ਮੱਖੂ(ਵਾਹੀ)—ਪਿੰਡ ਰੰਗਾ ਟਿੱਬੀ ਦੇ ਵਸਨੀਕ ਗੁਰਦਿਆਲ ਸਿੰਘ ਪੁੱਤਰ ਵਣਜਾਰ ਕੋਲੋਂ ਲੁਟੇਰਿਆਂ ਵੱਲੋਂ ਦੋ ਲੱਖ ਰੁਪਏ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਮੱਖੂ 'ਚੋਂ ਤਿੰਨ ਵਜੇ ਦੋ ਲੱਖ ਰੁਪਏ ਕਢਵਾ ਕੇ ਮੋਟਰਸਾਈਕਲ 'ਤੇ ਆਪਣੀ ਪਤਨੀ ਸਮੇਤ ਪਿੰਡ ਨੂੰ ਵਾਇਆ ਰਸੂਲਪੁਰ ਰਾਹੀਂ ਰੰਗਾ ਟਿੱਬੀ ਨੂੰ ਜਾ ਰਿਹਾ ਸੀ, ਜਦੋਂ ਅਸੀਂ ਰਸੂਲਪੁਰ ਫਾਟਕ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਕੋਲ ਪੁੱਜੇ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਿੱਛੇ ਬੈਠੀ ਮੇਰੀ ਪਤਨੀ ਕੋਲੋਂ ਪੈਸਿਆਂ ਵਾਲਾ ਝੋਲਾ ਖੋਹ ਲਿਆ ਅਤੇ ਸਾਨੂੰ ਮੋਟਰਸਾਈਕਲ ਤੋਂ ਥੱਲੇ ਸੁੱਟ ਦਿੱਤਾ ਪਰ ਸਾਡੇ ਸੰਭਲਣ ਤੋਂ ਪਹਿਲਾਂ ਹੀ ਅਣਪਛਾਤੇ ਵਿਅਕਤੀ ਪੈਸਿਆਂ ਵਾਲਾ ਝੋਲਾ ਖੋਹ ਕੇ ਫ਼ਰਾਰ ਹੋ ਗਏ, ਜਿਸ ਵਿਚ ਆਧਾਰ ਕਾਰਡ ਅਤੇ ਬੈਂਕ ਦੀਆਂ ਦੋਵੇਂ ਖਾਤਿਆਂ ਦੀਆਂ ਕਾਪੀਆਂ ਤੋਂ ਇਲਾਵਾ ਦੋ ਲੱਖ ਰੁਪਏ ਸਨ। ਵਾਪਰੀ ਇਸ ਵਾਰਦਾਤ ਦੀ ਇਤਲਾਹ ਮੱਖੂ ਥਾਣੇ ਦੇ ਦਿੱਤੀ ਹੈ। ਲੁੱਟ ਦੇ ਸ਼ਿਕਾਰ ਹੋਏ ਪੀੜਤ ਵਿਅਕਤੀ ਨੇ ਮੱਖੂ ਪੁਲਸ ਪਾਸੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਮੇਰੀ ਰਕਮ ਵਾਪਸ ਕਰਵਾਈ ਜਾਵੇ।
ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ
NEXT STORY