ਅਬੋਹਰ(ਸੁਨੀਲ)—ਸਥਾਨਕ ਰਾਮਦੇਵ ਨਗਰੀ ਵਾਸੀ ਇਕ ਵਿਅਕਤੀ ਦੇ ਘਰ 'ਤੇ ਪਥਰਾਅ ਕਰਨ ਦੇ ਮਾਮਲੇ 'ਚ ਥਾਣਾ ਨੰਬਰ 2 ਦੀ ਪੁਲਸ ਨੇ ਕਰੀਬ ਅੱਧਾ ਦਰਜਨ ਲੋਕਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਕਾਂਤਾ ਰਾਣੀ ਪਤਨੀ ਜਗਦੀਸ਼ ਨੇ ਦੱਸਿਆ ਕਿ 3 ਦਸੰਬਰ ਦੀ ਰਾਤ ਨੂੰ ਉਨ੍ਹਾਂ ਦੇ ਗੁਆਂਢੀ ਗੋਪਾਲ ਨੇ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਉਸ ਦੇ ਘਰ 'ਤੇ ਪੱਥਰ ਸੁੱਟੇ, ਜਿਸ ਨਾਲ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਫੱਟੜ ਹੋ ਗਏ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਕਾਂਤਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਗੋਪਾਲ ਪੁੱਤਰ ਧਰਮਚੰਦ, ਕਮਲ ਪੁੱਤਰ ਧਰਮਚੰਦ, ਵਿਜੇ ਕੁਮਾਰ, ਗੁਲਾਬੀਆ ਅਤੇ ਰਮੇਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਡਰੱਗ ਦੀ ਓਵਰਡੋਜ਼ ਨਾਲ ਨਸ਼ੇੜੀ ਦੀ ਮੌਤ
NEXT STORY