ਫਾਜ਼ਿਲਕਾ(ਲੀਲਾਧਰ)-ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬੱਖੂਸ਼ਾਹ 'ਚ ਗਲਤੀ ਨਾਲ ਕਿਸੇ ਦੇ ਘਰ 'ਚ ਫੋਨ ਹੋਣ ਕਾਰਨ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਸਬੰਧੀ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਸੰਜੇ ਕੰਬੋਜ ਵਾਸੀ ਪਿੰਡ ਮੁਹੰਮਦ ਪੀਰਾ ਨੇ ਦੱਸਿਆ ਕਿ ਉਸਦੀ ਪਿੰਡ ਬੱਖੂਸ਼ਾਹ 'ਚ ਕਰਿਆਨੇ ਦੀ ਦੁਕਾਨ ਹੈ ਤੇ 25 ਸਤੰਬਰ 2017 ਨੂੰ ਸਵੇਰੇ ਲਗਭਗ 8.30 ਵਜੇ ਉਸ ਵੱਲੋਂ ਗਲਤੀ ਨਾਲ ਸੰਦੀਪ ਸਿੰਘ, ਲਖਵਿੰਦਰ ਸਿੰਘ ਉਰਫ਼ ਕਿੰਦਰ, ਰਾਜਵਿੰਦਰ ਸਿੰਘ ਸਾਰੇ ਵਾਸੀ ਪਿੰਡ ਬੱਖੂਸ਼ਾਹ ਦੇ ਘਰ ਫੋਨ ਹੋ ਗਿਆ, ਜਿਸਦੀ ਰੰਜਿਸ਼ ਕਾਰਨ ਉਕਤ ਵਿਅਕਤੀਆਂ ਨੇ ਉਸਦੇ ਨਾਲ ਕੁੱਟਮਾਰ ਕਰ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ।ਪੁਲਸ ਨੇ ਹੁਣ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
NEXT STORY