੀ ਹਮਜਮਾਤੀ ਹਰਪ੍ਰੀਤ ਸਿੰਘ ਉਰਫ ਗੌਰੀ (17) ਰਾਤ ਦੇ ਸਮੇਂ ਘਰੋਂ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਨਾਬਾਲਗ ਲੜਕੇ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਲਾਕ ਲਈ 6 ਮਹੀਨਿਆਂ ਦੀ ਆਪਸੀ ਸਲਾਹ ਦੀ ਸ਼ਰਤ ਹਟਾਉਣ 'ਤੇ ਲੋਕਾਂ ਨੇ ਦਿੱਤੀ ਮਿਲੀ-ਜੁਲੀ ਪ੍ਰਤੀਕਿਰਿਆ
NEXT STORY