ਤਪਾ ਮੰਡੀ(ਸ਼ਾਮ,ਗਰਗ)- ਬੀਤੇ ਦਿਨੀਂ ਕੱਸੀ ਵਾਲੇ ਖੇਡ ਮੈਦਾਨ 'ਚ ਕਿਸੇ ਖਾਸ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚ ਹੋਈ ਜ਼ਬਰਦਸਤ ਲੜਾਈ 'ਚ 1 ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਹਸਪਤਾਲ 'ਚ ਜ਼ਖਮੀ ਬੰਟੀ ਪੁੱਤਰ ਮੇਜਰ ਸਿੰਘ ਵਾਸੀ ਤਪਾ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਖਰੜ ਵਿਖੇ ਕੰਮ ਕਰਦਾ ਹੈ। ਉਸ ਦੇ ਨਾਲ ਹੋਰ ਲੜਕੇ ਵੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਕਿਸੇ ਗੱਲੋਂ ਰੰਜਿਸ਼ ਹੋ ਗਈ। ਮੇਜਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੰਟੀ ਇਥੇ ਵਿਆਹ ਆਇਆ ਹੋਇਆ ਸੀ ਕਿ ਨੇੜਲੇ ਪਿੰਡੋਂ ਕਿਸੇ ਲੜਕੇ ਦਾ ਫੋਨ ਆਇਆ ਅਤੇ ਉਸ ਨੂੰ ਮਜ਼ਾ ਚਖਾਉਣ ਦੀ ਗੱਲ ਕਹੀ। ਉਸ ਦਾ ਲੜਕਾ ਇਕੱਲਾ ਸੀ ਤੇ ਉਕਤ 8-10 ਨੌਜਵਾਨਾਂ ਕੋਲ ਮਾਰੂ ਹਥਿਆਰ ਸਨ। ਉਕਤ ਨੌਜਵਾਨਾਂ ਨੇ ਕ੍ਰਿਪਾਨ ਨਾਲ ਹਮਲਾ ਕਰ ਕੇ ਉਸ ਦੇ ਲੜਕੇ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪਤਾ ਲੱਗਣ 'ਤੇ ਉਸ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਜਦੋਂ ਸਿਟੀ ਪੁਲਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜ਼ਖਮੀ ਬੰਟੀ ਦੇ ਬਿਆਨ ਕਲਮਬੱਧ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਚਾਲਕ ਨੇ ਲਾਇਆ ਬੱਸ ਖੋਹਣ ਦਾ ਦੋਸ਼, 14 ਨਾਮਜ਼ਦ
NEXT STORY