ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਘਰ 'ਚ ਕੰਮ ਕਰਨ ਵਾਲੀ ਨੌਕਰਾਣੀ ਵੱਲੋਂ ਆਪਣੀ ਸਹੇਲੀ ਨਾਲ ਮਿਲ ਕੇ ਘਰ 'ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ 'ਤੇ ਥਾਣਾ ਸਿਟੀ ਸੁਨਾਮ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਗੁਲਜਾਰ ਸਿੰਘ ਨੇ ਦੱਸਿਆ ਕਿ ਪਰਵਿੰਦਰ ਗੁਪਤਾ ਪੁੱਤਰ ਚਤਰਭੁਜ ਅਗਰਵਾਲ ਵਾਸੀ ਮੁਹੱਲਾ ਬਾਂਜੜਾ ਵਾਰਡ ਨੰਬਰ 12 ਸੁਨਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਰੁਕਮਣੀ ਪੁੱਤਰੀ ਮਹਿੰਦਰ ਚੌਧਰੀ ਵਾਸੀ ਕੋਕੋਮਾਜਰੀ ਸੁਨਾਮ ਨੇ ਆਪਣੀ ਸਹੇਲੀ ਅਸਮਿਤਾ ਪੁੱਤਰੀ ਰਾਜੂ ਵਰਮਾ ਵਾਸੀ ਮੁਹੱਲਾ ਜੌੜਾ ਖੂਹ ਸੁਨਾਮ ਨਾਲ ਮਿਲ ਕੇ ਉਸਦੇ ਘਰ 'ਚੋਂ 4,25,000 ਰੁਪਏ ਚੋਰੀ ਕਰ ਲਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਕਾਨ 'ਚੋਂ ਨਕਦੀ ਤੇ ਹੋਰ ਸਾਮਾਨ ਚੋਰੀ
NEXT STORY